ਕਬਰ 'ਤੇ ਤਾਲੇ ਲੱਗੀ ਇਹ ਤਸਵੀਰ ਪਾਕਿਸਤਾਨ ਦੀ ਨਹੀਂ ਹੈਦਰਾਬਾਦ, ਭਾਰਤ ਦੀ ਹੈ, ਪੜ੍ਹੋ Fact Check ਰਿਪੋਰਟ
Published : May 1, 2023, 5:40 pm IST
Updated : May 1, 2023, 5:40 pm IST
SHARE ARTICLE
Fact Check This viral image of iron grilled grave is from India not Pakistan
Fact Check This viral image of iron grilled grave is from India not Pakistan

ਵਾਇਰਲ ਹੋ ਰਹੀ ਤਸਵੀਰ ਪਾਕਿਸਤਾਨ ਦੀ ਨਹੀਂ ਬਲਕਿ ਭਾਰਤ ਦੀ ਹੈ। ਇਹ ਤਸਵੀਰ ਹੈਦਰਾਬਾਦ ਦੀ ਹੈ ਅਤੇ ਮਾਮਲਾ ਵਾਇਰਲ ਦਾਅਵੇ ਵਰਗਾ ਵੀ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕਬਰ ਉੱਤੇ ਹਰੇ ਰੰਗ ਦੇ ਗ੍ਰਿਲ ਨੂੰ ਤਾਲਾ ਲੱਗਿਆ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿਥੇ ਲੋਕ ਆਪਣੇ ਧੀ-ਭੈਣਾਂ ਦੀਆਂ ਕਬਰਾਂ ਨੂੰ ਤਾਲੇ ਲਾ ਕੇ ਕਵਰ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀਆਂ ਮ੍ਰਤ ਲਾਸ਼ਾਂ ਨੂੰ ਜਬਰ ਜਨਾਹ ਤੋਂ ਬਚਾਇਆ ਜਾ ਸਕੇ। 

ਇਸ ਤਸਵੀਰ ਨੂੰ ਵਾਇਰਲ ਦਾਅਵੇ ਨਾਲ ਨੈਸ਼ਨਲ ਸਣੇ ਪੰਜਾਬੀ ਮੀਡੀਆ ਅਦਾਰਿਆਂ ਨੇ ਵੀ ਵਾਇਰਲ ਕੀਤਾ ਹੈ। ਇਸ ਤਸਵੀਰ ਨੂੰ ਲੈ ਕੇ ਖਬਰ ਸਾਂਝੀ ਕਰਦਿਆਂ ABP Sanjha ਨੇ ਸਿਰਲੇਖ ਦਿੱਤਾ, "Necrophilia in Pakistan । ਪਾਕਿਸਤਾਨ ‘ਚ ਕੁੜੀਆਂ ਦੀਆਂ ਕਬਰਾਂ 'ਤੇ ਲਾਏ ਜਾ ਰਹੇ ਤਾਲੇ, ਲਾਸ਼ਾਂ ਨਾਲ ਹੋ ਰਿਹਾ ਰੇਪ!"

ਇਸ ਤਸਵੀਰ ਨੂੰ ਲੈ ਕੇ ਖਬਰ ਸਾਂਝੀ ਕਰਦਿਆਂ "ਜਗਬਾਣੀ" ਨੇ ਸਿਰਲੇਖ ਲਿਖਿਆ, "ਪਾਕਿਸਤਾਨ 'ਚ ਮਾਂ-ਬਾਪ ਲਗਾ ਰਹੇ ਧੀਆਂ ਦੀਆਂ ਕਬਰਾਂ 'ਤੇ ਤਾਲੇ, ਵਜ੍ਹਾ ਜਾਣ ਕੰਬ ਜਾਵੇਗੀ ਰੂਹ"

ਇਸ ਤਸਵੀਰ ਨੂੰ ਲੈ ਕੇ PTC News ਨੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "ਆਪਣੀਆਂ ਪਰਿਵਾਰਕ ਕਦਰਾਂ-ਕੀਮਤਾਂ 'ਤੇ ਮਾਣ ਕਰਨ ਵਾਲੇ ਪਾਕਿਸਤਾਨ ਵਿੱਚ ਹਰ ਦੋ ਘੰਟੇ ਵਿੱਚ ਇੱਕ ਔਰਤ ਨਾਲ ਹੁੰਦਾ ਜ਼ਬਰ ਜਨਾਹ - ਰਿਪੋਰਟ"

