
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ ਹੈ।
ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਕਈ ਬੈਂਕਾਂ ਤੋਂ ਕਰੋੜਾਂ ਰੁਪਏ ਤੋਂ ਜ਼ਿਆਦਾ ਕਰਜ ਲੈ ਕੇ ਭਾਰਤ ਤੋਂ ਭੱਜੇ ਕਾਰੋਬਾਰੀ ਵਿਜੈ ਮਾਲਿਆ ਦੇ ਨਾਮ 'ਤੇ ਇਕ Axis Bank ਦਾ ਚੈੱਕ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਜੈ ਮਾਲਿਆ ਨੇ ਲੰਡਨ ਭੱਜਣ ਤੋਂ ਪਹਿਲਾਂ 35 ਕਰੋੜ ਰੁਪਏ ਦਾ ਚੈੱਕ ਭਾਜਪਾ ਪਾਰਟੀ ਦੇ ਫੰਡ ਵਿਚ ਪਾਇਆ ਸੀ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ ਹੈ।
ਕੀ ਹੈ ਵਾਇਰਲ ਪੋਸਟ
ਇਕ ਪੰਜਾਬੀ ਨਿਊਜ਼ ਚੈਨਲ Agg bani ਨੇ ਆਪਣੇ ਫੇਸਬੁੱਕ ਪੇਜ਼ 29 ਦਸੰਬਰ ਨੂੰ ਇਕ Axis Bank ਦਾ ਚੈੱਕ ਪੋਸਟ ਕੀਤਾ ਜੋ ਕਿ ਵਿਜੈ ਮਾਲਿਆ ਦੇ ਨਾਮ 'ਤੇ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਕੈਪਸ਼ਨ ਵਿਚ ਲਿਖਿਆ, ''ਇਹ ਕਲਾ ਧੰਨ ਮੋਦੀ ਨੇ ਲਿਆਦਾ ਵੇਖ ਲਉ ਪਾਰਟੀ ਲਈ ਫੰਡ ਲਏ ਤੇ ਹੁਣ ਅੰਨ ਪੈਦਾ ਕਰਨ ਵਾਲੇ ਤੇ ਤਲਵਾਰ ਧਰੀ ਫਿਰਦਾ''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਭ ਤੋਂ ਪਹਿਲਾਂ ਅਸੀਂ ਵਾਇਰਲ ਪੋਸਟ ਦਾ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਹਮਣੇ ਆਇਆ ਕਿ ਇਹ ਚੈੱਕ 2018 ਵਿਚ ਵੀ ਵਾਇਰਲ ਹੋ ਚੁੱਕਾ ਹੈ। ਇਸ ਤੋਂ ਬਾਅਦ ਅਸੀਂ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਵਿਜੈ ਮਾਲਿਆ ਨੇ 35 ਕਰੋੜ ਭਾਜਪਾ ਨੂੰ ਦਿੱਤੇ ਹਨ।
ਅਸੀਂ ਦੇਖਿਆ ਕਿ ਵਾਇਰਲ ਹੋ ਰਿਹਾ ਚੈੱਕ 8 ਨਵੰਬਰ 2016 ਦਾ ਸੀ। ਫਿਰ ਅਸੀਂ ਗੂਗਲ ਤੇ ਵਿਜੈ ਮਾਲਿਆ ਦੇ ਭਾਰਤ ਛੱਡ ਜਾਣ ਬਾਰੇ ਸਰਚ ਕੀਤਾ ਤਾਂ ਸਾਹਮਣੇ ਆਇਾ ਕਿ ਵਿਜੈ ਮਾਲਿਆ 2 ਮਾਰਚ 2016 ਨੂੰ ਭਾਰਤ ਛੱਡ ਗਿਆ ਸੀ।
ਸਰਚ ਦੌਰਾਨ ਸਾਨੂੰ thehindu.com ਦਾ ਇਕ ਆਰਟੀਕਲ ਵੀ ਪਬਲਿਸ਼ ਕੀਤਾ ਹੋਇਆ ਮਿਲਿਆ ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਵਿਜੈ ਮਾਲਿਆ 2 ਮਾਰਚ ਨੂੰ ਭਾਰਤ ਛੱਡ ਗਏ ਸਨ ਜਦਕਿ ਵਾਇਰਲ ਹੋ ਰਹੇ ਚੈੱਕ 'ਤੇ ਤਾਰੀਖ 8 ਨਵੰਬਰ 2016 ਹੈ।
ਹੋਰ ਪੁਸ਼ਟੀ ਕਰਨ ਲਈ ਅਸੀਂ ਵਿਜੈ ਮਾਲਿਆ ਦੇ ਦਸਤਖ਼ਤ ਕਰਨ ਬਾਰੇ ਜਾਣਨ ਲਈ ਗੂਗਲ ਸਰਚ ਕੀਤਾ ਤਾਂ ਸਾਨੂੰ ਵਿਜੈ ਮਾਲਿਆ ਦਾ ਇਕ ਟਵੀਟ ਮਿਲਿਆ 26 ਜੂਨ 2018 ਨੂੰ ਕੀਤਾ ਗਿਆ ਸੀ ਟਵੀਟ ਵਿਚ ਅਸੀਂ ਦੇਖਿਆ ਕਿ ਵਿਜੈ ਮਾਲਿਆ ਦੇ ਦਸਤਖ਼ਤ ਵਾਇਰਲ ਚੈੱਕ 'ਤੇ ਕੀਤੇ ਦਸਤਖ਼ਤ ਨਾਲ ਮੇਲ ਨਹੀਂ ਖਾਂਦੇ ਸਨ
ਇਸ ਵਾਇਰਲ ਚੈੱਕ ਬਾਰੇ ਅਸੀਂ ਭਾਜਪਾ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਚੈੱਕ ਨੂੰ ਫਰਜ਼ੀ ਦੱਸਿਆ ਨਾਲ ਉਹਨਾਂ ਕਿਹਾ ਕਿ ਇਸ ਚੈੱਕ ਵਿਚ ਜੋ ਭਾਰਤੀ ਜਨਤਾ ਪਾਰਟੀ ਦੇ ਸਪੈਲਿੰਗ ਹਨ ਉਹ ਗਲਤ ਹਨ ਜਦਕਿ ਭਾਰਤੀ ਜਨਤਾ ਪਾਰਟੀ ਦੇ ਸਪੈਲਿੰਗ Bharatiya Janata Party ਹੈ।
ਦੱਸ ਦਈਏ ਕਿ ਵਾਇਰਲ ਪੋਸਟ ਵਿਚ ਵੀ ਕਾਫੀ ਯੂਜ਼ਰਸ ਨੇ ਕਮੈਂਟ ਕੀਤੇ ਸਨ ਕਿ ਵਾਇਰਲ ਚੈੱਕ ਫਰਜ਼ੀ ਹੈ ਤੇ ਕਈ ਯੂਜ਼ਰਸ ਨੇ ਤਾਂ ਵਾਇਰਲ ਪੋਸਟ ਫਰਜਡੀ ਸਾਬਿਤ ਕਰਨ ਲਈ ਸਬੂਤ ਵੀ ਕਮੈਂਟ ਵਿਚ ਸ਼ੇਅਰ ਕੀਤੇ। ਸੋ ਇਸ ਸਭ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਵਾਇਰਲ ਚੈੱਕ ਫਰਜ਼ੀ ਹੈ ਵਿਜੈ ਮਾਲਿਆ 2 ਮਾਰਚ 2016 ਨੂੰ ਭਾਰਤ ਛੱਡ ਚੁੱਕਾ ਸੀ ਪਰ ਵਾਇਰਲ ਚੈੱਕ 8 ਨਵੰਬਰ ਦਾ ਹੈ।
ਨਤੀਜਾ - ਸਪੋਕਸਮੈਨ ਦੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਜੈ ਮਾਲਿਆ ਦੇ ਨਾਮ 'ਤੇ ਵਾਇਰਲ ਕੀਤਾ ਜਾ ਰਿਹਾ ਚੈੱਕ ਫਰਜ਼ੀ ਹੈ। ਦੱਸ ਦਈਏ ਕਿ ਇਹ ਚੈੱਕ ਪਹਿਲਾਂ ਵੀ ਕਈ ਵਾਰ ਵਾਇਰਲ ਕੀਤਾ ਜਾ ਚੁੱਕਾ ਹੈ।
ਦਾਅਵਾ - ਵਿਜੈ ਮਾਲਿਆ ਨੇ ਲੰਡਨ ਭੱਜਣ ਤੋਂ ਪਹਿਲਾਂ 35 ਕਰੋੜ ਰੁਪਏ ਦਾ ਚੈੱਕ ਭਾਜਪਾ ਪਾਰਟੀ ਦੇ ਫੰਡ ਵਿਚ ਪਾਇਆ
Claimed By - Agg Bani
Fact Check - ਫਰਜ਼ੀ