
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬਿਲਬੋਰਡ ਐਡੀਟਡ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਇਕ ਬਿਲਬੋਰਡ ਵਾਇਰਲ ਹੋ ਰਿਹਾ ਹੈ। ਇਸ ਬਿਲਬੋਰਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹੈ ਅਤੇ ਇਸ ਉੱਤੇ ਲਿਖਿਆ ਹੋਇਆ ਹੈ, "अक्कड़ बककड़ बम्बे बोल 80, 90 पुरे 100 अच्छे दिन।" ਬਿਲਬੋਰਡ ‘ਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਮੋਦੀ ਸਰਕਾਰ ਦੇ ਅੱਛੇ ਦਿਨਾਂ ਨੂੰ ਦਰਸਾਇਆ ਗਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬਿਲਬੋਰਡ ਐਡੀਟਡ ਹੈ। ਅਸਲ ਬਿਲਬੋਰਡ ਵਿਚ ਵਾਇਰਲ ਦਾਅਵੇ ਵਰਗਾ ਕੁਝ ਵੀ ਨਹੀਂ ਲਿਖਿਆ ਹੋਇਆ।
ਵਾਇਰਲ ਦਾਅਵਾ
ਅਧਿਕਾਰਿਕ ਟਵਿਟਰ ਯੂਜ਼ਰ "Tribal Army" ਨੇ 31 ਜਨਵਰੀ ਨੂੰ ਇਸ ਐਡੀਟਡ ਬਿਲਬੋਰਡ ਨੂੰ ਅਪਲੋਡ ਕਰਦੇ ਹੋਏ ਲਿਖਿਆ, "पेट्रोल देश के अंदर कई शहरों में शतक लगा चुका हैं। अगर आपका शहर शतक से चूक रहा है तो मोदी जी से संपर्क करें।"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਧਿਆਨ ਨਾਲ ਦੇਖਣ ‘ਤੇ ਫੋਟੋ ਦੇ ਕਿਨਾਰਿਆਂ ਤੋਂ ਫਰਜ਼ੀ ਹੋਣ ਦਾ ਸ਼ੱਕ ਪੈਦਾ ਹੋਇਆ ਕਿਉਂਕਿ ਬਿਲਬੋਰਡ ਦਾ ਰੰਗ ਅਤੇ ਪੀਐਮ ਮੋਦੀ ਦੀ ਤਸਵੀਰ ਬਿਲਬੋਰਡ ਤੋਂ ਕੱਟਦੀ ਨਜ਼ਰ ਆ ਰਹੀ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਕਿ ਵਾਇਰਲ ਬਿਲਬੋਰਡ ਐਡੀਟਡ ਹੈ। https://www.hanksadvertising.com/ ਨਾਂਅ ਦੀ ਵੈੱਬਸਾਈਟ 'ਤੇ ਸਾਨੂੰ ਹੂਬਹੂ ਦਿਖਾਈ ਦੇਣ ਵਾਲਾ ਬਿਲਬੋਰਡ ਮਿਲਿਆ ਪਰ ਇਸ ਬਿਲਬੋਰਡ ਵਿਚ Bajaj Alliance ਦਾ ਵਿਗਿਆਪਨ ਸੀ ਨਾ ਕਿ ਪੈਟ੍ਰੋਲ ਦੀਆਂ ਕੀਮਤਾਂ ਨੂੰ ਲੈ ਕੇ।
https://www.hanksadvertising.com/outdoor.php
ਵਾਇਰਲ ਬਿਲਬੋਰਡ ਅਤੇ ਅਸਲ ਬਿਲਬੋਰਡ ਦੇ ਕੋਲਾਜ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਬਿਲਬੋਰਡ ਐਡੀਟਡ ਹੈ। ਅਸਲ ਬਿਲਬੋਰਡ ਵਿਚ ਵਾਇਰਲ ਦਾਅਵੇ ਵਰਗਾ ਕੁਝ ਵੀ ਨਹੀਂ ਲਿਖਿਆ ਹੋਇਆ ਸੀ।
Claim: ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਦਰਸਾ ਰਹੇ ਬਿਲਬੋਰਡ ਦੀ ਤਸਵੀਰ ਵਾਇਰਲ
Claim By: ਟਵਿਟਰ ਯੂਜ਼ਰ "Tribal Army"
Fact Check: ਫਰਜ਼ੀ