ਤੱਥ ਜਾਂਚ: ਪੰਜਾਬ ਸਰਕਾਰ ਨੇ ਨਹੀਂ ਦਿੱਤੇ ਸਕੂਲ ਬੰਦ ਕਰਨ ਦੇ ਹੁਕਮ, ਵਾਇਰਲ ਦਾਅਵਾ ਫਰਜ਼ੀ
Published : Mar 1, 2021, 2:21 pm IST
Updated : Mar 1, 2021, 2:34 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੰਜਾਬ ਸਰਕਾਰ ਨੇ ਅਜੇ ਤੱਕ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਫਿਰ ਤੋਂ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸੇ ਕ੍ਰਮ ਵਿਚ ਇਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿਚ ਇਕ ਪਾਸੇ ਐਂਕਰ ਦੀ ਤਸਵੀਰ ਦਿਖਾਈ ਗਈ ਹੈ ਤੇ ਦੂਜੇ ਪਾਸੇ ਟੈਕਸ ਲਿਖਿਆ ਗਿਆ ਹੈ। ਜਿਸ ਨਾਲ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 1 ਮਾਰਚ ਤੋਂ ਸਕੂਲ ਬੰਦ ਕਰਨ ਦਾ ਫੈਸਲਾ ਸੁਣਾਇਆ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੰਜਾਬ ਸਰਕਾਰ ਨੇ ਅਜੇ ਤੱਕ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਕੁੱਝ ਦਿਨ ਪਹਿਲਾਂ ਵਧ ਰਹੇ ਕੋਰੋਨਾ ਕੇਸਾਂ ਨੂੰ ਲੈ ਕੇ ਗਾਈਡਲਾਈਨਸ ਜ਼ਰੂਰ ਜਾਰੀ ਕੀਤੀਆਂ ਸਨ। 

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ Janni Rupana ਨੇ 28 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ। ਪੋਸਟ ਉੱਪਰ ਲਿਖਿਆ ਹੋਇਆ ਸੀ, ''ਪੰਜਾਬ ਸਰਕਾਰ ਦਾ ਵੱਡਾ ਫੈਸਲਾ, 1 ਮਾਰਚ ਤੋਂ ਸਕੂਲ ਬੰਦ!!! ਕੋਰੋਨਾ ਦਾ ਖ਼ਤਰਾ''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਬਾਰੇ ਕੁੱਝ ਕਿਹਾ ਗਿਆ ਹੋਵੇ। 

ਸਰਚ ਦੌਰਾਨ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ਼ 'ਤੇ 23 ਫਰਵਰੀ ਨੂੰ ਅਪਲੋਡ ਕੀਤੀ ਇਕ ਪੋਸਟ ਜਰੂਰ ਮਿਲੀ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਚਿੰਤਾ ਵਿਖਾਈ ਸੀ ਅਤੇ 23 ਫਰਵਰੀ ਨੂੰ ਕੁੱਝ ਹੁਕਮ ਜਾਰੀ ਕੀਤੇ ਸਨ। ਹੁਕਮਾਂ ਮੁਤਾਬਕ ਹੁਣ ਅੰਦਰੂਨੀ ਇਕੱਠ ਵਿਚ 100 ਤੋਂ ਵਧੇਰੇ ਬੰਦਿਆਂ ਦੇ ਇਕੱਠ 'ਤੇ ਪਾਬੰਦੀ ਹੋਵੇਗੀ। ਇਸੇ ਤਰ੍ਹਾਂ ਬਾਹਰੀ ਇਕੱਠ ਵਿਚ ਇਹ ਗਿਣਤੀ 200 ਬੰਦਿਆਂ ਤੋਂ ਵੱਧ ਹੋਣ 'ਤੇ ਮਨਾਹੀ ਦੇ ਹਾਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪਹਿਲੀ ਮਾਰਚ ਤੋਂ ਲਾਗੂ ਹੋ ਜਾਣਗੇ। ਨਾਲ ਹੀ, ਅਧਿਕਾਰਤ ਡੀ.ਸੀ. ਲੋੜ ਪੈਣ' ਤੇ ਹਾਟਸਪੋਟਾਂ ਵਿਚ ਰਾਤ ਦਾ ਕਰਫਿਊ ਲਗਾ ਸਕਦੇ ਹਨ। ਇਸ ਦੇ ਨਾਲ ਹੀ ਸਕੂਲਾਂ ਵਿਚ ਨੋਡਲ ਅਧਿਆਪਕ ਵਿਦਿਆਰਥੀਆਂ ਵਿਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨਗੇ। 

ਫੇਸਬੁੱਕ ਪੇਸਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

Photo
 

ਮੁੱਖ ਮੰਤਰੀ ਵੱਲੋਂ ਕੀਤੀ ਸਖ਼ਤੀ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ ਰਿਪੋਰਟ ਵੀ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

Photo
 

ਅੱਗੇ ਵਧਦੇ ਹੋਏ ਅਸੀਂ ਪੰਜਾਬ ਸਕੂਲ ਸਿੱਥਿਆ ਵਿਭਾਗ ਨਾਲ ਸੰਪਰਕ ਕੀਤਾ ਉੱਥੋਂ ਦੇ ਸਟਾਫ਼ ਨੇ ਸਾਡੇ ਨਾਲ SCERT ਦਾ ਨੰਬਰ ਸ਼ੇਅਰ ਕੀਤਾ। ਜਿਸ ਤੋਂ ਬਾਅਦ ਅਸੀਂ State Council of Educational Research and Training ਨਾਲ ਗੱਲਬਾਤ ਕੀਤੀ। ਸਾਡੀ ਗੱਲਬਾਤ ਉੱਥੋਂ ਦੇ ਸਟਾਫ਼ ਨਾਲ ਹੋਈ। ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵਾਇਰਲ ਦਾਅਵੇ ਬਾਰੇ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ। ਉਹਨਾਂ ਕਿਹਾ ਕਿ ਜੇ ਉਹਨਾਂ ਕੋਲ ਅਜਿਹੀ ਕੋਈ ਵੀ ਜਾਣਕਾਰੀ ਹੁੰਦੀ ਤਾਂ ਉਹ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਅਧਿਕਾਰਕ ਵੈੱਬਸਾਈਟ 'ਤੇ ਜ਼ਰੂਰ ਅਪਡੇਟ ਕਰਦੇ। 

ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਵਾਇਰਲ ਤਸਵੀਰ ਦੀ ਤਾਂ ਦੱਸ ਦਈਏ ਕਿ ਵਾਇਰਲ ਪੋਸਟ ਨੂੰ ਐਡਿਟ ਕੀਤਾ ਗਿਆ ਹੈ। ਅਸੀਂ ਵਾਇਰਲ ਪੋਸਟ ਵਿਚ ਵਰਤੀ ਗਈ ਐਂਕਰ ਦੀ ਤਸਵੀਰ ਨੂੰ ਕਰਾਪ ਕਰ ਕੇ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਹਮਣੇ ਆਇਆ ਕਿ ਇਹ ਤਸਵੀਰ ਹਿੰਦੀ ਨਿਊਜ਼ ਚੈਨਲ ਆਜਤੱਕ ਦੀ ਸੀਨੀਅਰ ਪੱਤਰਕਾਰ Anjana Om Kashyap ਦੀ ਹੈ ਅਤੇ ਆਜਤੱਕ ਨਿਊਜ਼ ਚੈਨਲ ਵਿਚ ਸਿਰਫ਼ ਹਿੰਦੀ ਖ਼ਬਰਾਂ ਹੀ ਚਲਾਈਆਂ ਜਾਂਦੀਆਂ ਹਨ ਪੰਜਾਬੀ ਨਹੀਂ। ਇਸੇ ਤਰ੍ਹਾਂ ਸਾਫ਼ ਹੈ ਕਿ ਪੂਰੀ ਪੋਸਟ ਨੂੰ ਐਡਿਟ ਕੀਤਾ ਗਿਆ ਹੈ।   

ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਵਲੋਂ ਐਤਵਾਰ 28 ਫ਼ਰਵਰੀ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ 752 ਨਵੇਂ ਮਾਮਲੇ ਸਾਹਮਣੇ ਆਏ ਸਨ। ਉਥੇ ਹੀ 113 ਲੋਕਾਂ ਦੀ ਮੌਤ ਹੋ ਗਈ ਸੀ। 11 ਹਜ਼ਾਰ 718 ਮਰੀਜ਼ ਲਾਗ ਤੋਂ ਠੀਕ ਹੋਏ ਅਤੇ ਸੱਤ ਲੱਖ 95 ਹਜ਼ਾਰ 732 ਸੈਂਪਲ ਟੈਸਟ ਹੋਏ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਕੋਰੋਨਾ ਦੇ 18,855 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ। 

Photo
 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੰਜਾਬ ਸਰਕਾਰ ਨੇ ਅਜੇ ਤੱਕ ਸਕੂਲ ਬੰਦ ਕਰਨ ਦਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਹੈ। ਸਟੇਟ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਕੌਂਸਲ ਦੇ ਸਟਾਫ਼ ਨੇ ਵੀ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।

Claim: ਪੰਜਾਬ ਸਰਕਾਰ ਨੇ ਸੁਣਾਇਆ 1 ਮਾਰਚ ਤੋਂ ਸਕੂਲ ਬੰਦ ਕਰਨ ਦਾ ਫੈਸਲਾ  
Claimed By: ਫੇਸਬੁੱਕ ਯੂਜ਼ਰ Janni Rupana
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement