First Look : "ਜੋਗਿੰਦਰ ਸਿੰਘ" ਦੀ ਪਲਟਨ 'ਚ ਸ਼ਾਮਿਲ "ਚਰਨ ਸਿੰਘ" ਅਤੇ "ਕਰਮਜੀਤ ਅਨਮੋਲ"
Published : Feb 27, 2018, 4:54 pm IST
Updated : Feb 27, 2018, 11:24 am IST
SHARE ARTICLE

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦੇ ਵਿਚ ਗਿੱਪੀ ਗਰੇਵਾਲ ਤੋਂ ਇਲਾਵਾ ਉਹਨਾਂ ਦੀ ਪਲਟਨ ਦੇ ਰੂਪ ਵਿਚ ਹੁਣ ਤੱਕ ਕਈ ਚਿਹਰੇ ਸਾਹਮਣੇ ਆ ਚੁਕੇ ਹਨ। ਜਿੰਨਾ ਵਿਚ ਹੁਣ ਤੱਕ ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ ਤੇ ਗੁੱਗੂ ਗਿੱਲ ਦੀ ਫਰਸਟ ਲੁੱਕ ਸਾਹਮਣੇ ਆਈ ਸੀ। ਹੁਣ ਦੋ ਹੋਰ ਕਲਾਕਾਰਾਂ ਦੀ ਫਰਸਟ ਲੁੱਕ ਸਾਹਮਣੇ ਆਈ ਹੈ ਜਿੰਨਾ ਦੇ ਨਾਂ ਹਨ ਕਰਮਜੀਤ ਅਨਮੋਲ ਤੇ ਚਰਨ ਸਿੰਘ। 


ਤੁਹਾਨੂੰ ਦੱਸ ਦੇਈਏ ਕਿ "ਚਰਨ ਸਿੰਘ" 'ਚ ਸੌਦਾਗਰ ਸਿੰਘ ਨਾਮ ਦੇ ਸਿਪਾਹੀ ਦੀ ਭੂਮਿਕਾ ਨਿਭਾਅ ਰਹੇ ਹਨ। ਹੋਰਨਾਂ ਗਾਇਕਾਂ ਵਾਂਗ ਹੀ ਚਰਨ ਸਿੰਘ ਵੀ ਇਕ ਗਾਇਕ ਤੋਂ ਅਦਾਕਾਰੀ ਦਾ ਰੁੱਖ ਕਰਨ ਜਾ ਰਹੇ ਹਨ ਅਤੇ "ਸੂਬੇਦਾਰ ਜੋਗਿੰਦਰ ਸਿੰਘ " ਉਹਨਾਂ ਦੀ ਡੈਬਿਊ ਪੰਜਾਬੀ ਫਿਲਮ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਚਰਨ ਸਿੰਘ ਹੁਣ ਤੱਕ ਗੀਤ 'ਨੀਲੇ ਨੈਨ', 'ਸਿਪ ਸਿਪ' ਤੇ 'ਸਰਦਾਰ ਚਾਹੀਦਾ' ਵਰਗੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁਕੇ ਹਨ। ਉਥੇ ਹੀ ਗੱਲ ਕਰੀਏ ਕਰਮਜੀਤ ਅਨਮੋਲ ਦੀ ਤੇ ਹਾਲ ਹੀ 'ਚ ਫਿਲਮ ਲਾਵਾਂ ਫੇਰੇ ਤੋਂ ਨਿਰਮਾਤਾ ਬਣੇ ਅਨਮੋਲ, ਇਸ ਫਿਲਮ 'ਚ "ਬਾਵਾ ਸਿੰਘ" ਨਾਂ ਦੇ ਰੇਡੀਓ ਆਪ੍ਰੇਟਰ ਦੀ ਭੂਮਿਕਾ ਨਿਭਾਅ ਰਹੇ ਹਨ। ਕਰਮਜੀਤ ਅਨਮੋਲ ਪਹਿਲੀ ਵਾਰ ਕਿਸੇ ਫਿਲਮ 'ਚ ਫੌਜੀ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਆਪਣੀ ਕਾਮੇਡੀ ਦੇ ਨਾਲ ਲੋਕਾਂ ਨੂੰ ਹਸਾਉਣ ਕਾਰਨ ਲੋਕਾਂ ਦੇ ਚਹੇਤੇ ਹਨ। 

 
ਦੱਸਣਯੋਗ ਹੈ ਕਿ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ 'ਚ ਗਿੱਪੀ ਗਰੇਵਾਲ ਸਮੇਤ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਇਸ ਫਿਲਮ ਦੇ ਲਈ ਗਿੱਪੀ ਦੇ ਨਾਲ ਨਾਲ ਸਾਰੇ ਹੀ ਕਲਾਕਾਰਾਂ ਨੇ ਕਾਫੀ ਮਿਹਨਤ ਕੀਤੀ ਹੈ ਤਾਂ ਜੋ ਯੁੱਧ ਦੇ ਵਿਚ ਅਸਲ ਯੋਧਿਆਂ ਦੇ ਕਿਰਦਾਰਾਂ ਦੇ ਨਾਲ ਇਨਸਾਫ ਕਰਦੇ ਹੋਏ ਸਭ ਨੂੰ ਉਸ ਸਮੇਂ ਦੇ ਹਲਾਤ ਤੋਂ ਜਾਣੂ ਕਰਵਾ ਸਕਣ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement