ਖ਼ਬਰਾਂ |

ਤਾਜ਼ਾ |

ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ 

By : JAGDISH

Published : Mar 3, 2026, 10:05 am IST
Updated : Mar 3, 2026, 10:11 am IST
SHARE ARTICLE
Punjab BJP working president Ashwani Sharma raised questions on Punjab government
Punjab BJP working president Ashwani Sharma raised questions on Punjab government

ਕਿਹਾ : ਪੰਜਾਬ ਨੂੰ ਲੁੱਟ ਰਿਹਾ ਹੈ ਮਾਈਨਿੰਗ ਮਾਫ਼ੀਆ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਵਿੱਚ ‘ਬਦਲਾਅ’ ਦਾ ਝੂਠਾ ਸੁਪਨਾ ਦਿਖਾ ਕੇ ਸੱਤਾ ਵਿੱਚ ਆਈ ਸੀ ਅੱਜ ਉਸ ਦੀ ਅਸਲੀਅਤ ਪੂਰੇ ਪੰਜਾਬ ਦੇ ਸਾਹਮਣੇ ਆ ਚੁੱਕੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ ਮਾਈਨਿੰਗ ਮਾਫ਼ੀਆ ਬੇਖ਼ੌਫ਼ ਹੋ ਕੇ ਪੰਜਾਬ ਨੂੰ ਨੋਚ ਰਿਹਾ ਹੈ ਅਤੇ ਸਰਕਾਰ ਖ਼ੁਦ ਇਸ ਲੁੱਟ ਦੀ ਸਰਪ੍ਰਸਤ ਬਣੀ ਬੈਠੀ ਹੈ!
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹਨਾਂ ਦੇ ਆਪਣੇ ਹੀ ਸੰਸਦ ਮੈਂਬਰ ਮਲਵਿੰਦਰ ਕੰਗ ਜੀ ਨੇ ਸ਼ਰੇਆਮ ਕਬੂਲ ਕੀਤਾ ਸੀ ਕਿ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਪਰ ਹੁਣ ਜੋ ਸਬੂਤ ਸਾਹਮਣੇ ਆਇਆ ਹੈ, ਉਹ ਇਸ ਸਰਕਾਰ ਦੇ ਮੂੰਹ ’ਤੇ ਇੱਕ ਕਰਾਰੀ ਚਪੇੜ ਹੈ । ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਇੱਕ ਅਫ਼ਸਰ ਐਸ.ਡੀ.ਓ. ਨਵਪ੍ਰੀਤ ਸਿੰਘ ਨੇ ਸਿੱਧਾ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ‘ਸਰਕਾਰੀ ਮਾਫ਼ੀਆ ਰਾਜ’ ਦੀ ਪੋਲ ਖੋਲ੍ਹ ਦਿੱਤੀ ਹੈ। ਰੂਪਨਗਰ ਅਤੇ ਅਨੰਦਪੁਰ ਸਾਹਿਬ ਵਿੱਚ ਐਸ.ਈ. ਅਤੇ ਐਕਸੀਅਨ ਪੱਧਰ ਦੇ ਅਧਿਕਾਰੀ ਕਰੈਸ਼ਰ ਮਾਲਕਾਂ ਤੋਂ ਹਰ ਮਹੀਨੇ 2-2 ਲੱਖ ਰੁਪਏ ਦੀ ਨਾਜਾਇਜ਼ ਵਸੂਲੀ ਕਰ ਰਹੇ ਹਨ!

ਚੈੱਕ ਪੋਸਟਾਂ ’ਤੇ ਖੁੱਲ੍ਹੇਆਮ ਧਾਂਦਲੀ ਹੋ ਰਹੀ ਹੈ ਅਤੇ ਚੋਰ ਰਸਤਿਆਂ ਰਾਹੀਂ ਮਾਫ਼ੀਆ ਦੇ ਟਰੱਕ ਕੱਢੇ ਜਾ ਰਹੇ ਹਨ। ‘ਜਿਸਦਾ ਖੇਤ ਉਸਦੀ ਰੇਤ" ਵਰਗੀਆਂ ਸਕੀਮਾਂ ਦੀ ਆੜ ਵਿੱਚ ਪੰਜਾਬ ਦੇ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਸਭ ਤੋਂ ਸ਼ਰਮਨਾਕ ਗੱਲ ਹੈ ਕਿ ਜਦੋਂ ਇਸ ਅਫ਼ਸਰ ਨੇ ਇਸ ਲੁੱਟ ਦਾ ਵਿਰੋਧ ਕੀਤਾ ਅਤੇ ਉੱਚ ਅਧਿਕਾਰੀਆਂ ਨੂੰ ਦੱਸਿਆ, ਤਾਂ ਉਸ ਨੂੰ ਕਾਰਵਾਈ ਦਾ ਭਰੋਸਾ ਦੇਣ ਦੀ ਬਜਾਏ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਜੀ ਕੀ ਇਹੀ ਹੈ ਤੁਹਾਡਾ "ਰੰਗਲਾ ਪੰਜਾਬ"? ਜਿੱਥੇ ਭ੍ਰਿਸ਼ਟਾਚਾਰੀਆਂ ਨੂੰ ਵੀ.ਆਈ.ਪੀ. ਟ੍ਰੀਟਮੈਂਟ ਅਤੇ ਇਮਾਨਦਾਰ ਅਫ਼ਸਰਾਂ ਨੂੰ ਧਮਕੀਆਂ ਮਿਲਦੀਆਂ ਹਨ ? ਅੱਜ ਇਹ ਸਾਫ਼ ਹੋ ਗਿਆ ਹੈ ਕਿ ਪੰਜਾਬ ਵਿੱਚ ਸਰਕਾਰ ਮਾਫ਼ੀਆ ਨੂੰ ਨਹੀਂ, ਸਗੋਂ ਮਾਫ਼ੀਆ ਸਰਕਾਰ ਨੂੰ ਚਲਾ ਰਿਹਾ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement