ਰਾਤ ਦੀ ਗੇਡ਼ੀ ਲੈ ਕੇ ਆਏ ਦਿਲਜੀਤ ਦੁਸਾਂਝ
Published : Dec 24, 2017, 10:52 am IST
Updated : Dec 24, 2017, 5:22 am IST
SHARE ARTICLE

ਨੌਜਵਾਨਾਂ ਦਿੱਲਾਂ ਦੀ ਧਡ਼ਕਣ ਬਣ ਚੁਕੇ ਦਿਲਜੀਤ ਦੁਸਾਂਝ ਆਪਣੇ ਦਰਸ਼ਕਾਂ ਵਿਚ ਇੱਕ ਵਾਰ ਫਿਰ ਤੋਂ ਆਏ ਹਨ ਆਪਨਾ ਸਿੰਗਲ ਟਰੈਕ "ਰਾਤ ਦੀ ਗੇਡ਼ੀ" ਲੈ ਕੇ।  ਇਸ ਗੀਤ ‘ਚ ਦਿਲਜੀਤ ਦੁਸਾਂਝ ਇੱਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ਦੀ ਜਾਨ ਕਹੀ ਜਾਣ ਵਾਲੀ ਨੀਰੂ ਬਾਜਵਾ ਦੇ ਨਾਲ ਨਜ਼ਰ ਆ ਰਹੇ ਹਨ।ਆਪਣੇ ਵੱਖਰੇ ਸਵੈਗ ਨਾਲ ਮਸ਼ਹੂਰ ਦਿਲਜੀਤ ਇਸ ਗੀਤ ਵਿਚ ਵੀ ਓਹੀਓ ਇੱਲਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ ਜਿੰਨਾ ਨਾਲ ਉਹ ਮਸ਼ਹੂਰ ਹਨ । ਰਾਤ ਦੀ ਗੇਡ਼ੀ ਗੀਤ ਵੀ ਦਿਲਜੀਤ ਦੇ ਫੈਨਸ ਨੂੰ ਭਰਪੂਰ ਮਨੋਰੰਜਨ ਕਰੇਗਾ।  


ਗਾਣੇ ਦੀ ਭੂਮਿਕਾ ਕੁਝ ਇਸ ਤਰ੍ਹਾਂ ਬੰਨੀਂ ਹੋਈ ਹੈ ਕਿ ਪਿੰਡ ਦਾ ਨੌਜਵਾਨ ਰਾਤ ਵੇਲੇ ਆਪਣੀ ਸਹੇਲੀ ਨੂੰ ਮਿਲਣ ਜਾਣ ਤੇ ਕਿਵੇਂ ਰਿਸ੍ਕ ਦੀ ਗੱਲ ਆਖਦਾ ਹੈ।   ਦਿਲਜੀਤ ਦਾ ਇਹ ਗੀਤ ਵੀ ਹਮੇਸ਼ਾ ਵਾਂਗ ਹੀ ਲੱਚਰਤਾ ਤੋਂ ਦੂਰ ਹੈ  "ਰਾਤ ਦੀ ਗੇਡ਼ੀ" ਗੀਤ ਨੂੰ ਸੰਗੀਤ ਦਿੱਤਾ ਹੈ ਜਤਿੰਦਰ ਸ਼ਾਹ ਨੇ ਅਤੇ ਗੀਤ ਦੇ ਬੋਲ ਰਣਬੀਰ ਸਿੰਘ ਦੇ ਲਿਖੇ ਹਨ।  ਸਪੀਡ ਰਿਕਾਰਡ ਦੇ ਬੈਨਰ ਨੇ ਇਸ ਗੀਤ ਨੂੰ ਰਿਲੀਜ਼ ਕੀਤਾ ਹੈ ਉਮੀਦ ਹੈ ਕਿ 2017 ਦੇ ਜਾਂਦੇ ਜਾਂਦੇ ਦਰਸ਼ਕਾਂ ਦੀ ਝੋਲੀ ਪਾਏ ਇਸ ਗੀਤ ਨੂੰ ਲੋਕ ਭਰਵਾਂ ਪਿਆਰ ਦੇਣਗੇ।  



ਕਾਬੀਲੇ ਗੌਰ ਹੈ ਕਿ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਗਾਇਕੀ ਤਾਤੇ ਅਦਾਕਾਰੀ ਦੀ ਧਮਾਲ ਮਚਾਉਣ ਵਾਲੇ ਦਿਲਜੀਤ 2018 ਵਿਚ ਬਾਲੀਵੁਡ ਦੀਆਂ ਕਈ ਫ਼ਿਲਮਾਂ ਵਿਚ ਨਜ਼ਰ ਆਉਣਗੇ ਜਿੰਨਾ ਵਿਚ ਉਹ ਸੋਨਾਕਸ਼ੀ ਸਿਨਹਾ ਅਤੇ ਕ੍ਰਿਤੀ ਸੇਂਨਨ ਨਾਲ ਅਦਾਕਾਰੀ ਦੇ ਜਲਵੇ ਦਿਖਾਉਣਗੇ ਇਸ ਤੋਂ ਇਲਾਵਾ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ਵਿਚ ਵੀ ਦਲਜੀਤ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।


SHARE ARTICLE
Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement