ਇਕ ਤਜਰਬੇ ਦੇ ਤੌਰ 'ਤੇ ਕਰਦਾ ਹਾਂ ਬਾਲੀਵੁੱਡ ਦੀਆਂ ਫ਼ਿਲਮਾਂ: ਦਿਲਜੀਤ ਦੁਸਾਂਝ
Published : Jan 20, 2018, 3:32 pm IST
Updated : Jan 20, 2018, 10:02 am IST
SHARE ARTICLE

ਪੰਜਾਬੀ ਗਾਇਕੀ ਅਤੇ ਅਦਾਕਾਰੀ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ਦਿਲਜੀਤ ਦੋਸਾਂਝ ਅੱਜਕਲ ਫਿਰ ਚਰਚਾ ਵਿਚ ਹਨ। ਆਖ਼ਿਰ ਹੋਣ ਵੀ ਕਿਉਂ ਨਾ ਇਸ ਸਾਲ ਉਹਨਾਂ ਦੀਆਂ ਕਈ ਫ਼ਿਲਮਾਂ ਜੋ ਰਿਲੀਜ਼ ਹੋਣ ਅਤੇ ਇਸ ਦੇ ਨਾਲ ਹੀ ਟੀਵੀ ਦੇ ਮਿਊਜ਼ੀਕਲ ਪ੍ਰੋਗਰਾਮ ਦੀ ਸ਼ੁਰੂਆਤ ਵੀ ਹੋਣ ਵਾਲੀ ਹੈ ਜਿਸ ਵਿਚ ਉਹ ਜੱਜ ਬਣੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਉੱਚ ਗੁਣਵੱਤਾ ਵਾਲੇ ਸਿਨੇਮਾ ਦੇ ਜ਼ਰੀਏ ਹਿੰਦੀ ਫਿਲਮ ਉਦਯੋਗ 'ਚ ਸਥਾਪਿਤ ਹੋਣਾ ਚਾਹੁੰਦੇ ਹਨ। 


'ਉੜਤਾ ਪੰਜਾਬ' ਫਿਲਮ ਨਾਲ ਦਿਲਜੀਤ ਦੋਸਾਂਝ ਨੇ ਬਾਲੀਵੁੱਡ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪੈਸਿਆਂ ਪਿੱਛੇ ਭੱਜਣ ਦੀ ਬਜਾਏ, ਉਹ ਅਜਿਹੇ ਪ੍ਰੋਜੈਕਟ ਨਾਲ ਜੁੜਨਾ ਚਾਹੁੰਦੇ ਹਨ, ਜੋ ਦਿਲਚਸਪ ਹੋਵੇ। ਦਿਲਜੀਤ ਦੋਸਾਂਝ ਦੀ ਅਗਲੀ ਹਿੰਦੀ ਫਿਲਮ 'ਸੂਰਮਾ' ਹੈ, ਜੋ ਹਾਕੀ ਦੇ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਇਕ ਹੋਰ ਫਿਲਮ 'ਵੈੱਲਕਮ ਟੂ ਨਿਊਯਾਰਕ' 'ਚ ਉਨ੍ਹਾਂ ਨਾਲ ਸੋਨਾਕਸ਼ੀ ਸਿਨਹਾ ਹੈ। 

ਇਸ ਤੋਂ ਇਲਾਵਾ ਉਹ ਨਿਰਮਾਤਾ ਰਮੇਸ਼ ਤੋਰਾਨੀ ਨਾਲ ਵੀ ਇਕ ਫਿਲਮ ਕਰ ਰਹੇ ਹਨ। ਇਸ ਦਾ ਨਵਾਂ ਪੋਸਟਰ ਕੱਲ ਹੀ ਰਿਲੀਜ਼ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਵਿਚ ਦਿਲਜੀਤ ਦੁਸਾਂਝ ਆਪਣੇ ਬਿਆਨ ਚਰਚਾ ਬਤੌਰ ਰਹੇ ਹਨ ਜਿਥੇ ਉਹਨਾਂ ਨੇ ਕਿਹਾ ਹੈ ਕਿ , "ਮੈਂ ਬਾਲੀਵੁੱਡ 'ਚ ਬਹੁਤ ਜ਼ਿਆਦਾ ਪੈਸਾ ਨਹੀਂ ਕਮਾ ਰਿਹਾ। ਹਿੰਦੀ ਫਿਲਮਾਂ ਦੇ ਮੁਕਾਬਲੇ ਪੰਜਾਬੀ ਫਿਲਮਾਂ 'ਤੇ ਸ਼ੋਅ ਕਰਕੇ ਮੈਂ ਜ਼ਿਆਦਾ ਪੈਸਾ ਕਮਾ ਰਿਹਾ ਹਾਂ। 


ਬਾਲੀਵੁੱਡ 'ਚ ਮੈਂ ਪੈਸਿਆਂ ਪਿੱਛੇ ਨਹੀਂ ਭੱਜ ਰਿਹਾ। ਮੈਂ ਇਹ ਫਿਲਮਾਂ ਤੇ ਭੂਮਿਕਾਵਾਂ ਨਾਲ ਪ੍ਰਯੋਗ ਕਰ ਰਿਹਾ ਹਾਂ।" ਦਿਲਜੀਤ ਦੋਸਾਂਝ ਨੂੰ ਲੱਖਾਂ ਆਫਰ ਮਿਲ ਰਹੇ ਹਨ। ਉਹ ਸਿਰਫ ਉਹੀ ਭੂਮਿਕਾਵਾਂ ਕਰਨਾ ਚਾਹੁੰਦੇ ਹਨ, ਜੋ ਫਿਲਮ ਦੀ ਕਹਾਣੀ ਦਾ ਜ਼ਰੂਰੀ ਅੰਗ ਹੈ। ਉਨ੍ਹਾਂ ਨੇ ਕਿਹਾ, "ਪਿਛਲੇ ਸਾਲ ਬਾਲੀਵੁੱਡ 'ਚ ਮੈਂ ਜਿੰਨੀਆਂ ਫਿਲਮਾਂ ਨੂੰ ਹਾਂ ਕਿਹਾ ਉਸ ਤੋਂ ਜ਼ਿਆਦਾ ਫਿਲਮਾਂ ਨੂੰ ਨਾਂਹ ਵੀ ਕਿਹਾ ਹੈ। ਇਸ ਦਾ ਕਾਰਨ ਇਹ ਸੀ ਕਿ ਫਿਲਮਾਂ ਤਾਂ ਚੰਗੀਆਂ ਸਨ ਪਰ ਉਹਨਾਂ ਵਿਚ ਮੇਰਾ ਕਰੈਕਟਰ ਰੋਲ ਸੀ , ਜੋ ਕਹਾਣੀ ਲਈ ਇੰਨਾ ਮੱਹਤਵਪੂਰਨ ਨਹੀਂ ਸੀ।"

SHARE ARTICLE
Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement