
ਰਿਆਲਿਟੀ ਸ਼ੋਅ ਬਿਗ ਬਾਸ ਦਾ ਧਮਾਕੇਦਾਰ ਸੀਜਨ 11 ਆਪਣੇ ਫਿਨਾਲੇ ਵੀਕ ਵਿਚ ਐਂਟਰ ਕਰ ਚੁੱਕਿਆ ਹੈ। ਫਿਨਾਲੇ ਵੀਕ ਵਿਚ ਹਰ ਕੋਈ ਆਪਣੇ ਪਸੰਦੀਦਾ ਕੰਟੇਸਟੈਂਟ ਨੂੰ ਜੇਤੂ ਬਣਦੇ ਹੋਏ ਵੇਖਣਾ ਚਾਹੁੰਦਾ ਹੈ। ਇੰਨਾ ਹੀ ਨਹੀਂ ਫੈਨਸ ਆਪਣੇ ਕੰਟੇਸਟੈਂਟਸ ਨੂੰ ਜੇਤੂ ਬਣਾਉਣ ਲਈ ਕੋਈ ਕਸਰ ਵੀ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ।
ਬਿਗ ਬਾਸ ਸੀਜਨ 11 ਵਿਚ ਇਕ ਨਹੀਂ ਕਈ ਅਜਿਹੇ ਰਿਕਾਰਡ ਬਣੇ ਹਨ, ਜੋ ਕਿ ਪਹਿਲਾਂ ਕਿਸੇ ਸੀਜਨ ਵਿਚ ਨਹੀਂ ਦੇਖਣ ਨੂੰ ਮਿਲੇ ਸਨ। ਟਵਿਟਰ 'ਤੇ ਵਿਕਾਸ ਗੁਪਤਾ ਦੇ ਸਪੋਰਟ ਵਿਚ ਉਨ੍ਹਾਂ ਦੇ ਫੈਨਸ ਨੇ ਇਕ ਟ੍ਰੈਂਡ ਚਲਾਇਆ। ਇਸ ਟ੍ਰੈਂਡ 'ਤੇ ਹੁਣ ਤੱਕ ਕਰੀਬ 1 . 5 ਮਿਲੀਅਨ ਟਵੀਟ ਹੋ ਚੁੱਕੇ ਹਨ। ਬਿਗ ਬਾਸ ਜਾਂ ਇੰਡੀਅਨ ਟੀਵੀ ਇੰਡਸਟਰੀ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਕੰਟੇਸਟੈਂਟ ਦੇ ਸਪੋਰਟ ਵਿਚ ਇਨ੍ਹੇ ਜ਼ਿਆਦਾ ਟਵੀਟ ਹੋਏ ਹੋਣ।
ਸ਼ਿਲਪਾ ਸ਼ਿੰਦੇ ਦੇ ਫੈਨਸ ਨੇ ਹਾਲ ਵਿਚ ਉਨ੍ਹਾਂ ਨੂੰ ਸਪੋਰਟ ਕਰਦੇ ਹੋਏ ਟ੍ਰੈਂਡ ਚਲਾਇਆ ਸੀ। ਸ਼ਿਲਪਾ ਸ਼ਿੰਦੇ ਦੇ ਸਪੋਰਟ ਵਿਚ ਚਲੇ ਟ੍ਰੈਂਡ 'ਤੇ 1 ਮਿਲੀਅਨ ਤੋਂ ਜ਼ਿਆਦਾ ਟਵੀਟ ਹੋਏ ਸਨ। ਪਰ ਵਿਕਾਸ ਗੁਪਤਾ ਦੇ ਫੈਨਸ ਨੇ ਪਿਛਲੇ ਸਾਰੇ ਰਿਕਾਰਡਸ ਤੋੜ ਦਿੱਤੇ।
ਸ਼ੋਅ ਦੀ ਸ਼ੁਰੂਆਤ ਤੋਂ ਹੀ ਆਪਣੇ ਮਾਸਟਰਮਾਇੰਡ ਖੇਡ ਦੇ ਜਰੀਏ ਵਿਕਾਸ ਗੁਪਤਾ ਸੀਜਨ 11 ਦੇ ਜੇਤੂ ਬਣਨ ਦੇ ਮਜਬੂਰ ਦਾਅਵੇਦਾਰ ਦੇ ਰੂਪ ਵਿਚ ਉਭਰੇ ਹਨ। ਸੀਜਨ 11 ਵਿਚ ਵਿਕਾਸ ਗੁਪਤਾ ਨੇ ਇਕੱਲੇ ਦਮ 'ਤੇ 20 ਟਾਸਕ ਦੀ ਬਾਜੀ ਪਲਟੀ, ਜੋ ਕਿ ਇਕ ਕੰਟੇਸਟੈਂਟ ਲਈ ਕਿਸੇ ਵੀ ਸੀਜਨ ਦਾ ਸਭ ਤੋਂ ਵੱਡਾ ਰਿਕਾਰਡ ਹੈ।
ਦੱਸ ਦਈਏ ਕਿ ਵੀਕੈਂਡ ਦਾ ਵਾਰ ਐਪੀਸੋਡ ਵਿਚ ਲਵ ਤਿਆਗੀ ਦੇ ਘਰ ਤੋਂ ਬਾਹਰ ਹੋਣ ਦੇ ਬਾਅਦ ਸ਼ਿਲਪਾ, ਹਿਨਾ, ਅਕਾਸ਼, ਪੁਨੀਸ਼ ਅਤੇ ਵਿਕਾਸ ਫਿਨਾਲੇ ਵੀਕ ਵਿਚ ਪਹੁੰਚ ਗਏ ਹਨ। ਇਸ ਸੀਜਨ ਦੇ ਜੇਤੂ ਦਾ ਫੈਸਲਾ 14 ਜਨਵਰੀ ਨੂੰ ਗਰੈਂਡ ਫਿਨਾਲੇ ਵਿਚ ਹੋਵੇਗਾ।