ਹੁਣ ਜੰਗਲਾਂ 'ਚ ਐਕਸ਼ਨ ਕਰਦੇ ਨਜ਼ਰ ਆਉਣਗੇ ਬਾਲੀਵੁੱਡ ਦੇ ਕਮਾਂਡੋ
Published : Feb 5, 2018, 1:15 pm IST
Updated : Feb 5, 2018, 7:45 am IST
SHARE ARTICLE

ਬਾਲੀਵੁੱਡ ਵਿਚ ਫਿਲਮ ਫੋਰਸ', 'ਕਮਾਂਡੋ' ਅਤੇ 'ਬਾਦਸ਼ਾਹੋ' 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਤੋਂ ਬਾਅਦ ਵਿਧੁੱਤ ਜਾਮਵਾਲ ਹੁਣ ਜੰਗਲ ਦੀ ਕਹਾਣੀ ਸੁਣਾਉਣਗੇ। ਜਿਥੇ ਉਹ ਇਕ ਵਾਰ ਫਿਰ ਖਤਰਨਾਕ ਸਟੰਟ ਕਰਦੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਵਿਧੁੱਤ ਹਰ ਵਾਰ ਦੀ ਤਰ੍ਹਾਂ ਅਗਲੀ ਫਿਲਮ 'ਜੰਗਲੀ' 'ਚ ਕੁਝ ਅਜਿਹਾ ਹੀ ਕਰਦੇ ਦਿਖਾਈ ਦੇਣਗੇ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਜਿਸ ਵਿਚ ਵਿਧੁਤ ਜੰਗਲੀ ਜਾਨਵਰਾਂ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਫਿਲਮ ਜੰਗਲੀ ਦੇ ਟੀਜ਼ਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਜੰਗਲੀ' ਇਕ ਐਕਸ਼ਨ ਅਤੇ ਥ੍ਰਿਲਰ ਫਿਲਮ ਹੈ, ਇਸ ਫਿਲਮ 'ਚ ਵਿਧੁੱਤ ਇਕ ਅਜਿਹੇ ਸ਼ਖਸ ਦੀ ਭੂਮਿਕਾ ਨਿਭਾਉਣਗੇ ਜਿਸਨੂੰ ਜਾਨਵਰਾਂ ਦੇ ਨਾਲ ਕਾਫੀ ਲਗਾਅ ਹੁੰਦਾ ਹੈ।



ਜੰਗਲੀ ਫਿਲਮ ਦੀ ਜਾਣਕਾਰੀ ਦਿੰਦੇ ਹੋਏ ਟਰੇਂਡ ਐਨਾਲਿਸਟ ਤਰਣ ਆਦਰਸ਼ ਅਤੇ ਖੁਦ ਵਿਧੁਤ ਨੇ ਵੀ ਫਿਲਮ ਦੇ ਟੀਜ਼ਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਬੀਤੇ ਦਿਨ ਫਿਲਮ 'ਚ ਵਿਧੁਤ ਦਾ ਫਰਸਟ ਲੁੱਕ ਦੇਖਣ ਨੂੰ ਮਿਲਿਆ ਸੀ। ਇਸ ਪਹਿਲੇ ਲੁੱਕ 'ਚ ਵਿਧੁੱਤ ਦਾ ਕਿਰਦਾਰ ਕਾਫੀ ਜ਼ਬਰਦਸਤ ਲੱਗ ਰਿਹਾ ਹੈ। ਤਸਵੀਰ 'ਚ ਵਿਧੁੱਤ ਜੰਗਲਾਂ 'ਚ ਦਿਖਾਈ ਦੇ ਰਹੇ ਹਨ, ਉੱਥੇ ਹੀ ਉਨ੍ਹਾਂ ਪਿੱਛੇ ਇਕ ਹਾਥੀ ਖੜਾ ਹੋਇਆ ਨਜ਼ਰ ਆ ਰਿਹਾ ਹੈ। 


ਦੱਸਿਆ ਜਾਂਦਾ ਹੈ ਕਿ ਇਹ ਫਿਲਮ ਬਾਬੂ ਮੋਸ਼ਾਏ ਦੀ ਫਿਲਮ ਦੀ ਸੀਕਵਲ ਹੈ ਜਿਥੇ ਉਹਨਾਂ ਨੂੰ ਹਾਥੀਆਂ ਦੇ ਨਾਲ ਪਿਆਰ ਸੀ ਉਥੇ ਹੀ ਇਸ ਫਿਲਮ ਦੇ ਵਿਚ ਵਿਧੁਤ ਵੀ ਇਸ ਨਾਲ ਹੀ ਮਿਲਦੇ ਕਿਰਦਾਰ ਵਿਚ ਹਨ ਜਿਥੇ ਹਾਥੀਆਂ ਨਾਲ ਸਨੇਹ ਨੂੰ ਦਰਸ਼ੀਆਂ ਗਿਆ ਹੈ। ਇਸ ਫਿਲਮ ਨੂੰ ਹਾਲੀਵੁਡ ਦੇ ਫਿਲਮ ਮੇਕਰ ਚੱਕ ਰਸੇਲ ਨੇ ਨਿਰਦੇਸ਼ਿਤ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਫਿਲਮ ਦੁਸਹਿਰੇ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement