ਮੌਨੀ ਰਾਏ ਨਾ ਸਿਰਫ ਇਕ ਬੇਹਤਰੀਨ ਅਭਿਨੇਤਰੀ ਹੈ ਸਗੋਂ ਇਕ ਵਧੀਆ ਬਿਜਨੈਸਮੈਨ ਵੀ ਹੈ
businesswoman : ਟੀਵੀ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀਆਂ ਕਈ ਅਭਿਨੇਤਰੀਆਂ ਹਨ, ਜੋ ਹੁਣ ਬਿਜ਼ਨੈੱਸ ਦੀ ਦੁਨੀਆ 'ਚ ਧੂਮ ਮਚਾ ਰਹੀਆਂ ਹਨ। ਮੌਨੀ ਰਾਏ ਨਾ ਸਿਰਫ ਇਕ ਬੇਹਤਰੀਨ ਅਭਿਨੇਤਰੀ ਹੈ ਸਗੋਂ ਇਕ ਵਧੀਆ ਬਿਜਨੈਸਮੈਨ ਵੀ ਹੈ। ਮੌਨੀ ਦਾ ਕੁਝ ਸਮਾਂ ਪਹਿਲਾਂ ਹੀ ਬਦਮਾਸ਼ ਰੈਸਟੋਰੈਂਟ ਮੁੰਬਈ 'ਚ ਖੁੱਲ੍ਹਿਆ ਹੈ, ਜਿਸ ਦੇ ਰਿਵਿਊ ਵੀ ਕਾਫੀ ਚੰਗੇ ਹਨ। ਇਸ ਵਿੱਚ ਇੰਡੀਅਨ ਟ੍ਰੇਡਿਸ਼ਨਲ ਖਾਣਾ ਮਿਲਦਾ ਹੈ।
ਸਿਰਫ ਮੌਨੀ ਰਾਏ ਹੀ ਨਹੀਂ ਬਲਕਿ ਸ਼ਰਾਰਤ ਫੇਮ ਅਦਿਤੀ ਸ਼ਿਰਵਾਈਕਰ ਮਲਿਕ ਦੇ ਮੁੰਬਈ ਅਤੇ ਬੈਂਗਲੁਰੂ ਵਿੱਚ ਕਈ ਰੈਸਟੋਰੈਂਟ ਹਨ। ਉਹ ਇਸ ਬਿਜਨੈੱਸ ਦੇ ਜ਼ਰੀਏ ਮੋਟੀ ਕਮਾਈ ਕਰ ਰਹੀ ਹੈ।
ਆਸ਼ਕਾ ਗੋਰਾੜੀਆ
ਸ਼ੋਅ ਕੁਸੁਮ ਫੇਮ ਆਸ਼ਕਾ ਗੋਰਾਡੀਆ ਦਾ ਇੱਕ ਪ੍ਰਸਿੱਧ ਕਾਸਮੈਟਿਕ ਬ੍ਰਾਂਡ ਹੈ ਰੇਨੀ ਕਾਸਮੈਟਿਕਸ। ਇਸ ਬ੍ਰਾਂਡ ਨੂੰ ਲੜਕੀਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਡੀਐਨਏ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਰੇਨੀ ਕਾਸਮੈਟਿਕਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਭਾਵ ਸਿਰਫ 2-3 ਸਾਲਾਂ ਵਿੱਚ ਇਸਦਾ ਮੁੱਲ ਲਗਭਗ 830 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਰੂਪਾਲੀ ਗਾਂਗੁਲੀ
ਮਸ਼ਹੂਰ ਟੀਵੀ ਅਦਾਕਾਰਾ ਅਨੁਪਮਾ ਯਾਨੀ ਰੂਪਾਲੀ ਗਾਂਗੁਲੀ ਦੀ ਵੀ ਇੱਕ ਵਿਗਿਆਪਨ ਕੰਪਨੀ ਹੈ। ਅਦਾਕਾਰੀ ਤੋਂ ਇਲਾਵਾ ਉਹ ਇਸ ਨੂੰ ਵੀ ਸੰਭਾਲਦੀ ਹੈ।
ਰਕਸ਼ੰਦਾ ਖਾਨ
ਰਕਸ਼ੰਦਾ ਖਾਨ ਨੂੰ ਲੈ ਕੇ ਰਿਪਰੋਟ ਹੈ ਕਿ ਉਸ ਦੀ ਆਪਣੀ ਈਵੈਂਟ ਮੈਨੇਜਮੈਂਟ ਕੰਪਨੀ ਹੈ ,ਜਿਸ ਦਾ ਨਾਮ ਹੈ ਸੈਲੀਬ੍ਰਿਟੀ ਲਾਕਰ। ਇਹ ਕੰਪਨੀ ਸਮਾਗਮਾਂ ਦਾ ਆਯੋਜਨ ਕਰਦੀ ਹੈ।