ਕਪੂਰ ਖਾਨਦਾਨ ਦੀਆਂ ਲੜਕੀਆਂ ਨੇ ਮਿਲਕੇ ਮਨਾਇਆ ਜਾਹਨਵੀ ਦਾ ਜਨ‍ਮਦਿਨ
Published : Mar 7, 2018, 11:23 am IST
Updated : Mar 7, 2018, 5:53 am IST
SHARE ARTICLE

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਕਪੂਰ 6 ਮਾਰਚ ਨੂੰ 21 ਸਾਲ ਦੀ ਹੋ ਗਈ। ਜਾਹਨਵੀ ਕਪੂਰ ਨੇ ਹਾਲ ਹੀ ਵਿਚ ਆਪਣੀ ਮਾਂ ਨੂੰ ਖੋਇਆ ਹੈ। ਜਾਹਨਵੀ ਕਪੂਰ ਸ਼੍ਰੀਦੇਵੀ ਦੇ ਬੇਹੱਦ ਕਰੀਬ ਸੀ। ਇਸ ਗੱਲ ਦਾ ਖੁਲਾਸਾ ਆਪਣੇ ਆਪ ਸ਼੍ਰੀਦੇਵੀ ਇਕ ਪੁਰਾਣੇ ਇੰਟਰਵਿਊ ਵਿਚ ਕਰ ਚੁੱਕੀ ਹੈ। ਸ਼੍ਰੀਦੇਵੀ ਨੇ ਇੰਟਰਵਿਊ ਵਿਚ ਕਿਹਾ, ਜਾਹਨਵੀ ਨੂੰ ਸਵੇਰੇ ਉਠਦੇ ਮਾਂ ਚਾਹੀਦੀ ਹੁੰਦੀ ਹੈ, ਜਦੋਂ ਕਿ ਖੁਸ਼ੀ ਆਪਣੇ ਪਾਪਾ ਬੋਨੀ ਕਪੂਰ ਦੇ ਕਰੀਬ ਹੈ ਇਸ ਲਈ ਉਹ ਪਾਪਾ ਨੂੰ ਯਾਦ ਕਰਦੀ ਹੈ। 


ਮੀਡੀਆ ਰਿਪੋਰਟਸ ਦੇ ਅਨੁਸਾਰ, ਜਾਹਨਵੀ ਕਪੂਰ ਨੇ ਆਪਣਾ ਜਨਮਦਿਨ ਬੇਹੱਦ ਸਾਦਗੀ ਨਾਲ ਸੈਲੀਬ੍ਰੇਟ ਕੀਤਾ। ਜਾਹਨਵੀ ਦੇ ਜਨਮਦਿਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿਚ ਜਾਹਨਵੀ ਕਪੂਰ ਜਨਮਦਿਨ ਦਾ ਕੇਟ ਕੱਟ ਕਰਦੇ ਹੋਏ ਨਜ਼ਰ ਆ ਰਹੀ ਹੈ। 



ਜਾਹਨਵੀ ਕਪੂਰ ਦੇ ਨਾਲ ਕਪੂਰ ਖਾਨਦਾਨ ਦੀਆਂ ਲੜਕੀਆਂ ਵੀ ਨਜ਼ਰ ਆ ਰਹੀਆਂ ਹਨ। ਬੋਨੀ ਕਪੂਰ ਦੇ ਨਾਲ ਹੀ ਖੁਸ਼ੀ ਕਪੂਰ ਅਤੇ ਅਸ਼ੁੰਲਾ ਕਪੂਰ ਵੀ ਜਾਹਨਵੀ ਦੇ ਕੇਕ ਕਟਿੰਗ ਦਾ ਹਿੱਸਾ ਬਣੀ। ਜਾਹਨਵੀ ਦੇ ਸਾਹਮਣੇ ਛੇ ਕੇਕ ਰੱਖੇ ਹੋਏ ਨਜ਼ਰ ਆ ਰਹੇ ਹਨ। ਜਾਹਨਵੀ ਦੇ ਜਨਮਦਿਨ ਦੇ ਇਸ ਵੀਡੀਓ ਨੂੰ ਫਿਲਮਫੇਅਰ ਦੇ ਆਫਿਸ਼ੀਅਲ ਟਵਿਟਰ ਅਕਾਉਂਟ ਤੋਂ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ, ਜਾਹਨਵੀ ਕਪੂਰ ਇਸ ਦੁੱਖ ਦੀ ਘੜੀ ਵਿਚ ਜਨਮਦਿਨ ਆਪਣੀ ਮਾਂ ਦੀ ਵਜ੍ਹਾ ਨਾਲ ਹੀ ਸੈਲੀਬ੍ਰੇਟ ਕੀਤਾ।


ਸ਼੍ਰੀਦੇਵੀ ਜਾਹਨਵੀ ਦੇ ਜਨਮਦਿਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਧੀ ਦੇ ਜਨਮਦਿਨ ਦੀਆਂ ਤਿਆਰੀਆਂ ਵੀ ਕਰ ਰਹੀ ਸੀ। ਹਾਲਾਂਕਿ ਸ਼੍ਰੀਦੇਵੀ ਜਾਹਨਵੀ ਦੇ ਜਨਮਦਿਨ ਨੂੰ ਇਸ ਸਾਲ ਸੈਲੀਬ੍ਰੇਟ ਨਹੀਂ ਕਰ ਸਕੀ। ਸ਼੍ਰੀਦੇਵੀ ਦੀ ਇੱਛਾ ਨੂੰ ਪੂਰਾ ਕਰਨ ਲਈ ਪਤੀ ਬੋਨੀ ਕਪੂਰ ਨੇ ਜਾਹਨਵੀ ਕਪੂਰ ਦਾ ਜਨਮਦਿਨ ਮਨਾਇਆ। 



ਜਾਹਨਵੀ ਕਪੂਰ ਦੇ ਜਨਮਦਿਨ 'ਤੇ ਉਨ੍ਹਾਂ ਦੇ ਕੁਝ ਕਰੀਬੀ ਦੋਸਤਾਂ ਨੇ ਵਿਸ਼ ਕੀਤਾ। ਸੋਨਮ ਕਪੂਰ ਅਤੇ ਮਨੀਸ਼ ਮਲਹੋਤਰਾ ਨੇ ਇੰਸਟਾਗਰਾਮ 'ਤੇ ਜਾਹਨਵੀ ਕਪੂਰ ਨੂੰ ਵਧਾਈ ਦਿੱਤੀ। ਸੋਨਮ ਕਪੂਰ ਨੇ ਲਿਖਿਆ, ਮਜ਼ਬੂਤ ਲੜਕੀਆਂ ਵਿਚੋਂ ਇਕ ਕੁੜੀ ਜਿਸਨੂੰ ਮੈਂ ਜਾਣਦੀ ਹਾਂ, ਜਨਮਦਿਨ ਦੀਆਂ ਸ਼ੁੱਭਕਾਮਨਾਵਾਂ। 


ਦੱਸ ਦੇਈਏ ਕਿ ਜਾਹਨਵੀ ਕਪੂਰ ਫਿਲਮ ‘ਧੜਕ’ ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਹੈ, ਜਾਹਨਵੀ ਦੀ ਫਿਲਮ ਨੂੰ ਲੈ ਕੇ ਸ਼੍ਰੀਦੇਵੀ ਬੇਹੱਦ ਉਤਸ਼ਾਹਿਤ ਸੀ ਅਤੇ ਸ਼ੂਟਿੰਗ ਦੇ ਪਹਿਲੇ ਦਿਨ ਧੀ ਦੇ ਨਾਲ ਸੈੱਟ 'ਤੇ ਵੀ ਗਈ ਸੀ। ਫਿਲਮ ਧੜਕ ਵਿਚ ਜਾਹਨਵੀ ਕਪੂਰ ਦੇ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨਜ਼ਰ ਆਉਣਗੇ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement