
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ Mock Poll ਹੈ ਕੋਈ ਅਸਲ ਵੋਟਿੰਗ ਨਹੀਂ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ EVM ਮਸ਼ੀਨ ਵਿਚ ਭਾਜਪਾ ਨੂੰ ਇੱਕੋ ਵਾਰ 'ਚ ਪੰਜ ਵਾਰੀ ਵੋਟ ਪਾਉਂਦਾ ਨਜ਼ਰ ਆ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਵੋਟਿੰਗ ਦਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਾਜਪਾ ਸਰਕਾਰ 'ਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਘੇਰਿਆ ਜਾ ਰਿਹਾ ਹੈ।
ਫੇਸਬੁੱਕ ਪੇਜ "ਗੜਗੱਜ ਸਿਂਓ ਬਗਾਵਤੀ ਸੋਚ" ਨੇ ਇਸ ਵੀਡੀਓ ਨੂੰ 29 ਅਪ੍ਰੈਲ 2024 ਨੂੰ ਸਾਂਝਾ ਕੀਤਾ ਅਤੇ ਭਾਜਪਾ ਸਰਕਾਰ 'ਤੇ ਸਵਾਲ ਚੁੱਕੇ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ Mock Poll ਹੈ ਕੋਈ ਅਸਲ ਵੋਟਿੰਗ ਨਹੀਂ। ਇਸ ਵੀਡੀਓ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਪਸ਼ਟੀਕਰਨ ਸਾਂਝਾ ਕਰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਵੀਡੀਓ Mock Poll ਦਾ ਹੈ"
ਸਾਨੂੰ ਆਪਣੀ ਸਰਚ ਦੌਰਾਨ ਇਸ ਵੀਡੀਓ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ। ਦੱਸ ਦਈਏ ਕਿ ਇਹ ਵੀਡੀਓ Mock Poll ਹੈ ਨਾ ਕਿ ਅਸਲ ਵੋਟਿੰਗ। ਇਸ ਵੀਡੀਓ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ 29 ਅਪ੍ਰੈਲ 2024 ਨੂੰ ਸਪਸ਼ਟੀਕਰਨ ਜਾਰੀ ਕੀਤਾ ਗਿਆ ਅਤੇ ਦੱਸਿਆ ਗਿਆ ਕਿ X 'ਤੇ 2024 ਦੀਆਂ ਆਮ ਚੋਣਾਂ ਨੂੰ ਲੈ ਕੇ ਝੂਠੇ ਦਾਅਵੇ ਵਾਲਾ ਵੀਡੀਓ ਵਾਇਰਲ ਹੋਇਆ ਹੈ। ਇਸ ਪੋਸਟ ਵਿਚ ਲਗਾਏ ਗਏ ਦੋਸ਼ ਝੂਠੇ ਅਤੇ ਗੁੰਮਰਾਹਕੁੰਨ ਹਨ। ਵਾਇਰਲ ਵੀਡੀਓ ਅਸਾਮ ਵਿਚ ਮੌਕ ਪੋਲ ਨਾਲ ਸਬੰਧਤ ਹੈ, ਅਸਲ ਵੋਟਿੰਗ ਨਾਲ ਨਹੀਂ। ਡੀਈਓ ਕਰੀਮਗੰਜ ਇਸ ਮਾਮਲੇ ਵਿੱਚ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ।
A video is circulated on X with false claims on conduct of elections in #GE2024
— Election Commission of India (@ECISVEEP) April 29, 2024
The allegations made in this post are false & misleading. The video mentioned pertains to a mock poll in Assam, not actual poll.
Already clarified by DEO Karimganj?https://t.co/6JsZF8iRmn pic.twitter.com/7nEOsGQI4c
ਇਸ ਜਾਣਕਾਰੀ ਨੂੰ ਟਵੀਟ ਕਰਦਿਆਂ ਇਲੈਕਸ਼ਨ ਕਮਿਸ਼ਨ ਵੱਲੋਂ DEO ਕਾਰੀਮਗੰਜ ਵੱਲੋਂ ਜਾਰੀ ਪ੍ਰੈਸ ਰਿਲੀਜ਼ ਸਾਂਝੀ ਕੀਤੀ ਗਈ ਜਿਸਦੇ ਵਿਚ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਦੱਸਿਆ ਗਿਆ ਕਿ ਵਾਇਰਲ ਵੀਡੀਓ ਮੌਕ ਪੋਲ ਦਾ ਹੈ, ਅਸਲ ਵੋਟਿੰਗ ਸਮੇਂ ਦਾ ਨਹੀਂ। ਅਸਲ ਵੋਟਿੰਗ ਸਮੇਂ ਕਿਸੇ ਵੀ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਗਈ ਹੈ। ਮੌਕ ਪੋਲ ਦੀ ਇਹ ਪ੍ਰਕਿਰਿਆ 27 ਅਪ੍ਰੈਲ 2024 ਨੂੰ ਸਵੇਰੇ 11 ਵਜੇ ਕੀਤੀ ਗਈ ਸੀ। ਇਸ ਦੌਰਾਨ ਜਨਰਲ ਅਬਜ਼ਰਵਰ ਅਤੇ ਚੋਣ ਲੜ ਰਹੇ ਉਮੀਦਵਾਰ ਹਾਜ਼ਰ ਸਨ।
@ECISVEEP @ceo_assam @SpokespersonECI pic.twitter.com/wPZjKu67yE
— District Commissioner, Karimganj (@DcKarimganj) April 28, 2024
ਇਸ ਸਪਸ਼ਟੀਕਰਨ ਵਿਚ ਦੱਸਿਆ ਗਿਆ ਕਿ ਮੌਕ ਪੋਲ ਦੀ ਪ੍ਰਕਿਰਿਆ ਦੌਰਾਨ ਪੋਲਿੰਗ ਬੂਥ ਵਿਚ ਮੋਬਾਈਲ ਫ਼ੋਨ ਲੈ ਕੇ ਜਾਣਾ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ। ਇਸੇ ਨੂੰ ਲੈ ਕੇ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੋਲਿੰਗ ਏਜੰਟ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਕਾਰਵਾਈ ਨੂੰ ਲੈ ਕੇ ਕੀਵਰਡ ਸਰਚ ਕਰਨ 'ਤੇ ਸਾਨੂੰ indianexpress.com ਦੀ 1 ਮਈ 2024 ਦੀ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸਦੇ ਵਿਚ ਦੱਸਿਆ ਗਿਆ ਕਿ ਇਸ ਪੋਲਿੰਗ ਬੂਥ ਦਾ ਪ੍ਰੀਜ਼ਾਈਡਿੰਗ ਅਫ਼ਸਰ ਨਾਜ਼ਰੂਲ ਹਕ ਤਾਪਦਾਰ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ Mock Poll ਹੈ ਕੋਈ ਅਸਲ ਵੋਟਿੰਗ ਨਹੀਂ। ਇਸ ਵੀਡੀਓ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਪਸ਼ਟੀਕਰਨ ਸਾਂਝਾ ਕਰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਹੈ।
Result- Fake
Our Sources
Clarification Tweet Of ECI Shared On 29 April 2024
Clarification Tweet Of District Commissioner, Karimganj Shared On 28 April 2024
News Report Of Indian Express Published On 1 May 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