Fact Check: ਕਿਸਾਨਾਂ ਨੇ ਨਹੀਂ ਕੀਤਾ ਤਿਰੰਗੇ ਦਾ ਅਪਮਾਨ, Zee News ਨੇ ਚਲਾਈ ਫਰਜ਼ੀ ਖ਼ਬਰ
Published : Feb 1, 2021, 4:15 pm IST
Updated : Feb 1, 2021, 4:20 pm IST
SHARE ARTICLE
Zee News share fake news
Zee News share fake news

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਕਿਸਾਨਾਂ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਫਰਜ਼ੀ ਦਾਅਵੇ ਵਾਇਰਲ ਹੋ ਰਹੇ ਹਨ। ਇਸ ਦੌਰਾਨ ਨਾਮਵਰ ਨਿਊਜ਼ ਚੈਨਲ Zee News ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਤਿਰੰਗਾ ਲਾਹ ਕੇ ਨਿਸ਼ਾਨ ਸਾਹਿਬ ਲਹਿਰਾਇਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਕਿਸਾਨਾਂ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ। Zee News ਵੱਲੋਂ ਦਿਖਾਏ ਜਾ ਰਹੇ ਵੀਡੀਓ ਵਿਚ ਲਾਲ ਕਿਲੇ ਦੇ ਗੁੰਬਦ 'ਤੇ ਬੈਠੇ ਵਿਅਕਤੀ ਦੇ ਹੱਥ ਵਿਚ ਤਿਰੰਗਾ ਨਹੀਂ ਸਗੋਂ ਭਾਰਤੀ ਕਿਸਾਨ ਯੂਨੀਅਨ (BKU) ਦਾ ਝੰਡਾ ਸੀ।

 

Zee ਨਿਊਜ਼ ਦਾ ਦਾਅਵਾ

Zee ਨੇ ਅਪਣੇ ਨਿਊਜ਼ ਬੁਲੇਟਿਨ ਵਿਚ ਦਾਅਵਾ ਕੀਤਾ ਕਿ ਕਿਸਾਨਾਂ ਵੱਲੋਂ ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹਟਾ ਕੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਇਸ ਵੀਡੀਓ ਵਿਚ ਇਕ ਵਿਅਕਤੀ ਨੂੰ ਲਾਲ ਕਿਲ੍ਹੇ ਦੇ ਗੁੰਬਦ 'ਤੇ ਬੈਠਾ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਵਿਅਕਤੀ ਇੱਕ ਝੰਡੇ ਨੂੰ ਹਟਾ ਵੀ ਰਿਹਾ ਹੈ।

ਇਸ ਵੀਡੀਓ ਨੂੰ Zee ਨੇ ਅਪਣੇ YouTube ਚੈਨਲ 'ਤੇ ਅਪਲੋਡ ਕਰਦੇ ਹੋਏ ਲਿਖਿਆ: "Farmer Protesters Violence: देश का झंडा हटाकर Red Fort पर प्रदर्शनकारियों ने अपना झंडा लहराया"

ਇਸ ਵੀਡੀਓ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

 

ਪੜਤਾਲ

26 ਜਨਵਰੀ ਦੀ ਘਟਨਾ ਸਬੰਧੀ Zee News ਦੇ ਵੀਡੀਓ ਵਿਚ ਨਿਊਜ਼ ਐਂਕਰ ਬੋਲ ਰਿਹਾ ਹੈ ਕਿ ਕਿਸਾਨਾਂ ਵੱਲੋਂ ਤਿਰੰਗਾ ਉਤਾਰ ਕੇ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਇਸ ਵੀਡੀਓ ਵਿਚ ਲਾਲ ਕਿਲੇ ਦੇ ਇੱਕ ਗੁੰਬਦ ਦੇ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ।

ਵੀਡੀਓ ਦੀ ਪੜਤਾਲ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਧਿਆਨ ਨਾਲ ਦੇਖਿਆ। ਇਸ ਦੌਰਾਨ ਦੇਖਿਆ ਗਿਆ ਕਿ ਜਿਹੜਾ ਝੰਡਾ ਗੁੰਬਦ 'ਤੇ ਬੈਠੇ ਕਿਸਾਨ ਵੱਲੋਂ ਹਟਾਇਆ ਗਿਆ, ਉਹ ਹਰੇ ਰੰਗ ਦਾ ਹੈ। ਇਹ ਝੰਡਾ ਤਿਰੰਗਾ ਨਹੀਂ ਬਲਕਿ ਭਾਰਤੀ ਕਿਸਾਨ ਯੂਨੀਅਨ (BKU) ਦਾ ਝੰਡਾ ਹੈ।

PhotoPhoto

ਪੜਤਾਲ ਦੌਰਾਨ ਸਾਨੂੰ The Hindu ਦੀ ਰਿਪੋਰਟ ਮਿਲੀ। ਰਿਪੋਰਟ ਵਿਚ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ। ਇਸ ਰਿਪੋਰਟ ਵਿਚ ਜਿਸ ਤਸਵੀਰ ਦੀ ਵਰਤੋਂ ਕੀਤੀ ਗਈ, ਇਸ ਤਸਵੀਰ ਨਿਊਜ਼ ਏਜੰਸੀ Reuters ਵੱਲੋਂ ਲਈ ਗਈ ਹੈ। ਇਸ ਆਰਟੀਕਲ ਦੇ ਸਕ੍ਰੀਨਸ਼ਾਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।

https://www.thehindu.com/news/national/republic-day-violence-team-of-forensic-experts-visits-red-fort-to-collect-evidence/article33703383.ece

PhotoPhoto

ਦੱਸ ਦਈਏ ਕਿ ਰੋਜ਼ਾਨਾ ਸਪੋਕਸਮੈਨ ਨੇ ਅਜਿਹੇ ਇਕ ਦਾਅਵੇ ਦੀ ਪੜਤਾਲ ਪਹਿਲਾਂ ਵੀ ਕੀਤੀ ਸੀ ਜਿਸ ਨੂੰ ਇੱਥੇ ਕਲਿਕ ਕਰ ਕੇ ਪੜ੍ਹਿਆ ਜਾ ਸਕਦਾ ਹੈ।

https://www.rozanaspokesman.in/fact-check/270121/fact-check-protesters-did-not-remove-tricolor-flag-from-red-fort.html

ਨਤੀਜਾ: ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਕਿਸਾਨਾਂ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਸੀ। Zee News ਵੱਲੋਂ ਦਿਖਾਏ ਜਾ ਰਹੇ ਵੀਡੀਓ ਵਿਚ ਲਾਲ ਕਿਲੇ ਦੇ ਗੁੰਬਦ 'ਤੇ ਬੈਠੇ ਵਿਅਕਤੀ ਦੇ ਹੱਥ ਵਿਚ ਤਿਰੰਗਾ ਨਹੀਂ ਸਗੋਂ ਭਾਰਤੀ ਕਿਸਾਨ ਯੂਨੀਅਨ (BKU) ਦਾ ਝੰਡਾ ਸੀ।

Claim: ਕਿਸਾਨਾਂ ਨੇ ਤਿਰੰਗਾ ਲਾਹ ਕੇ ਲਹਿਰਾਇਆ ਨਿਸ਼ਾਨ ਸਾਹਿਬ  

Claim By:  Zee ਨਿਊਜ਼

Fact Check:  ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement