ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ 45 ਫ਼ੀ ਸਦੀ ਗਿਰਾਵਟ ਦਰਜ
Published : Nov 24, 2017, 12:03 am IST
Updated : Nov 23, 2017, 6:33 pm IST
SHARE ARTICLE

ਪਟਿਆਲਾ, 23 ਨਵੰਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਕਿਸਾਨਾਂ ਵਲੋਂ ਪਹਿਲੀ ਵਾਰ 27 ਸਤੰਬਰ 2017 ਨੂੰ ਲਗਾਈ ਅੱਗ ਰੀਕਾਰਡ ਕੀਤੀ ਗਈ ਸੀ ਜਿਸ ਦੇ ਲਗਾਤਾਰ ਚਲਦਿਆਂ ਸੂਬੇ ਵਿਚ ਧੁੰਦ ਅਤੇ ਧੂੰਏਂ ਦੀ ਗਹਿਰੀ ਚਾਦਰ ਲੰਮਾ ਸਮਾਂ ਛਾਈ ਰਹੀ ਪਰ ਝੋਨੇ ਦੀ ਆਖ਼ਰੀ ਕਟਾਈ 19 ਨਵੰਬਰ ਤਕ ਕਰਦਿਆਂ ਅਤੇ ਪੂਰੇ 55 ਦਿਨ ਬੀਤਣ ਤੋਂ ਬਾਅਦ ਹੁਣ ਸੂਬੇ ਦੇ ਚੌਗਿਰਦੇ ਅੰਦਰ ਪੂਰੀ ਤਰ੍ਹਾਂ ਰਾਹਤ ਅਤੇ ਸ਼ਾਂਤੀ ਦਾ ਮਾਹੌਲ ਹੈ। ਸੂਬਾ ਸਰਕਾਰ ਦੀ ਇਹ ਸੁਹਿਰਦ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਤੇ ਅੱਗ ਲਗਾਉਣ ਸੰਬੰਧੀ ਕੇਸ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੀ ਕੀ ਨੁਕਸਾਨ ਹਨ। ਇਹੀ ਕਾਰਨ ਸੀ ਕਿ ਇਸ ਵਾਰ ਕਿਸਾਨਾਂ ਵਲੋਂ ਲਗਾਈਆਂ ਅੱਗਾਂ ਦੇ ਸਿਰਫ਼ 45,384 ਕੇਸ ਰਿਕਾਰਡ ਕੀਤੇ ਗਏ ਜਦ ਕਿ 2016 ਵਿਚ ਇਸੇ ਤਰ੍ਹਾਂ ਦੀ ਅੱਗ ਦੇ 81,044 ਕੇਸ ਰਿਕਾਰਡ ਕੀਤੇ ਗਏ ਸਨ। 
ਇਸ ਸਾਲ ਕਿਸਾਨਾਂ ਵਲੋਂ ਪ੍ਰਤੀ ਦਿਨ ਔਸਤਨ 840 ਖੇਤਾਂ ਨੂੰ ਅੱਗ ਲਗਾਈ ਜਾਂਦੀ ਰਹੀ ਜਦ ਕਿ ਪਿਛਲੇ ਸਾਲ ਰੋਜ਼ਾਨਾ ਔਸਤਨ 1500 ਖੇਤਾਂ ਨੂੰ ਅੱਗ ਹਵਾਲੇ ਕੀਤਾ ਜਾਂਦਾ ਰਿਹਾ। ਸੂਬੇ ਦੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਸੱਭ ਤੋਂ ਵੱਧ ਮਾਮਲੇ ਜ਼ਿਲਾ੍ਹ ਸੰਗਰੂਰ, ਬਠਿੰਡਾ ਅਤੇ ਫ਼ਿਰੋਜ਼ਪੁਰ ਵਿਚ ਦਰਜ ਕੀਤੇ ਗਏ ਜਿੱਥੇ ਕਰਮਵਾਰ 6,968,3,693 ਅਤੇ 3,470 ਅੱਗ ਹਾਦਸੇ ਰਿਕਾਰਡ ਕੀਤੇ ਗਏ ਪਰ ਇਸ ਦੇ ਐਨ ਉਲਟ ਪਠਾਨਕੋਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੋਪੜ (ਰੂਪਨਗਰ) ਵਿਚ ਕਰਮਵਾਰ 12,168 ਅਤੇ 244 ਮਾਮਲੇ ਦਰਜ ਕੀਤੇ ਗਏ। ਪੰਜਾਬ ਸਰਕਾਰ ਵਲੋਂ ਸੂਬੇ ਦੇ ਖੇਤਾਂ ਵਿਚ ਅੱਗ ਰਿਕਾਰਡ ਕਰਨ ਦੀ ਜ਼ਿੰਮੇਵਾਰੀ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਸੌਂਪੀ ਗਈ ਸੀ ਜਿਸ ਦੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਲੋਂ ਸੂਬੇ ਅੰਦਰ ਸਮੁੱਚੀਆਂ ਅੱਗ ਦੀਆਂ ਘਟਨਾਵਾਂ 'ਤੇ ਨਜ਼ਰ ਰੱਖੀ ਗਈ।

ਇਹ ਸਚਮੁੱਚ ਕਮਾਲ ਹੈ ਕਿ ਪੰਜਾਬ ਸਰਕਾਰ ਦੀ ਥੋੜ੍ਹੀ ਜਿਹੀ ਮਿਹਨਤ ਨਾਲ ਹੀ ਤਕਰੀਬਨ ਪਰਾਲੀ ਦੀਆ ਅੱਗਾਂ ਨੂੰ 45 ਫ਼ੀ ਸਦੀ ਤਕ ਕਾਬੂ ਕਰ ਲਿਆ ਗਿਆ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਸੀਨੀਅਰ ਅੀਧਕਾਰੀ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਥੋੜ੍ਹੀ ਜਿਹੀ ਹੋਰ ਮੱਦਦ ਕਰ ਦੇਵੇ ਤਾਂ ਪਰਾਲੀ ਅਗਨੀ ਕਾਂਡਾਂ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਸ਼ੁਰੂਆਤੀ ਦੌਰ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁਧ ਸਖ਼ਤ ਕਾਰਵਾਈ ਦਾ ਸੰਕੇਤ ਦਿਤਾ ਗਿਆ ਸੀ ਅਤੇ ਸੂਬੇ ਅੰਦਰ ਲਗਭਗ 100 ਕਿਸਾਨਾਂ ਵਿਰੁਧ ਪਰਚਾ ਵੀ ਦਰਜ ਕਰਵਾਇਆ ਗਿਆ ਸੀ ਪਰ ਸਰਕਾਰ ਵਲੋਂ ਨਰਮੀ ਵਰਤਣ ਦੇ ਦਿਤੇ ਸੰਕੇਤਾਂ ਤੋਂ ਬਾਅਦ ਸਭ ਕੁੱਝ ਵਿਚ ਵਿਚਾਲੇ ਛੱਡ ਦਿਤਾ ਗਿਆ। ਪੰਜਾਬ ਦੇ ਮੁਕਾਬਲੇ ਹਰਿਆਣਾ ਸਰਕਾਰ ਦਾ ਰੁੱਖ਼ ਸਖ਼ਤ ਰਿਹਾ ਜਿੱਥੇ ਸਮੁੱਚੇ ਸੂਬੇ ਅੰਦਰ ਅੱਗ ਦੀਆਂ ਸਿਰਫ਼ 1500 ਘਟਨਾਵਾਂ ਹੀ ਵਾਪਰੀਆਂ। ਫ਼ਿਲਹਾਲ ਸੂਬਾ ਸਰਕਾਰ ਵਲੋਂ ਕਿਸਾਨਾਂ ਦੁਆਰਾ ਕੁਦਰਤੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਬਦਲੇ ਇਸ ਦੀ ਭਰਪਾਈ ਵਾਸਤੇ 2,392 ਚਲਾਨਾਂ ਰਾਹੀਂ ਲੋਕਾਂ ਨੂੰ 67,29,500 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ ਜਿਸ ਵਿਚੋਂ 4,88,700 ਰੁਪਏ ਹੁਣ ਤਕ ਵਸੂਲੇ ਵੀ ਜਾ ਚੁੱਕੇ ਹਨ। ਦੇਸ ਅੰਦਰ ਕੁਦਰਤੀ ਸਾਧਨਾਂ ਅਤੇ ਵਾਤਾਵਰਨ ਦੀ ਰਾਖੀ ਕਰਨ ਲਈ ਬਣਾਏ ਗਏ ਕੇਂਦਰ ਸਰਕਾਰ ਦੇ ਅਦਾਰੇ ਨੈਸ਼ਨਲ ਗਰੀਨ ਟ੍ਰਿਬਿਊੂਨਲ ਵਲੋਂ ਸੂਬਾਈ ਸਰਕਾਰਾਂ ਨੂੰ ਇਹ ਸਰਕੂਲਰ ਬਹੁਤ ਪਹਿਲਾਂ ਹੀ ਜਾਰੀ ਕਰ ਦਿਤਾ ਗਿਆ ਸੀ ਕਿ ਦੋ ਏਕੜ ਪਰਾਲੀ ਸਾੜਨ ਵਾਲੇ ਕਿਸਾਨ ਤੋਂ 2500 ਰੁਪਏ, ਪੰਜ ਏਕੜ ਪਰਾਲੀ ਸਾੜਨ ਵਾਲਿਆਂ ਤੋਂ 5000 ਰੁਪਏ ਜਦਕਿ 10 ਏਕੜ ਜਾਂ ਇਸ ਤੋਂ ਵੱਧ ਰਕਬੇ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ 10,000 ਰੁਪਏ ਬਤੌਰ ਜੁਰਮਾਨਾ ਵਸੂਲੇ ਜਾਣ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement