
ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਜਦੋਂ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਜੁਗਾੜ ਲਾਉਂਦੇ ਵਿਅਕਤੀ ਨੂੰ ਫੜ੍ਹਿਆ ਗਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੁਲਿਸ ਅਫਸਰ ਨੂੰ ਇੱਕ ਵਿਅਕਤੀ ਨੂੰ ਪੇਪਰ 'ਚ ਨਕਲ ਦਾ ਜੁਗਾੜ ਲਾਉਂਦੇ ਫੜ੍ਹੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ Khabar Jalandhar Di ਨੇ 1 ਨਵੰਬਰ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮੱਛਰ ਤੋਂ ਵੀ ਛੋਟਾ ਫੋਨ, ਸਰਕਾਰੀ ਨੌਕਰੀ ਦੇ ਪੇਪਰ ਲਈ ਨਕਲ ਕਰਨ ਦਾ ਜੋਗਾੜ ਤਾਂ ਦੇਖੋ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਜਦੋਂ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਜੁਗਾੜ ਲਾਉਂਦੇ ਵਿਅਕਤੀ ਨੂੰ ਫੜ੍ਹਿਆ ਗਿਆ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਹ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਹ ਵੀਡੀਓ X 'ਤੇ 21 ਦਿਸੰਬਰ 2021 ਦਾ ਅਪਲੋਡ ਮਿਲਿਆ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇਸਨੂੰ ਉੱਤਰ ਪ੍ਰਦੇਸ਼ ਦਾ ਦੱਸਿਆ ਗਿਆ। X ਅਕਾਊਂਟ "Rupin Sharma IPS" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "#UttarPradesh mein Sub-Inspector की EXAM mein #CHEATING #nakal के शानदार जुगाड़ ☺️☺️????????????"
#UttarPradesh mein Sub-Inspector
— Rupin Sharma IPS (@rupin1992) December 21, 2021
की EXAM mein #CHEATING #nakal के शानदार जुगाड़ ☺️☺️????????????@ipsvijrk @ipskabra @arunbothra@renukamishra67@Uppolice well done pic.twitter.com/t8BbW8gBry
ਸਾਂਝੀ ਜਾਣਕਾਰੀ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦਾ ਸੀ ਜਦੋਂ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਜੁਗਾੜ ਲਾਉਂਦੇ ਵਿਅਕਤੀ ਨੂੰ ਫੜ੍ਹਿਆ ਗਿਆ ਸੀ।
ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਰਿਪੋਰਟ ਮਿਲੀਆਂ। ਨਵਭਾਰਤ ਟਾਇਮਸ ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਜਦੋਂ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਜੁਗਾੜ ਲਾਉਂਦੇ ਵਿਅਕਤੀ ਨੂੰ ਫੜ੍ਹਿਆ ਗਿਆ ਸੀ।