ਇਸ ਤਸਵੀਰ ਨੂੰ ਲੈ ਕੇ World Punjabi TV ਨੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "ਪਾਕਿਸਤਾਨ 'ਚ ਮਾਪੇ ਲਗਾ ਰਹੇ ਧੀਆਂ ਦੀਆਂ ਕਬਰਾਂ 'ਤੇ ਤਾਲੇ"

ਇਸ ਤਰ੍ਹਾਂ ਹੋਰ ਅਦਾਰਿਆਂ ਨੇ ਵੀ ਤਸਵੀਰ ਨੂੰ ਸਮਾਨ ਦਾਅਵੇ ਨਾਲ ਸਾਂਝਾ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਪਾਕਿਸਤਾਨ ਦੀ ਨਹੀਂ ਬਲਕਿ ਭਾਰਤ ਦੀ ਹੈ। ਇਹ ਤਸਵੀਰ ਹੈਦਰਾਬਾਦ ਦੀ ਹੈ ਅਤੇ ਮਾਮਲਾ ਵਾਇਰਲ ਦਾਅਵੇ ਵਰਗਾ ਵੀ ਨਹੀਂ ਹੈ। ਪੜ੍ਹੋ ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀਆਂ ਸ਼ੁਰੂ ਕੀਤੀ। ਦੱਸ ਦਈਏ ਇਸ ਤਸਵੀਰ ਨੂੰ ਵਾਇਰਲ ਦਾਅਵੇ ਨਾਲ ਨਿਊਜ਼ ਏਜੰਸੀ ANI ਨੇ ਪਾਕਿਸਤਾਨ ਦੀ ਮੀਡੀਆ ਏਜੰਸੀ Daily Times ਦੇ ਹਵਾਲਿਓਂ ਸ਼ੇਅਰ ਕੀਤਾ ਸੀ ਅਤੇ ਹੁਣ ANI ਨੇ ਆਪਣੀ ਗਲਤੀ ਸੁਧਾਰਦਿਆਂ ਟਵੀਟ ਕਰ ਜਾਣਕਾਰੀ ਦਿੱਤਾ ਕਿ ਇਹ ਤਸਵੀਰ ਹੈਦਰਾਬਾਦ ਦੀ ਸੀ। ਅਸੀਂ Daily Times ਦੇ ਆਰਟੀਕਲ ਨੂੰ ਵੀ ਪੜ੍ਹਿਆ ਅਤੇ ਪਾਇਆ ਕਿ ਇਹ ਵਾਇਰਲ ਤਸਵੀਰ ਆਰਟੀਕਲ 'ਚ ਸ਼ਾਮਲ ਨਹੀਂ ਸੀ। ANI ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ ਅਤੇ Daily Times ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਹੋਰ ਜਾਣਕਾਰੀ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਪੂਰੇ ਮਾਮਲੇ ਦੀ ਸਚਾਈ ਦੱਸਦਾ Fact Checker ਮੁਹੰਮਦ ਜ਼ੁਬੈਰ ਦੇ ਟਵੀਤਾਂ ਦੀ ਲੜ੍ਹੀ ਮਿਲੀ ਜਿਸਦੇ ਵਿਚ ਉਸਨੇ ਇਸ ਕਬਰ ਦੀ ਸਾਰੀ ਜਾਣਕਾਰੀ ਵੀਡੀਓਜ਼ ਸਣੇ ਸਾਂਝੀ ਕੀਤੀ ਸੀ। ਇਨ੍ਹਾਂ ਟਵੀਟਸ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਕਿੱਥੇ ਦਾ ਅਤੇ ਕੀ ਹੈ ਅਸਲ ਮਾਮਲਾ?

ਇਹ ਤਸਵੀਰ ਹੈਦਰਾਬਾਦ ਵਿਖੇ ਸਥਿਤ ਮਸਜਿਦ ਏ ਸਲਰ ਮੁਲਕ ਦੇ ਸਾਹਮਣੇ ਬਣੀ ਇੱਕ ਕਬਰਿਸਤਾਨ ਦੀ ਹੈ। ਅਸੀਂ ਜ਼ੁਬੈਰ ਵੱਲੋਂ ਸਾਂਝੀ ਵੀਡੀਓ ਨੂੰ ਵੀ ਦੇਖਿਆ। ਇਸ ਵੀਡੀਓ ਵਿਚ Alt News ਵੱਲੋਂ ਇਸ ਕਬਰਿਸਤਾਨ ਭੇਜੇ ਗਏ ਵਿਅਕਤੀ ਦੀ ਓਥੇ ਮੌਜੂਦ ਇੱਕ ਮੌਲਾਨਾ ਨਾਲ ਗੱਲਬਾਤ ਸਾਂਝੀ ਹੈ। ਇਸ ਵੀਡੀਓ ਵਿਚ ਗੱਲਬਾਤ ਹੇਠਾਂ ਪੜ੍ਹੀ ਜਾ ਸਕਦੀ ਹੈ;

"ਇਹ ਕਬਰ ਲਗਭਗ 2 ਸਾਲ ਪੁਰਾਣੀ ਹੈ ਤੇ ਇਸਨੂੰ ਕਮੇਟੀ ਦੀ ਇਜਾਜ਼ਤ ਦੇ ਬਿਨਾ ਬਣਾਇਆ ਗਿਆ ਸੀ। ਰਸਤਾ ਵੀ ਬੰਦ ਹੋ ਗਿਆ ਸੀ। 8 ਦਿਨ ਤਕ ਮਸਜਿਦ 'ਚ ਗੱਲਬਾਤ ਹੋਈ ਕਿ ਇਹ ਦਰਵਾਜ਼ੇ ਦੇ ਸਾਹਮਣੇ ਨਹੀਂ ਬਣਾਉਣੀ ਚਾਹੀਦੀ ਸੀ ਕਿਓਂਕਿ ਇਥੇ ਰਸਤਾ ਹੈ ਤੇ ਕਿਓਂਕਿ ਗੇਟ ਦੇ ਸਾਹਮਣੇ ਇਹ ਕਬਰ ਹੈ ਇਸੇ ਲਈ ਇਹਦੇ ਉੱਤੇ ਲੋਹੇ ਦੀ ਜਾਲੀ ਲਾਈ ਗਈ ਸੀ।"

ਵੀਡੀਓ 'ਚ ਗੱਲਬਾਤ ਹੁੰਦੀ ਹੈ, "ਕਬਰ 'ਤੇ ਜਾਲੀ ਇਸ ਕਰਕੇ ਵੀ ਪਾਈ ਗਈ ਕਿਓਂਕਿ ਕੁਝ ਲੋਕ ਬਿਨਾ ਇਜਾਜ਼ਤ ਲਏ ਪੁਰਾਣੀ ਕਬਰਾਂ 'ਚ ਨਵੇਂ ਮ੍ਰਿਤਕ ਦਫਨਾ ਰਹੇ ਸਨ ਜਿਸਦੇ ਕਰਕੇ ਪੁਰਾਣੇ ਪਰਿਵਾਰਕ ਲੋਕ ਗੁੱਸੇ ਤੇ ਨਾਖੁਸ਼ ਹੁੰਦੇ ਹਨ। ਇਹ ਕਬਰ ਹਿੰਦੁਸਤਾਨ 'ਚ ਹੀ ਹੈ ਤੇ ਹੈਦਰਾਬਾਦ ਦੀ ਦਾਰਬਜੰਗ ਕਾਲੋਨੀ ਵਿਖੇ ਸਥਿਤ ਹੈ।"

ਪੜਤਾਲ ਦੇ ਅੰਤਿਮ ਚਰਣ 'ਚ ਅਸੀਂ ਗੂਗਲ ਮੈਪਸ ਜਰੀਏ ਇਸ ਕਬਰਿਸਤਾਨ ਨੂੰ ਲੱਭਿਆ ਅਤੇ ਆਪਣੀ ਖੋਜ 'ਚ ਪਾਇਆ ਕਿ ਇਹ ਕਬਰ ਗੇਟ ਦੇ ਸਾਹਮਣੇ ਹੀ ਹੈ। ਗੂਗਲ ਮੈਪਸ ਦੇ ਸਰਚ ਨਤੀਜੇ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ ਅਤੇ ਇਸ ਲੋਕੇਸ਼ਨ 'ਤੇ ਜਾਣ ਲਈ Google Map ਦਾ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

Google MapsGoogle Maps

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਪਾਕਿਸਤਾਨ ਦੀ ਨਹੀਂ ਬਲਕਿ ਭਾਰਤ ਦੀ ਹੈ। ਇਹ ਤਸਵੀਰ ਹੈਦਰਾਬਾਦ ਦੀ ਹੈ ਅਤੇ ਮਾਮਲਾ ਵਾਇਰਲ ਦਾਅਵੇ ਵਰਗਾ ਵੀ ਨਹੀਂ ਹੈ। ਕਿਓਂਕਿ ਕਬਰਿਸਤਾਨ ਦੇ ਗੇਟ ਦੇ ਸਾਹਮਣੇ ਇਹ ਕਬਰ ਹੈ ਇਸੇ ਲਈ ਇਹਦੇ ਉੱਤੇ ਲੋਹੇ ਦੀ ਜਾਲੀ ਲਾਈ ਗਈ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement