Padmaavat 'ਤੇ ਬੈਨ ਨੂੰ ਸੁਪ੍ਰੀਮ ਕੋਰਟ ਨੇ ਹਟਾਇਆ, ਹੁਣ ਸਾਰੇ ਸੂਬਿਆਂ 'ਚ ਰਿਲੀਜ ਹੋਵੇਗੀ ਫਿਲਮ
Published : Jan 18, 2018, 3:13 pm IST
Updated : Jan 18, 2018, 9:43 am IST
SHARE ARTICLE

ਸੰਜੈ ਲੀਲਾ ਭੰਸਾਲੀ ਲਈ ਸੁਪ੍ਰੀਮ ਕੋਰਟ ਤੋਂ ਰਾਹਤ ਦੀ ਖਬਰ ਆਈ ਹੈ। ਕੋਰਟ ਨੇ ਵੱਖਰੇ ਸੂਬਿਆਂ ਦੇ ਪਦਮਾਵਤ ਉਤੇ ਲਗਾਏ ਗਏ ਬੈਨ ਨੂੰ ਹਟਾ ਦਿੱਤਾ ਹੈ। ਸੁਪ੍ਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਦੀਪਿਕਾ ਪਾਦੁਕੋਣ, ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਦੀ ਪਦਮਾਵਤ ਹੁਣ ਪੂਰੇ ਦੇਸ਼ ਵਿਚ ਇਕੱਠੇ ਰਿਲੀਜ ਹੋਵੇਗੀ। ਪਦਮਾਵਤ 25 ਜਨਵਰੀ ਨੂੰ ਰਿਲੀਜ ਹੋਣੀ ਹੈ। ਗੁਜਰਾਤ, ਉਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੇ ਫਿਲਮ ਦੇ ਪ੍ਰਦਰਸ਼ਨ ਉਤੇ ਰੋਕ ਲਗਾ ਦਿੱਤੀ ਸੀ। 


ਸੁਪ੍ਰੀਮ ਕੋਰਟ ਨੇ ਬਾਕੀ ਸੂਬਿਆਂ ਨੂੰ ਕਿਹਾ ਹੈ ਕਿ ਉਹ ਇਸ ਤਰ੍ਹਾਂ ਬੈਨ ਦੇ ਆਦੇਸ਼ ਜਾਰੀ ਨਾ ਕਰਨ। ਨਿਰਮਾਤਾ ਅਤੇ ਫਿਲਮ ਸਟਾਰਾਂ ਨੂੰ ਸੁਰੱਖਿਆ ਦਿੱਤੀ ਜਾਵੇ। ਸੁਪ੍ਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਸੈਂਸਰ ਬੋਰਡ ਨੇ ਸੈਂਸਰ ਸਰਟੀਫਿਕੇਟ ਜਾਰੀ ਕੀਤਾ ਹੈ ਤਾਂ ਸੂਬਿਆਂ ਨੂੰ ਬੈਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ।



ਪਦਮਾਵਤ ਨੂੰ ਲੈ ਕੇ ਸੁਪ੍ਰੀਮ ਕੋਰਟ ਵਿਚ ਫਿਲਮ ਨਿਰਮਾਤਾ ਵੱਲੋਂ ਉੱਤਮ ਵਕੀਲ ਹਰੀਸ਼ ਸਾਲਵੇ ਪੇਸ਼ ਹੋਏ ਸਨ। ਉਨ੍ਹਾਂ ਨੇ ਦਲੀਲ਼ ਦਿੱਤੀ ਸੀ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਫਿਲਮ ਦੀ ਰਿਲੀਜ ਰੋਕਣਾ ਇਹ ਕੋਈ ਆਧਾਰ ਨਹੀ ਹੋ ਸਕਦਾ। CBFC ਨੇ ਦੇਸ਼ ਭਰ ਵਿਚ ਫਿਲਮ ਦੇ ਪ੍ਰਦਰਸ਼ਨ ਲਈ ਸਰਟੀਫਿਕੇਟ ਦਿੱਤਾ ਹੈ। ਅਜਿਹੇ ਵਿਚ ਸੂਬਿਆਂ ਦਾ ਪਾਬੰਦੀ ਲਗਾਉਣਾ ਸਿਨੇਮੇਟੋਗਰਾਫੀ ਐਕਟ ਦੇ ਤਹਿਤ ਸਮੂਹ ਢਾਂਚੇ ਨੂੰ ਤਬਾਹ ਕਰਨਾ ਹੈ। ਸੂਬਿਆਂ ਦਾ ਅਜਿਹਾ ਕੋਈ ਹੱਕ ਨਹੀਂ। ਇਹ ਅਧਿਕਾਰ ਕੇਂਦਰ ਦਾ ਹੈ।



ਇਸ ਤਰ੍ਹਾਂ ਸੰਜੈ ਲੀਲਾ ਭੰਸਾਲੀ ਨੇ ਰਾਹਤ ਦਾ ਸਾਹ ਲਿਆ ਹੋਵੇਗਾ ਕਿਉਂਕਿ ਪਦਮਾਵਤ ਵੱਡੇ ਬਜਟ ਦੀ ਫਿਲਮ ਹੈ। ਫਿਲਮ ਦਾ ਬਜਟ ਲੱਗਭੱਗ 200 ਕਰੋੜ ਰੁ. ਦੱਸਿਆ ਜਾਂਦਾ ਹੈ। ਇਸ ਤਰ੍ਹਾਂ ਵਿਰੋਧ ਦੀ ਵਜ੍ਹਾ ਨਾਲ ਫਿਲਮ ਦੀ ਰਿਲੀਜ ਲੰਬੇ ਸਮੇਂ ਤੋਂ ਰੁਕੀ ਸੀ। ਫਿਲਮ ਵਿਚ ਰਣਵੀਰ ਸਿੰਘ ਅਲਾਉਦੀਨ ਖਿਲਜੀ, ਦੀਪੀਕਾ ਪਾਦੁਕੋਣ ਰਾਣੀ ਪਦਮਾਵਤੀ ਅਤੇ ਸ਼ਾਹਿਦ ਕਪੂਰ ਰਤਨ ਸਿੰਘ ਦੇ ਕਿਰਦਾਰ ਵਿਚ ਨਜ਼ਰ ਆਉਣਗੇ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement