ਅਨੁਸ਼ਕਾ ਤੋਂ ਬਾਅਦ ਪਾਲੀਵੁੱਡ ਅਦਾਕਾਰਾ ਨੇ ਵੀ ਕਰਵਾਇਆ ਇਟਲੀ 'ਚ ਚੋਰੀ ਚੁਪਕੇ ਵਿਆਹ
Published : Dec 28, 2017, 12:33 pm IST
Updated : Dec 28, 2017, 9:28 am IST
SHARE ARTICLE

ਬਾਲੀਵੁਡ ਅਤੇ ਟਾਲੀਵੁਡ ਦੇ ਵਿਚ ਅੱਜਕਲ ਵਿਆਹਾਂ ਦੀ ਰੁੱਤ ਛਾਈ ਹੋਈ ਹੈ ਹਾਲ ਹੀ ਦੇ ਵਿਚ ਟੀਵੀ ਦੀ ਕਮੇਡੀ ਸਟਾਰ ਭਾਰਤੀ ਸਿੰਘ ਅਤੇ ਆਸ਼ਕ ਗੋਰਾੜੀਆ ਨੇ ਧੂਮ ਧਾਮ ਨਾਲ ਵਿਆਹ ਕਰਵਾਇਆ ਤੇ ਉਥੇ ਹੀ ਬਾਲੀਵੁਡ ਅਦਾਕਾਰਾ ਨੇ ਕ੍ਰਿਕਟ ਸਟਾਰ ਵਿਰਾਟ ਕੋਹਲੀ ਨਾਲ ਗੁਪਛੁਪ ਵਿਆਹ ਕਰਵਾਇਆ ਸੀ। 

ਇਸਦੇ ਵਿਚ ਹੀ ਨਵਾਂ ਨਾਮ ਜੁੜ ਗਿਆ ਹੈ ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਦਾ ਜਿੰਨਾਂ ਦੇ ਟਵੀਟ ਨੇ ਫੈਨਜ਼ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ । ਜੀ ਹਾਂ ਬਾਲੀਵੁਡ ਅਤੇ ਟਾਲੀਵੁਡ ਅਦਾਕਾਰਾ ਸੁਰਵੀਨ ਚਾਵਲਾ ਨੇ ਬਿਜਨੇਸ ਮੈਨ ਅਕਸ਼ੇ ਠੱਕਰ ਨਾਲ ਗੁਪਛੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਇੰਨਾ ਹੀ ਨਹੀਂ ਖਬਰਾਂ ਦੀ ਮੰਨੀਏ ਤਾਂ ਸੁਰਵੀਨ ਨੇ ਦੋ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ ਅਤੇ ਇਸਦਾ ਖੁਲਾਸਾ ਹੁਣ ਕੀਤਾ ਹੈ।


ਤੁਹਾਨੂੰ ਦੱਸ ਦੇਈਏ ਕਿ 33 ਸਾਲਾ ਸੁਰਵੀਨ ਨੇ ਆਪਣੇ ਬੁਆਏਫ੍ਰੈਂਡ ਅਕਸ਼ੇ ਠੱਕਰ ਨਾਲ ਵਿਆਹ ਕਰਵਾ ਲਿਆ ਹੈ। ਸੁਰਵੀਨ ਚਾਵਲਾ ਨੇ 2003 ਚ ਟੀਵੀ ਸੀਰੀਅਲ ਕਹੀਂ ਤੋਂ ਹੋਗਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿਚ ਵੀ ਅਦਾਕਾਰੀ ਦੇ ਜਲਵੇ ਦਿਖਾਏ ਜਿੰਨਾਂ ਵਿਚ "ਹੇਟ ਸਟੋਰੀ 2" ਵਿਚ ਆਪਣੇ ਬੋਲਡ ਅਵਤਾਰ ਨਾਲ ਕਾਫੀ ਚਰਚਾ ਦਾ ਵਿਸ਼ਾ ਵੀ ਰਹੀ ਸੀ।
 


ਸੁਰਵੀਨ ਚਾਵਲਾ ਨੇ ਕਈ ਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 2014 'ਚ ਦਿਲਜੀਤ ਦੋਸਾਂਝ ਨਾਲ ਇਸ ਦੀ ਜੋੜੀ ਨੂੰ 'ਡਿਸਕੋ ਸਿੰਘ' 'ਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬੀ ਗਾਇਕ ਜੈਜ਼ੀ ਬੀ ਦੇ ਗਾਣੇ "ਮਿੱਤਰਾਂ ਦੇ ਬੂਟ" ਵਿਚ ਵੀ ਨਜ਼ਰ ਆਈ ਸੀ।

  
ਬਿਜ਼ਨੈੱਸਮੈਨ ਅਕਸ਼ੈ ਠੱਕਰ ਨਾਲ ਸੁਰਵੀਨ ਨੇ ਵਿਆਹ ਕਰਵਾਇਆ ਹੈ

ਕਿਹਾ ਜਾ ਰਿਹਾ ਹੈ ਕਿ 28 ਜੁਲਈ 2015 ਨੂੰ ਹੀ ਸੁਰਵੀਨ ਤੇ ਅਕਸ਼ੈ ਨੇ ਵਿਆਹ ਕਰਵਾ ਲਿਆ ਸੀ। ਖਾਸ ਗੱਲ ਤਾਂ ਇਹ ਹੈ ਕਿ ਇਨ੍ਹਾਂ ਦਾ ਵਿਆਹ ਵੀ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਵਾਂਗ ਹੀ ਇਟਲੀ 'ਚ ਕਰੀਬੀ ਲੋਕਾਂ ਦੀ ਮੌਜ਼ੂਦਗੀ 'ਚ ਹੀ ਹੋਇਆ ਸੀ, ਅਤੇ ਇਹ ਦੋਵੇਂ ਆਪਣੇ ਵਿਆਹ ਦੀ ਘੋਸ਼ਣਾ ਲਈ ਸਹੀ ਸਮੇਂ ਦੇ ਇਤਜ਼ਾਰ ਵਿਚ ਸਨ ।


ਉਸ ਨੇ 'ਲੱਕੀ ਦੀ ਅਨਲੱਕੀ ਸਟੋਰੀ', 'ਸਿੰਘ ਵਰਸੇਜ ਕੌਰ', 'ਧਰਤੀ', 'ਸਾਡੀ ਲਵ ਸਟੋਰੀ' ਵਰਗੀਆਂ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement