ਬਿੱਗ ਬੌਸ' ਹਾਰਨ ਤੋਂ ਬਾਅਦ ਹਿਨਾ ਖਾਨ ਨੇ ਲਾਇਆ ਸਲਮਾਨ ਦੇ ਸ਼ੋਅ 'ਤੇ ਗੰਭੀਰ ਦੋਸ਼
Published : Feb 4, 2018, 1:20 pm IST
Updated : Feb 4, 2018, 7:50 am IST
SHARE ARTICLE

ਮੁੰਬਈ : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੀ ਰਨਰਅੱਪ ਰਹੀ ਹਿਨਾ ਖਾਨ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। 


ਸ਼ੋਅ 'ਚ ਜਿਥੇ ਉਸ ਨੇ ਕਈ ਵਾਰ ਆਪਣੇ ਵਿਵਾਦਿਤ ਬਿਆਨਾਂ ਨਾਲ ਸੁਰਖੀਆਂ ਬਣਾਈਆਂ ਉਥੇ ਹੀ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ 'ਤੇ ਵੀ ਉਹ ਹੁਣ ਤੱਕ ਸੁਰਖੀਆਂ ਬਟੋਰ ਰਹੀ ਹੈ। 'ਬਿੱਗ ਬੌਸ 11' ਜਦੋਂ ਸ਼ੁਰੂ ਹੋਇਆ ਸੀ, ਉਸ ਸਮੇਂ ਤੋਂ ਹਿਨਾ ਖਾਨ ਨੂੰ ਜਿੱਤ ਦਾ ਪ੍ਰਬਲ ਦਾਵੇਦਾਰ ਮੰਨਿਆ ਜਾਂਦਾ ਹੈ। 


ਸ਼ੁਰੂ ਤੋਂ ਹੀ ਉਹ ਕਾਫੀ ਮਜ਼ਬੂਤੀ ਨਾਲ ਪੇਸ਼ ਵੀ ਆ ਰਹੀ ਸੀ।ਹਿਨਾ ਖਾਨ ਦੀ ਜ਼ਬਰਦਸਤ ਫੈਨ ਫਾਲੋਇੰਗ ਵੀ ਸੀ ਪਰ ਉਹ ਇੰਨੀ ਜ਼ਿਆਦਾ ਨੇਗੇਟਿਵ ਹੋ ਗਈ ਕਿ ਇਸ ਦਾ ਫਾਇਦਾ ਸ਼ਿਲਪਾ ਨੂੰ ਮਿਲ ਗਿਆ। 


ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਹਿਨਾ ਖਾਨ ਨੇ ਕਿਹਾ, ''ਮੇਰਾ ਬਿੱਗ ਬੌਸ ਦਾ ਸਫਰ ਕਾਫੀ ਸ਼ਾਨਦਾਰ ਰਿਹਾ ਪਰ ਸ਼ੋਅ ਬਕਾਇਦਾ ਐਡਿਟ ਹੁੰਦਾ ਹੈ।ਸ਼ੋਅ ਸਕ੍ਰਿਪਟਿਡ ਤਾਂ ਨਹੀਂ ਹੁੰਦਾ ਪਰ ਇਸ ਨੂੰ ਐਡਿਟ ਕੀਤਾ ਜਾਂਦਾ ਹੈ ਕਿ ਕਈ ਵਾਰ ਮੁਕਾਬਲੇਬਾਜ਼ਾਂ ਦੀ ਸਖਸ਼ੀਅਤ (ਇਮੇਜ਼) ਖਰਾਬ ਹੁੰਦੀ ਹੈ।'' 


ਹਿਨਾ ਖਾਨ ਦੇ ਇਸ ਬਿਆਨ ਤੋਂ ਸਾਫ ਹੁੰਦਾ ਹੈ ਕਿ ਉਹ 'ਬਿੱਗ ਬੌਸ' ਦੇ ਮੇਕਰਸ 'ਤੇ ਪੱਖਪਾਤ ਹੋਣ ਦਾ ਦੋਸ਼ ਲਾ ਰਹੀ ਹੈ।'ਬਿੱਗ ਬੌਸ 11' ਦੇ ਗ੍ਰੈਂਡ ਫਿਨਾਲੇ ਤੱਕ ਪੁੱਜ ਕੇ ਸ਼ਿਲਪਾ ਸ਼ਿੰਦੇ ਤੋਂ ਹਾਰਨ ਵਾਲੀ ਹਿਨਾ ਖਾਨ ਨੇ ਇਹ ਖੁਲਾਸਾ ਕੀਤਾ ਸੀ ਕਿ ਉਸ ਨੂੰ ਆਪਣੀ ਹਾਰ ਦਾ ਕੋਈ ਦੁੱਖ ਨਹੀਂ ਹੈ। ਉਸ ਦੀ ਮੰਨੀਏ ਤਾਂ ਉਸ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਸ਼ਿਲਪਾ ਸ਼ਿੰਦੇ 'ਬਿੱਗ ਬੌਸ 11' ਦਾ ਖਿਤਾਬ ਜਿੱਤਣ ਵਾਲੀ ਹੈ।

SHARE ARTICLE
Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement