
ਰਾਜਨਾਥ ਸਿੰਘ ਦਾ ਇਹ ਬਿਆਨ ਹਾਲੀਆ ਨਹੀਂ ਬਲਕਿ 2017 ਦਾ ਹੈ ਜਦੋਂ ਪੰਜਾਬ ਵਿਖੇ ਰੈਲੀ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਬਾਦਲ ਉੱਤੇ ਕਿਸੇ ਨੇ ਜੁੱਤੀ ਸੁੱਟੀ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਹਿੰਦੀ ਅਖਬਾਰ ਦੀ ਕਟਿੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਖਬਰ ਦੇਸ਼ ਦੇ ਰੱਖਿਆ ਮੰਤਰੀ ਦੇ ਬਿਆਨ 'ਤੇ ਅਧਾਰਿਤ ਹੈ। ਇਸ ਕਟਿੰਗ ਦੀ ਹੈਡਲਾਈਨ ਹੈ, "ਵੋਟ ਨਹੀਂ ਦੇਣੀ ਨਾ ਦਵੋ ਪਰ ਜੁੱਤੀਆਂ ਨਾ ਮਾਰੋ - ਰਾਜਨਾਥ ਸਿੰਘ।"
ਹੁਣ ਇਸ ਕਟਿੰਗ ਨੂੰ ਹਾਲੀਆ ਦੱਸਦਿਆਂ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਦੀ ਬੁਰੀ ਸਥਿਤੀ ਨੂੰ ਦੇਖਦਿਆਂ ਰਾਜਨਾਥ ਸਿੰਘ ਨੇ ਇਹ ਬਿਆਨ ਦਿੱਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਜਨਾਥ ਸਿੰਘ ਦਾ ਇਹ ਬਿਆਨ ਹਾਲੀਆ ਨਹੀਂ ਬਲਕਿ 2017 ਦਾ ਹੈ ਜਦੋਂ ਪੰਜਾਬ ਵਿਖੇ ਰੈਲੀ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਉੱਤੇ ਕਿਸੇ ਨੇ ਜੁੱਤੀ ਸੁੱਟੀ ਸੀ। ਰਾਜਨਾਥ ਸਿੰਘ ਨੇ ਇਹ ਬਿਆਨ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਨੂੰ ਲੈ ਕੇ 2017 ਵਿਚ ਦਿੱਤਾ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Manoj Kumar Yadav Mk" ਨੇ 30 ਜਨਵਰੀ 2022 ਨੂੰ ਵਾਇਰਲ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "क्या हालत हो गई हे बीजेपी की रक्षा मंत्री को ऐसा बयान देना पड़ा"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਇਸ ਕਟਿੰਗ ਉੱਤੇ ਪੈਨ ਨਾਲ ਦੈਨਿਕ ਜਾਗਰਣ 25 ਜਨਵਰੀ ਲਿਖਿਆ ਹੈ ਅਤੇ ਇਸ ਕਟਿੰਗ ਨੂੰ ਪੂਰਾ ਪੜ੍ਹਨ 'ਤੇ ਸਾਫ ਹੁੰਦਾ ਹੈ ਕਿ ਵਾਇਰਲ ਪੋਸਟ ਗੁੰਮਰਾਹਕੁਨ ਹੈ।
ਇਸ ਕਟਿੰਗ ਨੂੰ ਪੂਰਾ ਪੜ੍ਹਿਆ ਜਾਵੇ ਤਾਂ ਰਾਜਨਾਥ ਸਿੰਘ ਨੇ ਇਸ ਬਿਆਨ ਨੂੰ ਪ੍ਰਕਾਸ਼ ਸਿੰਘ ਬਾਦਲ 'ਤੇ ਲੰਬੀ ਵਿਖੇ ਰੈਲੀ ਦੌਰਾਨ ਹੋਏ ਜੁੱਤੀ ਦੇ ਹਮਲੇ ਨੂੰ ਲੈ ਕੇ ਦਿੱਤਾ ਸੀ। ਇਸ ਖਬਰ ਵਿਚ ਰਾਜਨਾਥ ਸਿੰਘ ਨੂੰ ਦੇਸ਼ ਦਾ ਗ੍ਰਹਿ ਮੰਤਰੀ ਦੱਸਿਆ ਹੈ ਅਤੇ ਹਾਲੀਆ ਰਾਜਨਾਥ ਸਿੰਘ ਦੇਸ਼ ਦੇ ਰੱਖਿਆ ਮੰਤਰੀ ਹਨ। ਇਨ੍ਹਾਂ ਚੀਜ਼ਾਂ ਤੋਂ ਸਾਫ ਹੁੰਦਾ ਹੈ ਕਿ ਇਹ ਖਬਰ ਹਾਲੀਆ ਤਾਂ ਨਹੀਂ ਹੈ।
ਇਹ ਖਬਰ 2017 ਦੀ ਹੈ
ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਸਾਫ ਹੋਇਆ ਕਿ ਵਾਇਰਲ ਖਬਰ ਪੁਰਾਣੀ ਹੈ। ਸਾਨੂੰ ਜਨਸੱਤਾ ਦਾ 24 ਜਨਵਰੀ 2017 ਦੀ ਖਬਰ ਮਿਲੀ ਜਿਸਦਾ ਸਿਰਲੇਖ ਲਿਖਿਆ ਸੀ, "पंजाब में बोले राजनाथ सिंह- वोट नहीं देना हो तो मत दीजिए, लेकिन जूते तो मत फेंकिए"
Jansatta
ਖਬਰ ਅਨੁਸਾਰ, "ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫਾਜ਼ਿਲਕਾ ਦੇ ਅਬੋਹਰ ਵਿਖੇ ਰੈਲੀ ਦਾ ਸੰਬੋਧਨ ਕਰਦਿਆਂ ਪਿਛਲੇ ਦਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇ ਤੁਸੀਂ ਵੋਟ ਨਹੀਂ ਦੇਣੀ ਹੈ ਤਾਂ ਨਾ ਦਵੋ ਪਰ ਬੁਜ਼ੁਰਗਾਂ ਦੀ ਇੱਜਤ ਕਰੋ। ਉਨ੍ਹਾਂ ਨੇ ਕਿਹਾ ਕਿ ਜੇ ਤੁਹਾਨੂੰ ਕੋਈ ਪਸੰਦ ਨਹੀਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਉਨ੍ਹਾਂ 'ਤੇ ਹਮਲੇ ਕਰੋਂਗੇ।"
ਇਹ ਪੂਰੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਜਨਾਥ ਸਿੰਘ ਦਾ ਇਹ ਬਿਆਨ ਹਾਲੀਆ ਨਹੀਂ ਬਲਕਿ 2017 ਦਾ ਹੈ ਜਦੋਂ ਪੰਜਾਬ ਵਿਖੇ ਰੈਲੀ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਉੱਤੇ ਕਿਸੇ ਨੇ ਜੁੱਤੀ ਸੁੱਟੀ ਸੀ। ਰਾਜਨਾਥ ਸਿੰਘ ਨੇ ਇਹ ਬਿਆਨ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਨੂੰ ਲੈ ਕੇ 2017 ਵਿਚ ਦਿੱਤਾ ਸੀ।
Claim- Rajnath Singh statement on BJP recent situation
Claimed By- FB User Manoj Kumar Yadav Mk
Fact Check- Misleading