
ਚੰਡੀਗੜ੍ਹ, 16 ਜਨਵਰੀ: ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣਾ 'ਚ ਸ਼ੀਤ ਲਹਿਰ ਕਰ ਕੇ ਲਗਾਤਾਰ ਕੜਾਕੇ ਦੀ ਠੰਢ ਪੈ ਰਹੀ ਹੈ। ਆਦਮਪੁਰ ਪੰਜਾਬ ਦਾ ਸੱਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਲ ਮਨਫ਼ੀ 0.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੰਜਾਬ ਦੀਆਂ ਕਈ ਥਾਵਾਂ 'ਤੇ ਘੱਟ ਤੋਂ ਘੱਟ ਤਾਪਮਾਨ 'ਚ ਕਮੀ ਦਰਜ ਕੀਤੀ ਗਈ।
ਅੰਮ੍ਰਿਤਸਰ 'ਚ ਘੱਟ ਤੋਂ ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਤੋਂ ਦੋ ਡਿਗਰੀ ਸੈਲਸੀਅਸ ਘੱਟ ਸੀ। ਹਲਵਾੜਾ ਅਤੇ ਬਠਿੰਡਾ 'ਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਇੱਥੇ ਘੱਟ ਤੋਂ ਘੱਟ ਤਾਪਮਾਲ ਲੜੀਵਾਰ 1.3 ਡਿਗਰੀ ਅਤੇ 1.8 ਡਿਗਰੀ ਸੈਲਸੀਅਸ ਸੀ। ਹਰਿਆਣਾ ਦੇ ਹਿਸਾਰ 'ਚ ਘੱਟ ਤੋਂ ਘੱਟ ਤਾਪਮਾਨ 4.1 ਡਿਗਰੀ ਅਤੇ ਕਰਨਾਲ 'ਚ 3.2 ਡਿਗਰੀ ਦਰਜ ਕੀਤਾ ਗਿਆ। ਭਿਵਾਨੀ 'ਚ ਇਹ ਪੰਜ ਡਿਗਰੀ ਰਿਹਾ। (ਪੀਟੀਆਈ)