Fact Check: ਭਾਜਪਾ ਆਗੂ ਨੂੰ ਭਜਾਉਣ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
Published : Feb 1, 2022, 6:47 pm IST
Updated : Feb 1, 2022, 6:47 pm IST
SHARE ARTICLE
Fact Check Old video of BJP Spokesperson thrashed by farmers shared with misleading claim
Fact Check Old video of BJP Spokesperson thrashed by farmers shared with misleading claim

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਭਾਜਪਾ ਵਿਧਾਇਕ ਨਹੀਂ ਬਲਕਿ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਭੱਜਦਿਆਂ ਵੇਖਿਆ ਜਾ ਸਕਦਾ ਹੈ। ਉਸ ਵਿਅਕਤੀ ਨਾਲ ਪੁਲਿਸ ਵੀ ਭੱਜ ਰਹੀ ਹੈ ਅਤੇ ਮੌਜੂਦਾ ਲੋਕ ਨਾਅਰੇਬਾਜ਼ੀ ਕਰਦੇ ਸੁਣਾਈ ਦੇ ਰਹੇ ਹਨ। ਹੁਣ ਇਸ ਵੀਡੀਓ ਨੂੰ ਹਾਲੀਆ ਚੋਣਾਂ ਨਾਲ ਜੋੜਕੇ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਲੋਕਾਂ ਨੇ ਭਾਜਪਾ ਵਿਧਾਇਕ ਨੂੰ ਪਿੰਡੋਂ ਬਾਹਰ ਭਜਾਇਆ।

ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਭਾਜਪਾ ਵਿਧਾਇਕ ਨਹੀਂ ਬਲਕਿ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਹਨ।

ਵਾਇਰਲ ਪੋਸਟ

ਟਵਿੱਟਰ ਅਕਾਊਂਟ Divya Ambedkar ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "पंजाब में बीजेपी के विधायक दुम दबाकर भागा, जनता पीछे पीछे अब बस मोती जी चौराहे पर आ जाएं..?"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।  

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੇ ਵੀਡੀਓ ਨਾਲ ਮੇਲ ਖਾਂਦੀਆਂ ਤਸਵੀਰਾਂ News Click ਦੀ ਇੱਕ ਰਿਪੋਰਟ ਵਿਚ ਮਿਲੀਆਂ। ਇਹ ਰਿਪੋਰਟ 12 ਜੁਲਾਈ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। 

NC

ਰਿਪੋਰਟ ਅਨੁਸਾਰ, ਪਟਿਆਲਾ ਜ਼ਿਲ੍ਹਾ ਦੇ ਅਧੀਨ ਰਾਜਪੁਰਾ ਵਿਖੇ ਕਿਸਾਨਾਂ ਨੇ ਭਾਜਪਾ ਆਗੂ ਅਤੇ ਬੁਲਾਰੇ ਭੁਪੇਸ਼ ਅਗਰਵਾਲ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ 3 ਘੰਟਿਆਂ ਲਈ  ਨਜ਼ਰਬੰਦ ਰੱਖਿਆ

ਇਸ ਰਿਪੋਰਟ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਅੱਗੇ ਵਧਦੇ ਹੋਏ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ The Tribune ਦਾ 11 ਜੁਲਾਈ 2021 ਨੂੰ ਪ੍ਰਕਾਸ਼ਿਤ ਆਰਟੀਕਲ ਮਿਲਿਆ ਜਿਸਦੇ ਵਿਚ ਵੀ ਸਾਨੂੰ ਵਾਇਰਲ ਵੀਡਿਓ ਨਾਲ ਮੇਲ ਖਾਂਦੀ ਤਸਵੀਰ ਮਿਲੀ। ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਨੇ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਦਾ ਘਿਰਾਓ ਕੀਤਾ ਅਤੇ ਮੀਟਿੰਗ ਤੋਂ ਬਾਅਦ ਤਿੰਨ ਘੰਟਿਆਂ ਦੇ ਲਈ ਨਜ਼ਰਬੰਦ ਰੱਖਿਆ।

ਸਾਨੂੰ ਇਹ ਵੀਡੀਓ ਹੋਰ ਸਰਚ ਕਰਨ 'ਤੇ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਮਾਮਲੇ ਦੇ ਸਾਫ ਵੀਡੀਓ ਨੂੰ BBC ਪੰਜਾਬੀ ਨੇ ਵੀ ਕਵਰ ਕੀਤਾ ਸੀ। BBC ਪੰਜਾਬੀ ਨੇ 11 ਜੁਲਾਈ 2021 ਨੂੰ ਇਸ ਮਾਮਲੇ ਦੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਰਾਜਪੁਰਾ ਵਿਚ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂਆਂ ਨੂੰ ਵਿਚਾਲੇ ਛੱਡਣੀ ਪਈ ਬੈਠਕ ਤਾਂ ਹਰਿਆਣਾ ਵਿਚ ਭਾਜਪਾ ਦਫ਼ਤਰ ਉੱਤੇ ਚੜ੍ਹੇ ਕਿਸਾਨ"

BBC

ਫੇਸਬੁੱਕ ਪੇਜ Taaza Khabar 24 News ਨੇ 11 ਜੁਲਾਈ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰਾਜਪੁਰਾ ਚ ਭਾਜਪਾ ਆਗੂ ਨੂੰ ਵੋਟਾਂ ਪਾਉਂਦੇ ਹੋਏ ਕਿਸਾਨ | Taaza Khabar 24 News"

ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਭਾਜਪਾ ਵਿਧਾਇਕ ਨਹੀਂ ਬਲਕਿ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਹਨ।

Claim- Recent video of BJP MLA thrashed in Punjab
Claimed By- Twitter Account Divya Ambedkar
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement