Fact Check: ਇਹ ਦੋਵੇਂ ਵੀਡੀਓਜ਼ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਅਖੀਰਲੇ ਇੰਟਰਵਿਊ ਦੇ ਨਹੀਂ ਹਨ
Published : Jun 1, 2022, 5:58 pm IST
Updated : Jun 1, 2022, 5:58 pm IST
SHARE ARTICLE
Fact Check Old videos of Sidhu Moosewala shared as his last interviews
Fact Check Old videos of Sidhu Moosewala shared as his last interviews

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਿੱਧੂ ਮੂਸੇਵਾਲਾ ਦੇ ਆਖ਼ਿਰੀ ਇੰਟਰਵਿਊ ਦੇ ਨਾਂਅ ਤੋਂ ਵਾਇਰਲ ਹੋ ਰਹੇ ਦੋਵੇਂ ਵੀਡੀਓ ਸਾਲ-2 ਸਾਲ ਪੁਰਾਣੇ ਹਨ। 

RSFC (Team Mohali)- ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ 29 ਮਈ 2022 ਨੂੰ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤੇ ਗਏ ਅਤੇ ਉਨ੍ਹਾਂ ਦੀ ਬੇਹੱਦ ਦਰਦਨਾਕ ਮੌਤ ਹੋਈ। ਇਸ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਯਾਦ 'ਚ ਕਈ ਵੀਡੀਓ ਵਾਇਰਲ ਹੋਣੇ ਸ਼ੁਰੂ ਹੋਏ। ਕੁਝ ਯੂਜ਼ਰਸ ਨੇ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਕਿ ਵੀਡੀਓਜ਼ ਸਿੱਧੂ ਦੇ ਅਖੀਰਲੇ ਇੰਟਰਵਿਊ ਦੀਆਂ ਹਨ। ਇਸੇ ਤਰ੍ਹਾਂ ਅਸੀਂ ਕੁਝ ਵੀਡੀਓਜ਼ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਕੁਝ ਵੀਡੀਓ ਸਾਲ-ਦੋ ਸਾਲ ਪੁਰਾਣੇ ਸਨ ਜਿਨ੍ਹਾਂ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।

ਵੀਡੀਓ ਨੰਬਰ ਇੱਕ 

ਫੇਸਬੁੱਕ ਯੂਜ਼ਰ "Salman Akhtar Official" ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸਦੇ ਵਿਚ ਸਿੱਧੂ ਮੂਸੇਵਾਲਾ ਨੂੰ ਲਾਈਵ ਦੌਰਾਨ ਆਪਣੇ ਵਿਰੋਧੀਆਂ ਨੂੰ ਚੁਣੌਤੀ ਦਿੰਦੇ ਸੁਣਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ, "Sidhu Moosewala Last Interview #sidhumoosewala #goldybrar"

ਵੀਡੀਓ ਨੰਬਰ ਦੋ

ਇਸੇ ਤਰ੍ਹਾਂ ਇੱਕ ਪੇਜ ਨੇ ਸਿੱਧੂ ਮੂਸੇਵਾਲਾ ਦਾ ਅਦਾਕਾਰ ਸੋਨਮ ਬਾਜਵਾ ਨਾਲ ਇੰਟਰਵਿਊ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "Sidhu Moose Wala last interview"

ਪੜਤਾਲ

ਅਸੀਂ ਦੋਵੇਂ ਵੀਡੀਓਜ਼ ਦੀ ਪੜਤਾਲ ਕੀਵਰਡ ਸਰਚ ਅਤੇ ਕੀਫ਼੍ਰੇਮਸ ਸਰਚ ਨਾਲ ਕੀਤੀ। ਅਸੀਂ ਪਾਇਆ ਕਿ ਇਹ ਦੋਵੇਂ ਵੀਡੀਓਜ਼ ਪੁਰਾਣੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਆਖ਼ਿਰੀ ਇੰਟਰਵਿਊ ਦੇ ਨਹੀਂ ਹਨ। 

ਪਹਿਲਾ ਵੀਡੀਓ

ਪਹਿਲਾ ਵੀਡੀਓ ਸਾਨੂੰ Youtube 'ਤੇ 23 ਜੁਲਾਈ 2020 ਦਾ ਸ਼ੇਅਰ ਕੀਤਾ ਮਿਲਿਆ। Youtube ਅਕਾਊਂਟ Polly Buzz ਨੇ ਇਸ ਲਾਈਵ ਨੂੰ ਸ਼ੇਅਰ ਕਰਦਿਆਂ ਲਿਖਿਆ ਸੀ, "Sidhu Moose Wala Instagram Live Reply to Babbu Maan"

Moosewala

ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਇੱਕ ਪੁਰਾਣੇ ਲਾਈਵ ਦਾ ਹੈ ਜਦੋਂ ਸਿੱਧੂ ਨੇ ਆਪਣੇ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਜਵਾਬ ਦਿੱਤਾ ਸੀ। ਦੱਸ ਦਈਏ ਕਿ ਇਸ ਕੈਪਸ਼ਨ ਅਨੁਸਾਰ ਵੀਡੀਓ ਨੂੰ ਸਿੱਧੂ ਮੂਸੇਵਾਲਾ ਦਾ ਬੱਬੂ ਮਾਨ ਦੇ ਸਮਰਥਕਾਂ ਨੂੰ ਜਵਾਬ ਦਾ ਦੱਸਿਆ ਗਿਆ।

ਕਿਉਂਕਿ ਇਹ ਵੀਡੀਓ 2020 ਦਾ ਅਪਲੋਡਡ ਹੈ, ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਵੀਡੀਓ ਸਿੱਧੂ ਮੂਸੇਵਾਲਾ ਦੇ ਆਖ਼ਿਰੀ ਇੰਟਰਵਿਊ ਦਾ ਨਹੀਂ ਹੈ।

ਦੂਜਾ ਵੀਡੀਓ

ਦੂਜੇ ਵੀਡੀਓ ਵਿਚ ਸਿੱਧੂ ਨੂੰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨਾਲ ਇੰਟਰਵਿਊ ਕਰਦੇ ਵੇਖਿਆ ਜਾ ਸਕਦਾ ਹੈ। ਅਸੀਂ ਵੀਡੀਓ ਦੀ ਪੜਤਾਲ ਕੀਵਰਡ ਸਰਚ ਨਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਸੋਨਮ ਬਾਜਵਾ ਦੇ ਸ਼ੋ Dil Diyan Gallan ਦਾ ਹੈ। 

www.zee5.com 'ਤੇ ਸਾਨੂੰ ਇਹ ਪੂਰਾ ਵੀਡੀਓ 6 ਮਾਰਚ 2021 ਦਾ ਸਾਂਝਾ ਕੀਤਾ ਮਿਲਿਆ। ਇਸ ਗੱਲ ਤੋਂ ਵੀ ਸਾਫ ਹੁੰਦਾ ਹੈ ਕਿ ਇਹ ਵੀਡੀਓ ਵੀ ਸਿੱਧੂ ਦੇ ਆਖ਼ਿਰੀ ਇੰਟਰਵਿਊ ਦਾ ਨਹੀਂ ਹੈ। 

ਸਿੱਧੂ ਦੇ ਆਖ਼ਿਰੀ ਇੰਟਰਵਿਊ

ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ 2-3 ਦਿਨ ਪਹਿਲਾਂ ਮੀਡੀਆ ਨੂੰ ਇੰਟਰਵਿਊ ਦਿੱਤੇ ਸਨ। Rozana Spokesman ਨਾਲ 26 ਮਈ 2022 ਨੂੰ ਕੀਤਾ ਸਿੱਧੂ ਮੂਸੇਵਾਲਾ ਦਾ ਇੰਟਰਵਿਊ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਿੱਧੂ ਮੂਸੇਵਾਲਾ ਦੇ ਆਖ਼ਿਰੀ ਇੰਟਰਵਿਊ ਦੇ ਨਾਂਅ ਤੋਂ ਵਾਇਰਲ ਹੋ ਰਹੇ ਵੀਡੀਓ ਗੁੰਮਰਾਹਕੁਨ ਹਨ। ਇਹ ਦੋਵੇਂ ਵੀਡੀਓ ਸਾਲ-2 ਸਾਲ ਪੁਰਾਣੇ ਹਨ। 

Claim- Sidhu Moosewala's last interview videos
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement