Fact Check: ਕਿਸਾਨਾਂ ਦੇ ਸਮਰਥਨ ‘ਚ ਨਹੀਂ ਸਾੜਿਆ ਗਿਆ ਜੀਓ ਦਾ ਟਾਵਰ, ਵਾਇਰਲ ਵੀਡੀਓ ਪੁਰਾਣਾ
Published : Jan 1, 2021, 4:54 pm IST
Updated : Jan 1, 2021, 5:06 pm IST
SHARE ARTICLE
Fact Check: Geo's tower not burnt in support of farmers, viral video old
Fact Check: Geo's tower not burnt in support of farmers, viral video old

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ):  ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਚ ਕਈ ਥਾਵਾਂ 'ਤੇ ਜੀਓ ਦੇ ਮੋਬਾਈਲ ਟਾਵਰਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ। ਹੁਣ ਇੱਕ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰੋਧ ਦੇ ਚਲਦਿਆਂ ਲੋਕ ਰਿਲਾਇੰਸ ਜੀਓ ਦੇ ਟਾਵਰਾਂ ਨੂੰ ਅੱਗ ਲਗਾ ਰਹੇ ਹਨ। ਵਾਇਰਲ ਵੀਡੀਓ ਇੱਕ ਮੋਬਾਈਲ ਟਾਵਰ ਨੂੰ ਸੜਦੇ ਹੋਏ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਇਹ ਵੀਡੀਓ ਜੂਨ 2017 ਦਾ ਹੈ ਜਦੋਂ ਦੇਹਰਾਦੂਨ ਵਿਚ ਸ਼ਾਰਟ ਸਰਕਟ ਕਾਰਨ ਇੱਕ ਮੋਬਾਈਲ ਟਾਵਰ ਨੂੰ ਅੱਗ ਲੱਗ ਗਈ ਸੀ। ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ Khan Irshad ਨੇ 29 ਦਸੰਬਰ 2020 ਨੂੰ ਇਕ ਵੀਡੀਓ ਪੋਸਟ ਕੀਤੀ। ਇਹ ਵੀਡੀਓ ਟਿਕਟਾਕ ‘ਤੇ ਬਣਾਈ ਗਈ, ਇਸ ਵਿਚ ਮੋਬਾਈਲ ਟਾਵਰ ਨੂੰ ਅੱਗ ਲੱਗੀ ਹੋਈ ਹੈ। ਯੂਜ਼ਰ ਨੇ ਕੈਪਸ਼ਨ ਲਿਖਿਆ, ‘Ah chak Ambani tera tower...…  अगर ‘होली’ तक #किसान_आंदोलन चलता रहा तो दिवालिया निकल जाएगा।‘। 

ਵਾਇਰਲ ਵੀਡੀਓ ਤੁਸੀਂ ਇੱਥੇ ਦੇਖ ਸਕਦੇ ਹੋ।  https://archive.md/c2c4j 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਵੀਡੀਓ ਦੀ ਪੁਸ਼ਟੀ ਲਈ ਅਸੀਂ INVID ਟੂਲ ਵਿਚ ਵਾਇਰਲ ਵੀਡੀਓ ਦੇ ਕੀਫਰੇਮ ਕੱਢੇ। ਇਸ ਤੋਂ ਰਿਵਰਸ ਇਮੇਜ ਸਰਚ ਕੀਤਾ ਤਾਂ ਟਾਵਰ ਨੂੰ ਅੱਗ ਲੱਗਣ ਸਬੰਧੀ ਕਈ ਤਸਵੀਰਾਂ ਸਾਹਮਣੇ ਆਈਆਂ। ਕੁਝ ਹੋਰ ਕੀਵਰਡ ਸਰਚ ਕਰਨ ‘ਤੇ ਸਾਨੂੰ ਅਮਰ ਉਜਾਲਾ ਵੈੱਬਸਾਈਟ ਦੀ ਮੀਡੀਆ ਰਿਪੋਰਟ ਮਿਲੀ ਜਿਸ ਨੂੰ 28 ਜੂਨ 2017 ਨੂੰ ਪਬਲਿਸ਼ ਕੀਤਾ ਗਿਆ ਸੀ। ਇਸ ਰਿਪੋਰਟ ਵਿਚ ਅਪਲੋਡ ਕੀਤੀ ਗਈ ਤਸਵੀਰ ਬਿਲਕੁਲ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਸੀ। ਇਸ ਰਿਪੋਰਟ ਨੂੰ ਪੜ੍ਹਨ ਤੇ ਪਤਾ ਲੱਗਾ ਕਿ ਇਹ ਘਟਨਾ ਦੇਹਰਾਦੂਨ ਵਿਚ ਵਾਪਰੀ ਸੀ। ਦਰਅਸਲ ਦੇਹਰਾਦੂਨ ਦੇ ਨਿਵਾਸੀ ਕੁਮਾਰ ਮੇਹਤਾ ਦੇ ਘਰ ਦੀ ਉੱਪਰ ਇਕ ਟਾਵਰ ਲੱਗਾ ਹੋਇਆ ਸੀ ਅਤੇ ਸ਼ਾਰਟ ਸਰਕਟ ਦੀ ਵਜਾ ਨਾਲ ਟਾਵਰ ਨੂੰ ਅੱਗ ਲੱਗ ਗਈ ਸੀ। 

Photo

ਹੋਰ ਖੋਜ ਕਰਨ ‘ਤੇ ਨਿਊਜ਼ 18 ਦੀ ਵੀਡੀਓ ਵੀ ਸਾਹਮਣੇ ਆਈ ਜੋ ਬਿਲਕੁਲ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਸੀ। ਇਸ ਨੂੰ ਤੁਸੀਂ ਲਿੰਕ ‘ਤੇ ਕਲਿਕ ਕਰਕੇ ਦੇਖ ਸਕਦੇ ਹੋ।

Photo

ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ। 

ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਵਿਚ ਇਸ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ ਗਿਆ। ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Claim – ਵਿਰੋਧ ਵਜੋਂ ਸਾੜੇ ਗਏ ਰਿਲਾਇੰਸ ਜੀਓ ਦੇ ਟਾਵਰ

Claimed By – Khan Irshad

Fact Check - ਗਲਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement