B'day Special: 'ਬਿਗ ਬੀ' ਦੀਆਂ ਕੁੱਝ ਅਣਜਾਣੀਆਂ ਸੱਚਾਈਆਂ
Published : Oct 11, 2017, 4:45 pm IST
Updated : Oct 11, 2017, 11:15 am IST
SHARE ARTICLE

ਬਾਲੀਵੁੱਡ ਦੇ ਬਿਗ ਬੀ, ਅਮਿਤਾਭ ਬੱਚਨ। ਬਹੁਤ ਸਾਰੇ ਮੰਨੇ-ਪ੍ਰਮੰਨੇ ਬਾਲੀਵੁੱਡ ਅਦਾਕਾਰ ਉਹਨਾਂ ਨੂੰ ਆਪਣੀ ਪ੍ਰੇਰਨਾ ਮੰਨਦੇ ਹਨ। 11 ਅਕਤੂਬਰ 1942 ਨੂੰ ਜਨਮ ਲੈਣ ਵਾਲੇ ਅਮਿਤਾਭ ਬੱਚਨ ਦਾ ਅੱਜ 75 ਵਾਂ ਜਨਮਦਿਨ ਹੈ। ਬਾਲੀਵੁੱਡ ਦੇ 'ਸ਼ਹਿਨਸ਼ਾਹ' ਦੇ ਪਲੈਟਿਨਮ ਜੁਬਲੀ ਜਨਮਦਿਨ 'ਤੇ ਅਮਿਤਾਬ ਬੱਚਨ ਦੀ ਸ਼ਖ਼ਸੀਅਤ ਦੇ ਕੁੱਝ ਮਹੱਤਵਪੂਰਨ ਪਹਿਲੂ ਸਾਂਝੇ ਕਰਨ ਜਾ ਰਹੇ ਹਾਂ ਅਤੇ ਨਾਲ ਹੀ ਅਮਿਤਾਭ ਬੱਚਨ ਬਾਰੇ ਕਈ ਅਜਿਹੇ ਕੌੜੇ ਸੱਚ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਜਿਹੜੇ ਆਮ ਲੋਕਾਂ ਤੱਕ ਪਹੁੰਚਣ ਨਹੀਂ ਦਿੱਤੇ ਜਾਂਦੇ। 

 

ਅਮਿਤਾਭ ਬੱਚਨ ਨੇ ਕਰੀਅਰ ਦੀ ਸ਼ੁਰੂਆਤ ਮ੍ਰਿਨਾਲ ਸੇਨ ਦੀ ਫਿਲਮ ਵਿੱਚ ਆਪਣੀ ਆਵਾਜ਼ ਦੇ ਕੇ ਕੀਤੀ। ਇਸ ਤੋਂ ਪਹਿਲਾਂ ਉਹਨਾਂ ਨੂੰ ਭਾਰੀ ਆਵਾਜ਼ ਕਾਰਨ ਆਲ ਇੰਡੀਆ ਰੇਡੀਓ ਦੁਆਰਾ ਨਕਾਰ ਦਿੱਤਾ ਗਿਆ ਸੀ। ਅਮਿਤਾਭ ਦੀ ਪਹਿਲੀ ਫਿਲਮ 'ਸਾਤ ਹਿੰਦੁਸਤਾਨੀ' ਸੀ ਜੋ ਅਮਿਤਾਭ ਦੇ ਕਰੀਅਰ ਦੀ ਇੱਕੋ ਇੱਕ ਬਲੈਕ ਐਂਡ ਵ੍ਹਾਈਟ ਫਿਲਮ ਸੀ।   

ਅਮਿਤਾਭ ਦੀ ਪਹਿਲੀ ਤਨਖ਼ਾਹ 300 ਰੁ.   


ਅਮਿਤਾਭ ਦੀ ਪਹਿਲੀ ਹਿੱਟ ਫਿਲਮ 'ਜ਼ੰਜ਼ੀਰ' ਤੋਂ ਪਹਿਲਾਂ ਉਹਨਾਂ ਦੀਆਂ 12 ਫ਼ਿਲਮਾਂ ਲਗਾਤਾਰ ਫਲਾਪ ਹੋਈਆਂ। ਬਾਲੀਵੁੱਡ ਵਿੱਚ ਸਭ ਤੋਂ ਵੱਧ ਵਾਰ ਡਬਲ ਰੋਲ ਦਾ ਰਿਕਾਰਡ ਵੀ ਅਮਿਤਾਭ ਦੇ ਨਾਂਅ ਹੈ। ਫਿਲਮ 'ਮਹਾਨ' ਵਿੱਚ ਅਮਿਤਾਭ ਨੇ ਟ੍ਰਿਪਲ ਰੋਲ ਵੀ ਨਿਭਾਏ।   

ਅਮਿਤਾਭ ਬੱਚਨ ਕੋਲ ਸੱਜੇ ਅਤੇ ਖੱਬੇ ਦੋਵੇਂ ਹੱਥਾਂ ਨਾਲ ਲਿਖਣ ਦਾ ਹੁਨਰ ਹੈ। ਅਮਿਤਾਭ ਅਜਿਹੇ ਪਹਿਲੇ ਏਸ਼ੀਆਈ ਅਦਾਕਾਰ ਸੀ ਜਿਹਨਾਂ ਦਾ ਮੋਮ ਦਾ ਬੁੱਤ ਲੰਡਨ ਦੇ ਮਾਦਾਮ ਤੁਸਾਦ ਮਿਊਜ਼ੀਅਮ ਵਿੱਚ ਲਗਾਇਆ ਗਿਆ। ਅਮਿਤਾਭ ਆਪਣੇ ਕਰੀਅਰ ਵਿੱਚ ਮਹਿਮੂਦ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ ਜਿਹਨਾਂ ਨੇ ਸੰਘਰਸ਼ ਦੇ ਦਿਨਾਂ ਦੌਰਾਨ ਅਮਿਤਾਭ ਨੂੰ ਸਹਾਰਾ ਦਿੱਤਾ।

 

ਹੁਣ ਜਾਣੋ ਸਾਡੇ ਦੇਸ਼ ਦੀ ਫਿਲਮ ਇੰਡਸਟਰੀ ਦੇ ਇਸ ਮਹਾਨਾਇਕ ਦੀ ਸ਼ਖ਼ਸੀਅਤ ਦੇ ਕੁੱਝ ਕੌੜੇ ਸੱਚ

ਮਸ਼ਹੂਰ ਅਦਾਕਾਰ ਕਾਦਰ ਖਾਨ ਦਾ ਕਹਿਣਾ ਹੈ ਕਿ ਅਮਿਤਾਭ ਨੇ ਉਹਨਾਂ ਨੂੰ ਰਾਜਨੀਤੀ ਵਿੱਚ ਕੰਮ ਕਰਨ ਤੋਂ ਰੋਕਿਆ ਪਰ ਖੁਦ ਐਮ.ਪੀ. ਬਣੇ। ਅਮਿਤਾਭ ਦੇ ਜਿਗਰੀ ਯਾਰ ਮੰਨੇ ਜਾਂਦੇ ਸਿਆਸੀ ਆਗੂ ਅਮਰ ਸਿੰਘ ਅਮਿਤਾਭ ਨੂੰ 'ਲਾਲਚੀ' ਦੱਸਦੇ ਹਨ।
ਅਮਿਤਾਭ ਦੀ ਸਾਬਕਾ ਸਹਿ ਅਦਾਕਾਰਾ ਪ੍ਰਵੀਨ ਬਾਬੀ ਅਮਿਤਾਭ 'ਤੇ ਕਿਡਨੈਪ ਅਤੇ ਬਦਸਲੂਕੀ ਦਾ ਇਲਜ਼ਾਮ ਲਗਾ ਚੁੱਕੀ ਹੈ।
ਅਮਿਤਾਭ ਅਦਾਕਾਰਾ ਸਯਾਲੀ ਭਗਤ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਹੇਠ ਘਿਰ ਚੁੱਕੇ ਹਨ।   


ਅਮਿਤਾਭ ਅਤੇ ਰੇਖਾ ਵਿਚਕਾਰ ਪ੍ਰੇਮ ਸੰਬੰਧਾਂ ਦੇ ਚਰਚੇ ਬਾਲੀਵੁੱਡ ਵਿੱਚ ਸਾਲਾਂ ਤੋਂ ਗੂੰਜ ਰਹੇ ਹਨ। ਬਹੁ-ਕਰੋੜੀ ਬੋਫੋਰਜ਼ ਤੋਪ ਮਾਮਲੇ ਵਿੱਚ ਅਮਿਤਾਭ ਦਾ ਨਾਂਅ ਆਉਂਦਾ ਹੈ। ਅਮਿਤਾਭ ਬੱਚਨ ਸਿਰ 500 ਕਰੋੜ ਦੇ ਹਵਾਲਾ ਅਤੇ ਜ਼ਮੀਨ ਘੋਟਾਲੇ ਦਾ ਇਲਜ਼ਾਮ ਲੱਗ ਚੁੱਕਿਆ ਹੈ। ਬਹੁ-ਚਰਚਿਤ ਪਨਾਮਾ ਪੇਪਰ ਲੀਕ ਮਾਮਲੇ ਵਿੱਚ ਅਮਿਤਾਭ ਦੇ ਨਾਂਅ 1993 ਤੋਂ 1997 ਦੌਰਾਨ ਕੰਪਨੀਆਂ ਚਲਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ।

ਇਹਨਾਂ ਸਾਰਿਆਂ ਤੋਂ ਇਲਾਵਾ ਅਮਿਤਾਬ 'ਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1984 ਵਿੱਚ ਸਿੱਖ ਨਸਲਕੁਸ਼ੀ ਦੌਰਾਨ 'ਖੂਨ ਕਾ ਬਦਲਾ ਖੂਨ' ਵਰਗੇ ਨਾਅਰੇ ਲਗਾ ਕੇ ਭੀੜ ਨੂੰ ਭੜਕਾਉਣ ਦੇ ਦੋਸ਼ ਹਨ ਜਿਸ ਦੇ ਸਬੂਤ ਦੂਰਦਰਸ਼ਨ ਦੇ ਵੀਡੀਓ ਵਿੱਚ ਦਰਜ ਹਨ ਪਰ ਸਿਆਸੀ ਸਰਪ੍ਰਸਤੀ ਹੇਠ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਵਾਂਗ ਅਮਿਤਾਭ ਨੂੰ ਵੀ ਅੱਜ ਤੱਕ ਕਿਸੇ ਕਿਸਮ ਦੀ ਸਜ਼ਾ ਨਹੀਂ ਹੋ ਸਕੀ। 


ਅਮੀਤਾਭ ਬੱਚਨ ਨਾਇਕ ਤਾਂ ਹਮੇਸ਼ਾ ਰਹੇ ਹੀ, ਨਾਇਕ ਦੇ ਮਿੱਤਰ ਜਾਂ ਸਹਾਇਕ ਦੇ ਰੂਪ ਵਿੱਚ ਵੀ ਦਰਸ਼ਕਾਂ ਤੋਂ ਉਨ੍ਹਾਂ ਨੂੰ ਮਿਲਿਆ ਪਿਆਰ ਬੇਮਿਸਾਲ ਰਿਹਾ ਹੈ... ਚਾਹੇ ਸ਼ੋਲੇ ਵਿੱਚ ਵੀਰੂ ਦੇ ਜਾਨ ਲੁਟਾ ਦੇਣ ਵਾਲੇ ਦੋਸਤ 'ਜੈ' ਦੀ ਭੂਮਿਕਾ ਹੋਵੇ, ਜਾਂ 'ਆਨੰਦ' ਦੇ ਡਾਕਟਰ ਮਿੱਤਰ 'ਭਾਸਕਰ ਬਨਰਜੀ', ਯਾਨੀ ਬਾਬੂ ਮੋਸ਼ਾਏ ਦਾ ਅਮਰ ਕਿਰਦਾਰ, ਅਮੀਤਾਭ ਬੱਚਨ ਨੇ ਦਰਸ਼ਕਾਂ ਤੋਂ ਹਮੇਸ਼ਾ ਢੇਰ ਸਾਰਾ ਪਿਆਰ ਹਾਸਲ ਕੀਤਾ...

ਠਗ‍ਸ ਆਫ ਹਿੰਦੋਸ‍ਤਾਨ: ਅਮਿਤਾਭ ਆਉਣ ਵਾਲੇ ਕੁੱਝ ਸਾਲਾਂ ਵਿੱਚ ਇੱਕ ਦੋ ਨਹੀਂ ਸਗੋਂ 5 ਵੱਖ - ਵੱਖ ਫਿਲ‍ਮਾਂ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਬਿੱਗ ਬੀ ਦਾ ਆਪਣੇ ਫੈਂਨ‍ਸ ਲਈ 2018 ਦਾ ਦੀਵਾਲੀ ਗਿਫਟ ਯਾਨੀ ਫਿਲ‍ਮ ਠਗ‍ਸ ਆਫ ਹਿੰਦੋਸ‍ਤਾਨ ਦਾ। ਇਸ ਫਿਲ‍ਮ ਵਿੱਚ ਪਹਿਲੀ ਵਾਰ ਆਮੀਰ ਖਾਨ ਅਤੇ ਅਮਿਤਾਭ ਬੱਚਨ ਦੀ ਜੋੜੀ ਨਾਲ ਨਜ਼ਰ ਆਉਣ ਵਾਲੀ ਹੈ। ਸਿਨੇਮੇ ਦੇ ਇਹ ਦੋ ਦਿੱਗ‍ਜ ਸਿਤਾਰੇ ਇਸਤੋਂ ਪਹਿਲਾਂ ਕਦੇ ਨਾਲ ਨਹੀਂ ਨਜ਼ਰ ਆਏ। ਇਸ ਫਿਲ‍ਮ ਦਾ ਨਿਰਦੇਸ਼ਨ ਵਿਜੇ ਕ੍ਰਿਸ਼ਣਾ ਆਚਾਰਿਆ ਕਰ ਰਹੇ ਹਨ। ਠਗ‍ਸ ਆਫ ਹਿੰਦੋਸ‍ਤਾਨ ਵਿੱਚ ਅਮਿਤਾਭ ਬੱਚਨ ਅਤੇ ਆਮੀਰ ਖਾਨ ਦੇ ਇਲਾਵਾ ਕੈਟਰੀਨਾ ਕੈਫ ਅਤੇ ਫਾਤੀਮਾ ਸਨਾ ਸ਼ੇਖ ਵੀ ਨਜ਼ਰ ਆਉਣ ਵਾਲੇ ਹਨ।


102 ਨਾਟਆਉਟ : ਇਸਦੇ ਇਲਾਵਾ ਉਨ੍ਹਾਂ ਦੇ ਆਉਣ ਵਾਲੀ ਦੂਜੀ ਫਿਲ‍ਮ ਹੈ 102 ਨਾਟਆਉਟ . ਆਖਰੀ ਵਾਰ ਫਿਲ‍ਮ ਅਮਰ ਅਕਬਰ ਐਂਥਨੀ ਵਿੱਚ ਨਜ਼ਰ ਆਏ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਲੱਗਭੱਗ 26 ਸਾਲਾਂ ਬਾਅਦ ਇਸ ਫਿਲ‍ਮ ਵਿੱਚ ਫਿਰ ਨਾਲ ਨਜ਼ਰ ਆਉਣਗੇ। ਇਸ ਫਿਲ‍ਮ ਦਾ ਨਿਰਦੇਸ਼ਨ ਉਮੇਸ਼ ਸ਼ੁਕਲਾ ਕਰਨਗੇ ਜੋ ਇਸਤੋਂ ਪਹਿਲਾਂ ਓਐਮਜੀ - ਓਹ ਮਾਈ ਗਾਡ ਅਤੇ ਆਲ ਇਜ ਵੈਲ ਵਰਗੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ 102 ਸਾਲ ਦੇ ਇੱਕ ਪਿਤਾ ਦੱਤਾਤਰੇ ਵਖਾਰਿਆ ਅਤੇ ਉਨ੍ਹਾਂ ਦੇ 75 ਸਾਲ ਦੇ ਬੇਟੇ ਬਾਬੂ ਦੀ ਕਹਾਣੀ ਹੈ। ਇਸ ਕਹਾਣੀ ਦੇ ਦੋਵੇਂ ਕਿਰਦਾਰ ਇੱਕ ਦੂਜੇ ਦੇ ਉਲਟ ਹਨ। ਪਿਤਾ 102 ਸਾਲ ਦੀ ਉਮਰ ਵਿੱਚ ਵੀ ਆਪਣੇ ਸਪਨਿਆਂ ਦਾ ਪਿੱਛਾ ਕਰਨਾ ਨਹੀਂ ਛੱਡਦੇ ਪਰ ਪੁੱਤਰ ਉਨ੍ਹਾਂ ਦਾ ਉਲਟ ਹੈ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement