ਰੇਪ ਦੇ ਦੋਸ਼ 'ਚ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ
Published : Oct 24, 2017, 4:00 pm IST
Updated : Oct 24, 2017, 10:30 am IST
SHARE ARTICLE

ਮੁੰਬਈ: ਇਨੀ ਦਿਨੀਂ ਬਾਲੀਵੁੱਡ 'ਚ ਸਲਮਾਨ ਖਾਨ ਤੋਂ ਜ਼ਿਆਦਾ ਸੁਰਖੀਆਂ 'ਚ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਹੈ। ਅਸਲ 'ਚ ਕੁੱਝ ਦਿਨ ਪਹਿਲਾਂ ਹੀ ਸਲਮਾਨ ਦੇ ਬਾਡੀਗਾਰਡ ਸ਼ੇਰਾ 'ਤੇ ਇਕ ਮਹਿਲਾ ਨੇ ਫੋਨ ਕਰਕੇ ਧਮਕਾਉਣ ਤੇ ਰੇਪ ਕਰਨ ਦਾ ਦੋਸ਼ ਲਾਇਆ ਸੀ।

ਹੁਣ ਇਸ ਮਾਮਲੇ 'ਤੇ ਸ਼ੇਰਾ ਨੇ ਆਪਣੀ ਚੁੱਪੀ ਤੋੜਦੇ ਹੋਏ ਇਕ ਵੱਡਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਸ਼ੇਰਾ ਹਰ ਪਾਸੇ ਛਾਅ ਜਿਹਾ ਗਿਆ ਹੈ। ਸ਼ੇਰਾ ਨੇ ਖੁਦ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਇਸ ਮਹਿਲਾ ਨੂੰ ਨਹੀਂ ਜਾਣਦਾ ਤੇ ਨਾ ਹੀ ਮੈਂ ਜਾਣਦਾ ਹਾਂ ਕਿ ਇਹ ਮਹਿਲਾ ਇਹ ਸਭ ਕਿਉਂ ਕਰ ਰਹੀ ਹੈ।



ਸ਼ੇਰਾ ਨੇ ਕਿਹਾ ਕਿ ਨਾ ਉਹ ਮੇਰਾ ਨੰਬਰ ਹੈ, ਜਿਸ ਤੋਂ ਇਸ ਮਹਿਲਾ ਨੂੰ ਫੋਨ ਕੀਤਾ ਗਿਆ ਤੇ ਨਾ ਹੀ ਮੇਰੀ ਆਵਾਜ਼ ਹੈ। ਸ਼ੇਰਾ ਨੇ ਕਿਹਾ ਕਿ ਆਵਾਜ਼ ਵੀ ਰਿਕਾਰਡ ਹੋ ਕੇ ਦਰਜ ਕਰ ਦਿੱਤੀ ਗਈ ਹੈ, ਉਹ ਇਸ ਮਹਿਲਾ ਨੂੰ ਨਹੀਂ ਜਾਣਦੇ ਤੇ ਨਾ ਹੀ ਕਦੇ ਇਸ ਨਾਲ ਗੱਲ ਹੋਈ ਹੈ। ਮੇਰੇ 'ਤੇ ਜਿੰਨੇ ਵੀ ਇਲਜ਼ਾਮ ਲਾਏ ਗਏ ਸਭ ਬੇਬੁਨਿਆਦ ਹਨ।



ਦੱਸਣਯੋਗ ਹੈ ਕਿ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ 'ਚ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 509 ਦੇ ਤਹਿਤ ਉਸ ਅਣਜਾਣ ਵਿਅਕਤੀ ਖਿਲਾਫ ਮਹਿਲਾ ਦੀ ਸ਼ਿਕਾਇਤ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਫੋਨ ਕਰਨ ਵਾਲੇ ਦਾ ਪਤਾ ਲਾ ਰਹੇ ਹਨ। ਉਂਝ ਸਲਮਾਨ ਦੀ ਇਸ ਮਾਮਲੇ 'ਚ ਅਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement