
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਫੋਟੋ ਵਿਚ ਦਿਖਾਈ ਦੇ ਰਹੀ ਲੜਕੀ ਜਾਰਜ ਫਲਾਇਡ ਦੀ ਬੇਟੀ ਨਹੀਂ
ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਅਫਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਸੋਸ਼ਲ਼ ਮੀਡੀਆ ‘ਤੇ ਇਕ ਫੋਟੋ ਕਾਫੀ ਵਾਇਰਲ ਹੋਈ ਸੀ। ਵਾਇਰਲ ਫੋਟੋ ਵਿਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਇਕ ਛੋਟੀ ਲੜਕੀ ਸਾਹਮਣੇ ਗੋਡਿਆਂ ‘ਤੇ ਬੈਠੇ ਹਨ। ਫੋਟੋ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਜਾਰਜ ਫਲਾਇਡ ਦੀ ਬੇਟੀ ਕੋਲੋਂ ਮੁਆਫੀ ਮੰਗ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਬੱਚਾ ਜਾਰਜ ਫਲਾਇਡ ਦੀ ਬੇਟੀ ਨਹੀਂ ਹੈ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ Ebriku John Friday ਨੇ 24 ਨਵੰਬਰ 2020 ਨੂੰ ਫੇਸਬੁੱਕ ‘ਤੇ ਪੋਸਟ ਸਾਂਝੀ ਕੀਤੀ। ਪੋਸਟ ਦੇ ਨਾਲ ਕੈਪਸ਼ਨ ਲਿਖਿਆ, ‘US President elect, Joe Biden knelt down to apologies to the daughter of George Floyd, a black American who was murdered by racist white American Policemen. When will PMB so same for the killing of innocent Nigerians which was reason behind the #EndSARS protest?’
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਅਸੀਂ Joe Biden met George Floyd’s daughter ਕੀਵਰਡ ਨਾਲ ਸਰਚ ਕੀਤਾ, ਇਸ ਸਬੰਧੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਹਾਲਾਂਕਿ ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਮੌਕੇ ਜੋਅ ਬਾਇਡਨ ਨੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਪਰ ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਬੱਚਾ ਜਾਰਜ ਫਲਾਇਡ ਦੀ ਬੇਟੀ ਨਹੀਂ ਹੈ।
Democratic presidential nominee Joe Biden speaks to CJ Brown as he makes a brief stop at "Three Thirteen" clothing store to buy a few items for his grandchildren while visiting Detroit, Michigan. Photo by @LeahMillis pic.twitter.com/hKVPZKIPFe
— corinne_perkins (@corinne_perkins) September 10, 2020
ਫੋਟੋ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ਇਕ ਟਵੀਟ ਸਾਹਮਣੇ ਆਇਆ। 10 ਸਤੰਬਰ 2020 ਨੂੰ ਰਾਇਟਰਜ਼ ਪਿਕਚਰਜ਼ ਦੀ ਨਾਰਥ ਅਮਰੀਕਾ ਦੀ ਐਡੀਟਰ corinne_perkins ਨੇ ਇਹ ਫੋਟੋ ਸ਼ੇਅਰ ਕੀਤੀ ਹੈ।
ਉਹਨਾਂ ਨੇ ਕੈਪਸ਼ਨ ਲਿਖਿਆ, ‘Democratic presidential nominee Joe Biden speaks to CJ Brown as he makes a brief stop at "Three Thirteen" clothing store to buy a few items for his grandchildren while visiting Detroit, Michigan. Photo by @leahMillis’
ਉਹਨਾਂ ਮੁਤਾਬਕ ਇਹ ਬੱਚਾ ਸੀਜੇ ਬ੍ਰਾਊਨ ਹੈ ਤੇ ਫੋਟੋ ਰਾਇਟਰਜ਼ ਦੇ ਸੀਨੀਅਰ ਫੋਟੋਗ੍ਰਾਫਰ leah Millis ਵੱਲੋਂ ਲਈ ਗਈ। ਉਹਨਾਂ ਵੱਲੋਂ ਸ਼ੇਅਰ ਕੀਤੀ ਗਈ ਫੋਟੋ ‘ਤੇ ਰਾਇਟਰਜ਼ ਦਾ ਲੋਗੋ ਲੱਗਿਆ ਹੋਇਆ ਸੀ। ਇਸ ਸਬੰਧੀ ਹੋਰ ਜਾਣਕਾਰੀ ਲਈ ਰਾਇਟਰਜ਼ ‘ਤੇ ਜਾ ਕੇ ਫੋਟੋ ਸਰਚ ਕੀਤੀ। ਇੱਥੇ ਸਾਨੂੰ ਇਸ ਤਰ੍ਹਾਂ ਦੀਆਂ ਕਈ ਫੋਟੋਆਂ ਮਿਲੀਆਂ।
ਇੱਥੋਂ ਜਾਣਕਾਰੀ ਮਿਲੀ ਕਿ ਇਹ ਤਸਵੀਰ 9 ਸਤੰਬਰ 2020 ਨੂੰ ਲਈ ਗਈ। ਜਦੋਂ ਇਹ ਫੋਟੋ ਲਈ ਗਈ ਤਾਂ ਜੋਅ ਬਾਇਡਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਨ। ਇਸ ਫੋਟੋ ਨੂੰ ਜੋਅ ਬਾਇਡਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ। ਖੋਜ ਦੌਰਾਨ ਸਾਹਮਣੇ ਆਇਆ ਕਿ ਇਸ ਫੋਟੋ ਨੂੰ ਬਾਲ ਕਲਾਕਾਰ ਡੌਨ ਲਿਟਲ ਦੇ ਨਾਂਅ ‘ਤੇ ਵੀ ਵਾਇਰਲ ਕੀਤਾ ਗਿਆ ਸੀ।
https://www.ghanawish.com/photo-us-presidential-candidate-joe-biden-kneels-before-don-little/
ਨਤੀਜਾ- ਵਾਇਰਲ ਫੋਟੋ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਜਾਰਜ ਫਲਾਇਡ ਦੀ ਬੇਟੀ ਕੋਲੋਂ ਮੁਆਫੀ ਨਹੀਂ ਮੰਗੀ।
Claim- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗੋਡਿਆਂ ‘ਤੇ ਬੈਠ ਕੇ ਜਾਰਜ ਫਲਾਇਡ ਦੀ ਬੇਟੀ ਕੋਲੋਂ ਮੰਗੀ ਮੁਆਫੀ
Claim By- Ebriku John Friday
Fact Chek- ਫਰਜ਼ੀ