
ਬਾਲੀਵੁੱਡ ਅਦਾਕਾਰਾ ਬੇਗ਼ਮ ਕਰੀਨਾ ਕਪੂਰ ਅਕਸਰ ਹੀ ਅਪਣੇ ਸਟਾਈਲ ਦੇ ਲਈ ਸੁਰਖ਼ੀਆਂ ਵਿਚ ਰਹਿੰਦੀ ਹੈ। ਕਰੀਨਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸ ਨੇ ਕਿਸ ਮੌਕੇ ਕਿ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਹੈ। ਅਪਣੇ ਇਸੇ ਹੀ ਸਟਾਈਲਿਸ਼ ਅੰਦਾਜ਼ ਵਿਚ ਕਰੀਨਾ ਇਕ ਵਾਰ ਫ਼ਿਰ ਸੋਸ਼ਲ ਮੀਡੀਆ 'ਤੇ ਆਪਣੀ ਵੱਡੀ ਭੈਣ ਕਰਿਸ਼ਮਾ ਕਪੂਰ ਨਾਲ 'ਇੰਡੀਆ ਟੂਡੇ ਕਾਨਕਲੇਵ-2018' ਦੇ ਦੂਜੇ ਦਿਨ ਸ਼ਿਰਕਤ ਕਰਨ ਪਹੁੰਚੀਆਂ। ਜਿਥੇ ਦੋਹੇਂ ਭੈਣਾਂ ਹਿਲੇਰੀ ਕਲਿੰਟਨ ਨੂੰ ਮਿਲੀਆਂ ਅਤੇ ਦੋਹਾਂ ਨੇ ਉਨ੍ਹਾਂ ਨਾਲ ਪੋਜ਼ ਦਿੰਦੇ ਹੋਏ ਤਸਵੀਰਾਂ ਵੀ ਖਿਚਵਾਈਆਂ। ਇਸ ਇਵੈਂਟ ਮੌਕੇ ਕਪੂਰ ਭੈਣਾਂ ਦਾ ਸਟਾਈਲ ਦੇ ਮਾਮਲੇ 'ਚ ਹਿਲੇਰੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।
ਇਵੈਂਟ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਕਰੀਨਾ ਨੇ ਕਿਹਾ ਦੋਹਾਂ ਭੈਣਾਂ ਵਿਚ ਕੋਈ ਮੁਕਾਬਲਾ ਨਹੀਂ ਰਿਹਾ। ਅਸੀਂ ਹਮੇਸ਼ਾ ਇਕ ਦੂਜੇ ਦੀ ਸਰਾਹਨਾ ਕੀਤੀ ਹੈ। ਇਸ ਮੌਕੇ ਕਰੀਨਾ ਅਪਣੇ ਲਾਡਲੇ ਨੂੰ ਯਾਦ ਕਰਨਾ ਵੀ ਨਹੀਂ ਭੁੱਲੀ ਅਤੇ ਉਹਨਾਂ ਕਿਹਾ ਕਿ ਹੁਣ ਮੇਰੀ ਜ਼ਿੰਦਗੀ ਮੇਰੀ ਆਪਣੀ ਨਹੀਂ ਰਹੀ। ਮੇਰੀ ਜ਼ਿੰਦਗੀ ਮੇਰੇ ਬੇਟੇ ਤੈਮੂਰ ਦੀ ਹੋ ਗਈ ਹੈ। ਇਸ ਦੇ ਨਾਲ ਹੀ ਕ੍ਰਿਸ਼ਮਾ ਤੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਕਰਿਸ਼ਮਾ ਨੇ ਕਿਹਾ ਕਿ ਬਾਲੀਵੁਡ ਦੇ ਵਿਚ ਹਮੇਸ਼ਾ ਮਰਦਾਂ ਦੀ ਚਲਦੀ ਆਈ ਹੈ ਪਰ ਹੌਲੀ-ਹੌਲੀ ਇਹ ਟ੍ਰੈਂਡ ਬਦਲ ਰਿਹਾ ਹੈ। ਹੁਣ ਇਥੇ ਮਹਿਲਾ ਕਲਾਕਾਰਾਂ ਨੂੰ ਵੀ ਤਵੱਜੋਂ ਮਿਲਣੀ ਸ਼ੁਰੂ ਹੋ ਗਈ ਹੈ ਜੋ ਕਿ ਬਹੁਤ ਵਧੀਆ ਹੈ।
ਇਸ ਇਵੈਂਟ ਦੌਰਾਨ ਕਰਿਸ਼ਮਾ ਬਲੈਕ ਡਰੈੱਸ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ, ਉੱਥੇ ਹੀ ਕਰੀਨਾ ਸਫ਼ੈਦ ਰੰਗ ਦੀ ਡਰੈੱਸ 'ਚ ਦਿਖਾਈ ਦਿੱਤੀ। ਅਪਣੀ ਭੈਣ ਕਰਿਸ਼ਮਾ ਦੇ ਨਾਲ ਬੇਗ਼ਮ ਕਰੀਨਾ ਹਮੇਸ਼ਾ ਦੀ ਤਰ੍ਹਾਂ ਕਾਫ਼ੀ ਸਟਾਈਲਿਸ਼ ਅਤੇ ਖ਼ੂਬਸੂਰਤ ਦਿਖਾਈ ਦੇ ਰਹੀ ਸੀ। ਇਸ ਦੌਰਾਨ ਦੋਵੇਂ ਭੈਣਾ ਕਾਰ 'ਚ ਬੈਠੀਆਂ ਪੋਜ਼ ਦਿੰਦੀਆਂ ਨਜ਼ਰ ਆਈਆਂ।
ਫਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਕਰੀਨਾ ਤੋਂ ਇਲਾਵਾ ਸੋਨਮ ਕਪੂਰ, ਸਵਰਾ ਭਾਸਕਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।