ਤੱਥ ਜਾਂਚ: BJP ਤੇ TMC ਖਿਲਾਫ਼ ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਗੁਮਰਾਹਕੁੰਨ ਦਾਅਵੇ ਨਾਲ ਵਾਇਰਲ
Published : Mar 2, 2021, 1:39 pm IST
Updated : Mar 2, 2021, 1:39 pm IST
SHARE ARTICLE
Fake Photo
Fake Photo

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਗਰਾਉਂਡ ਅੰਦਰ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੈਫਟ ਵਿੰਗ ਅਤੇ ਕਾਂਗਰਸ ਦੇ ਸਮਰਥਕਾਂ ਵੱਲੋਂ ਕਲਕੱਤਾ ਦੇ ਬ੍ਰਿਗੇਡ ਗਰਾਉਂਡ ਵਿਚ ਇਹ ਰੈਲੀ ਭਾਜਪਾ ਦੇ ਖਿਲਾਫ਼ ਅਤੇ ਅਗਾਮੀ ਚੋਣਾਂ ਨੂੰ ਲੈ ਕੇ ਕੱਢੀ ਗਈ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਤਸਵੀਰ ਨੂੰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।

ਵਾਇਰਲ ਪੋਸਟ
ਫੇਸਬੁੱਕ ਪੇਜ "The Ink" ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, "कोलकाता के ब्रिगेड मैदान में लेफ्ट और कांग्रेस की रैली।"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ peoplesdispatch ਦੀ 4 ਫਰਵਰੀ 2019 ਨੂੰ ਅਪਲੋਡ ਕੀਤੀ ਰਿਪੋਰਟ ਮਿਲੀ। ਰਿਪਰੋਟ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪਰੋਟ ਦੀ ਹੈੱਡਲਾਈਨ ਸੀ, ''Million-strong ‘People’s Brigade’ in India pledges to oust right wing forces'' 

Photo
 

ਰਿਪੋਰਟ ਅਨੁਸਾਰ 3 ਫਰਵਰੀ 2019 ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ਵਿਚ ਆਯੋਜਿਤ ਖੱਬੇ ਮੋਰਚੇ ਦੀ ਅਗਵਾਈ ਵਾਲੀ ਰੈਲੀ ਵਿਚ ਹਜ਼ਾਰਾਂ ਖੱਬੇਪੱਖੀ ਦਲਾਂ ਦੇ ਵਰਕਰਾਂ ਨੇ ਹਿੱਸਾ ਲਿਆ ਸੀ ਅਤੇ ਇਹ ਮੈਦਾਨ 3 ਫਰਵਰੀ ਨੂੰ ਮਨੁੱਖਤਾ ਦੇ ਇੱਕ ‘ਲਾਲ ਸਮੁੰਦਰ’ ਵਿੱਚ ਬਦਲ ਗਿਆ। ਰਿਪੋਰਟ ਅਨੁਸਾਰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਤੇ ਸੂਬੇ ਵਿਚ ਟੀਐਮਸੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਰੈਲੀ ਕੀਤੀ ਗਈ।

ਇਸ ਦੇ ਨਾਲ ਹੀ ਇਸ ਰੈਲੀ ਨੂੰ ਲੈ ਕੇ peoplesdemocracy ਦੀ ਰਿਪੋਰਟ ਵੀ ਇੱਥੇ ਪੜ੍ਹੀ ਜਾ ਸਕਦੀ ਹੈ। 

ਸਾਨੂੰ ਇਸ ਰੈਲੀ ਨੂੰ ਲੈ ਕੇ socialnews 'ਤੇ ਅਪਲੋਡ ਕੀਤੀ ਇਕ ਫੋਟੋ ਗੈਲਰੀ ਵੀ ਮਿਲੀ। ਇਰ ਗੈਲਰੀ ਵਿਚ ਵਾਇਰਲ ਤਸਵੀਰ ਵੀ ਮੌਜੂਦ ਸੀ। ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Kolkata: Workers of leftist parties participate in a Left Front rally at the Brigade Parade ground in Kolkata on Feb 3, 2019. (Photo: IANS)''

Photo
 

ਦੱਸ ਦਈਏ ਕਿ ਹਾਲ ਹੀ ਵਿਚ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰ ਅਤੇ ਲੈਫ਼ਟ ਨੇ 28 ਫਰਵਰੀ ਨੂੰ ਇਕ ਵੱਡੀ ਰੈਲੀ ਕੀਤੀ ਸੀ। ਦੋਨਾਂ ਨੇ ਇਸ ਵਾਰ ਇਕੱਠਿਆਂ ਚੋਣ ਦੇ ਮੈਦਾਨ ਵਿਚ ਉਤਰਨ ਦਾ ਫੈਸਲਾ ਲਿਆ ਹੈ। 
ਇਸ ਰੈਲੀ ਦੀ ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

Photo


Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ 2 ਸਾਲ ਪੁਰਾਣੀ ਪਾਇਆ ਹੈ। 2 ਸਾਲ ਪਹਿਲਾਂ ਹੋਈ ਲੈਫਟ ਫਰੰਟ ਦੀ ਰੈਲੀ ਨੂੰ ਹਾਲ ਹੀ ਵਿਚ 28 ਫਰਵਰੀ ਨੂੰ ਹੋਈ ਕਾਂਗਰਸ ਅਤੇ ਲੈਫਟ ਦੀ ਰੈਲੀ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। 

Claim: ਲੈਫਟ ਵਿੰਗ ਅਤੇ ਕਾਂਗਰਸ ਦੇ ਸਮਰਥਕਾਂ ਵੱਲੋਂ ਕਲਕੱਤਾ ਦੇ ਬ੍ਰਿਗੇਡ ਗਰਾਉਂਡ ਵਿਚ ਇਹ ਰੈਲੀ ਭਾਜਪਾ ਦੇ ਖਿਲਾਫ਼ ਅਤੇ ਅਗਾਮੀ ਚੋਣਾਂ ਨੂੰ ਲੈ ਕੇ ਕੱਢੀ ਗਈ ਹੈ।
Claimed By: ਫੇਸਬੁੱਕ ਪੇਜ "The Ink"
Fact Check: Misleading 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement