
ਟੀਵੀ ਜਗਤ ਦੀ ਮਸ਼ਹੂਰ ਕਾਮੇਡੀ ਸਟਾਰ ਭਾਰਤੀ ਸਿੰਘ 3 ਦਸੰਬਰ ਨੂੰ ਵਿਆਹ ਕਰਵਾਉਣ ਜਾ ਰਹੀ ਹੈ । ਜਿਸ ਦੀ ਸ਼ੁਰੂਆਤ 27 ਨਵੰਬਰ ਤੋਂ ਭਾਰਤੀ ਦੀ ਬੈਂਗਲ ਸੈਰੇਮਨੀ ਦੀ ਰਸਮ ਤੋਂ ਹੋ ਚੁਕੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਰਾਈਟਰ ਬਵਾਇਫ੍ਰੈਂਡ ਨੂੰ ਡੇਟ ਕਰ ਰਹੀ ਸੀ ਅਤੇ ਬਿਤੇ ਸਾਲ ਹੀ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ। ਸੋਮਵਾਰ ਨੂੰ ਬੈਂਗਲ ਸੇਰੇਮਨੀ ਦਾ ਪ੍ਰਬੰਧ ਮਲਾਡ , ਮੁੰਬਈ ਵਿੱਚ ਕੀਤਾ ਗਿਆ । ਇਸ ਮੌਕੇ ਉੱਤੇ ਭਾਰਤੀ ਲਾਲ ਰੰਗ ਦੇ ਲਹਿੰਗੇ ਵਿਚ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਭਾਰਤੀ ਦਾ ਇਹ ਲਹਿੰਗਾ ਖਾਸ ਤੌਰ ਤੇ ਮਸ਼ਹੂਰ ਡਰੈਸ ਡਿਜ਼ਾਇਨਰ ਨੀਤਾ ਲੁੱਲ੍ਹਾ ਨੇ ਤਿਆਰ ਕੀਤਾ ਸੀ। ਆਪਣੀ ਬੈਂਗਲ ਸੈਰੇਮਨੀ ਵਿਚ ਭਾਰਤੀ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਕਾਮੇਡੀ ਸਟਾਰ ਦੀ ਖੁਸ਼ੀ ਵਿਚ ਸ਼ਿਰਕਤ ਕਰਨ ਦੇ ਲਈ ਟੀਵੀ ਦੀਆਂ ਕਾਫੀ ਜਾਣੀਆਂ ਮਾਨੀਆਂ ਸ਼ਖਸੀਅਤਾਂ ਪਹੁੰਚੀਆਂ ਸਨ ਜਿੰਨਾ ਨੇ ਭਾਰਤੀ ਨਾਲ ਖੂਬ ਡਾਂਸ ਕੀਤਾ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਰਤੀ ਨੇ ਆਪਣੇ ਫੈਨਸ ਦੇ ਲਈ ਖਾਸ ਤੌਰ ਤੇ ਇਸ ਫ਼ੰਕਸ਼ਨ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਕੀਤਾ ਸੀ।
ਜਿਥੇ ਉਹ ਖੂਬ ਡਾਂਸ ਮਸਤੀ ਕਰਦੀ ਹੋਈ ਨਜ਼ਰ ਆਈ। ਜਿਥੇ ਉਸਦੇ ਟੀਵੀ ਜਗਤ ਦੇ ਦੋਸਤਾਂ ਤੋਂ ਇਲਾਵਾ ਪਰਿਵਾਰਕ ਮੈਂਬਰ ਅਤੇ ਕੁਝ ਰਿਸ਼ਤੇਦਾਰ ਮੌਜੂਦ ਸਨ। ਇਸ ਮੌਕੇ ਉੱਤੇ ਭਾਰਤੀ ਨੇ ਮੀਡਿਆ ਨੂੰ ਵੀ ਸੰਬੋਧਨ ਕੀਤਾ ਅਤੇ ਉਸਦੀਆਂ ਖੁਸ਼ੀਆਂ ਦੇ ਵਿਚ ਸ਼ਾਮਿਲ ਹੋਣ ਦੇ ਲਈ ਸ਼ੁਕਰੀਆ ਵੀ ਅਦਾ ਕੀਤਾ। ਆਪਣੀ ਜ਼ਿੰਦਗੀ ਦੇ ਖਾਸ ਪਲਾਂ ਦੀਆਂ ਫੋਟੋ ਸ਼ੇਅਰ ਕਰਦੇ ਹੋਏ ਭਾਰਤੀ ਨੇ ਲਿਖਿਆ ਕਿ , Day 1 of # weddingdiaries❤️ ਇਸ ਦੇ ਨਾਲ ਹੀ ਦੱਸ ਦੇਈਏ ਕਿ ਭਾਰਤੀ ਦਾ ਵਿਆਹ ਗੋਆ ਦੇ ਵਿਚ ਹੋਵੇਗਾ।
ਜ਼ਿਕਰਯੋਗ ਹੈ ਇਕ ਕੁਝ ਦਿਨ ਪਹਿਲਾਂ ਹੀ ਭਾਰਤੀ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਬਤੋਰ ਰਿਹਾ ਸੀ ਜਿਸ ਨੂੰ ਖਾਸ ਤੌਰ ਤੇ ਪੁਨੀਤ ਗੁਪਤਾ ਨੇ ਡਿਜ਼ਾਇਨ ਕੀਤਾ ਹੈ । ਇਹ ਕਾਰਡ ਇੱਕ ਵੁਡਨ ਬਾਕਸ ਵਿੱਚ ਰੱਖਿਆ ਗਿਆ ਹੈ , ਜਿਸਦੇ ਉੱਤੇ ਬਲੂ ਕਲਰ ਦੀ ਲੇਸ ਲੱਗੀ ਹੋਈ ਹੈ । ਕਾਰਡ ਦੇ ਫਰੰਟ ਉੱਤੇ ਵਿੱਚ ਦਾ ਸੀਨ ਅਤੇ ਕਿਸ਼ਤੀ ਵਿੱਖ ਰਹੀ ਹੈ , ਜਿਸ ਵਿੱਚ ਕਪਲ ਬੈਠਾ ਹੈ । ਕਾਰਡ ਦੇ ਅੰਦਰ ਵਿੱਚ ਭਾਰਤੀ -ਹਰਸ਼ ਦਾ ਫੋਟੋ ਹੈ , ਜਿਸ ਵਿੱਚ ਵੇਡਿੰਗ ਡੇਟ ਅਤੇ ਵੇਨਿਊ ਲਿਖੀ ਹੋਈ ਹੈ । ਇਸ ਕਾਰਡ ਦੇ ਇੱਕ ਪੇਜ ਉੱਤੇ ਭਾਰਤੀ ਨੇ ਹਰਸ਼ ਨੂੰ ਮੋਡੇ ਉੱਤੇ ਉਠਾ ਰੱਖਿਆ ਹੈ ਅਤੇ ਜਿਸ ਉੱਤੇ ਲਿਖਿਆ ਹੈ , ਦੁਲਹਾ ਅਸੀ ਲੈ ਜਾਣਗੇ ਸੇਵ ਦ ਡੇਟ । ਖਬਰਾਂ ਦੀਆਂ ਮੰਨੀਏ ਤਾਂ ਵਿਆਹ ਦੇ 20 - 25 ਦਿਨ ਬਾਦ ਭਾਰਤੀ ਕੰਮ ਉੱਤੇ ਵਾਪਸ ਆਊਗੀ ।