
ਪਾਲੀਵੁੱਡ ਦੇ ਨਾਲ-ਨਾਲ ਹੁਣ ਬਾਲੀਵੁੱਡ ਦੇ ਵਿਚ ਵੀ ਪੰਜਾਬੀ ਗੀਤਾਂ ਦੀ ਧੂਮ ਮੱਚ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦੀ ਫਿਲਮ 'ਬਲੈਕਮੇਲ' ਦੀ ਜਿਸਦੇ ਵਿਚ ਇਕ ਵਾਰ ਫਿਰ ਪੰਜਾਬੀ ਗੀਤ ਦੀ ਧਮਾਲ ਪੈ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਹਿੰਦੀ ਮੀਡੀਅਮ' ਇਹ ਗੀਤ 'ਸੂਟ ਸੂਟ ਕਰਦਾ ' ਤੋਂ ਬਾਅਦ ਇਕ ਵਾਰ ਫਿਰ ਇਰਫਾਨ,ਦੇ ਲਈ ਪੰਜਾਬੀ ਮਸ਼ਹੂਰ ਗਾਇਕ ਗੁਰੂ ਰੰਧਵਾ ਧਮਾਕੇਦਾਰ ਰੀਮਿਕਸ ਗੀਤ ਲੈ ਕੇ।
ਗੀਤ 'ਚ ਇਰਫਾਨ ਖਾਨ ਤੇ ਅਦਾਕਾਰਾ ਕ੍ਰਿਤੀ ਕੁਲਹਾਰੀ ਦਾ ਵਿਆਹ ਹੁੰਦਾ ਦਿਖਾਇਆ ਜਾ ਰਿਹਾ ਹੈ ਤੇ ਗੀਤ 'ਚ ਇਰਫਾਨ ਖਾਨ ਤੇ ਕ੍ਰਿਤੀ ਨਾਲ ਗਾਇਕ ਗੁਰੂ ਰੰਧਵਾ ਵੀ ਪੰਜਾਬੀ ਅੰਦਾਜ਼ 'ਚ ਭੰਗੜਾ ਪਾ ਰਹੇ ਹਨ।
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਹੁਣ ਤੱਕ ਕਿ ਬਾਲੀਵੁੱਡ ਫ਼ਿਲਮਾਂ ਦੇ ਵਿਚ ਆਪਣੇ ਹਿੱਟ ਗੀਤਾਂ ਨੂੰ ਰੀਮਿਕਸ ਕਰਕੇ ਬਾਲੀਵੁਡ ਨੂੰ ਦੇ ਚੁੱਕੇ ਹਨ। ਇਸ ਬਾਰੇ ਬੋਲਦਿਆਂ ਗੁਰੂ ਰੰਧਾਵਾ ਨੇ ਕਿਹਾ ਕਿ ਸਾਲ 2015 'ਚ "ਪਟੋਲਾ" ਗੀਤ ਨਾਲ ਬ੍ਰੇਕ ਦਿੱਤਾ ਸੀ।
ਦੁਨੀਆ ਭਰ 'ਚ ਮਸ਼ਹੂਰ ਹੋਏ ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਸੀ। ਦੱਸ ਦੇਈਏ ਕਿ ਬਾਲੀਵੁੱਡ ਵਿਚ ਪਹਿਲਾਂ ਵੀ ਕਈ ਪੰਜਾਬੀ ਗਾਇਕ ਆਪਣੀ ਆਵਾਜ਼ ਦੇ ਚੁੱਕੇ ਹਨ। ਜਿੰਨਾ ਵਿਚ ਮਿਸ ਪੂਜਾ, ਗਿੱਪੀ ਗਰੇਵਾਲ ਸ਼ਾਮਿਲ ਹਨ।