
ਪਟੌਦੀ ਖ਼ਾਨਦਾਨ ਦੀ ਬੇਟੀ ਸਾਰਾ ਅਲੀ ਖਾਨ ਬਹੁਤ ਜਲਦੀ ਬਾਲੀਵੁਡ ਦੇ ਵਿਚ ਐਂਟਰੀ ਕਰਨ ਜਾ ਰਹੀ ਹੈ। ਪਰ ਇਸਤੋਂ ਪਹਿਲਾਂ ਹੀ ਸਾਰਾ ਅਕਸਰ ਪਾਰਟੀਆਂ ਦੀ ਸ਼ਾਨ ਬਣੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਇਕ ਵਾਰ ਫਿਰ ਤੋਂ ਸਾਰਾ ਅਲੀ ਖਾਨ ਨਾਲ ਪਾਰਟੀ 'ਚ ਨਜ਼ਰ ਆਈ ਜਿਥੇ ਉਹ ਬਹੁਤ ਹੀ ਸ਼ਾਨਦਾਰ ਲੱਗ ਰਹੀ ਸੀ।
ਇਸ ਪਾਰਟੀ 'ਚ ਸਾਰਾ ਆਪਣੇ ਪਾਪਾ ਸੈਫ ਅਲੀ ਖ਼ਾਨ ਨਾਲ ਪਹੁੰਚੀ ਸੀ ਇਨਾਂ ਹੀ ਨਹੀਂ ਇਸ ਪਾਰਟੀ 'ਚ ਸਾਰਾ ਦੀ ਮਾਂ ਕਰੀਨਾ ਕਪੂਰ ਵੀ ਮੌਜੂਦ ਸੀ। ਕਰੀਨਾ ਇਸ ਪਾਰਟੀ 'ਚ ਕਾਲੇ ਰੰਗ ਦੀ ਡ੍ਰੈਸ ਪਾ ਕੇ ਆਈ ਸੀ ਅਤੇ ਕਾਫੀ ਹਾਟ ਲੱਗ ਰਹੀ ਸੀ, ਪਰ ਬਾਵਜੂਦ ਇਸ ਦੇ ਲੋਕਾਂ ਦੀ ਨਜ਼ਰ ਸਿਰਫ ਸਾਰਾ 'ਤੇ ਹੀ ਟਿਕੀ ਹੋਈ ਸੀ। ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਬਾਪ-ਬੇਟੀ ਖੂਬ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ। ਇਸ ਪਾਰਟੀ 'ਚ ਸਾਰਾ ਨੇ ਬਲੈਕ ਕਲਰ ਦੀ ਸ਼ਾਇਨੀ ਸਟ੍ਰਿਪ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ।ਪਾਪਾ ਸੈਫ ਨੇ ਵੀ ਬਲੈਕ ਸ਼ਰਟ ਪਾਈ ਸੀ। ਇਸ ਪਾਰਟੀ 'ਚ ਸਾਰਾ ਦੇ ਦੋਸਤ ਵੀ ਨਜ਼ਰ ਆਏ ਤੇ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਈਆਂ।
ਇਸ ਤੋਂ ਇਲਾਵਾ ਸ਼੍ਰੀਦੇਵੀ ਦੀ ਬੇਟੀ ਜਾਹਨਵੀ, ਬਿੱਗ ਬੀ ਦੀ ਦੋਹਤੀ ਨਵਿਆ ਨਵੇਲੀ ਨੰਦਾ, ਸਲਮਾਨ ਖਾਨ ਦੀ ਭਾਣਜੀ, ਜਾਵੇਦ ਜਾਫਰੀ ਦੀ ਬੇਟੀ ਅਲਾਵੀਆ, ਪੂਜਾ ਬੇਦੀ ਦੀ ਬੇਟੀ ਆਲੀਆ ਇਬਰਾਹਿਮ ਨਾਲ ਵੀ ਨਜ਼ਰ ਆਉਂਦੇ ਰਹਿੰਦੇ ਹਨ।