ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ 'ਚ ਕੀਤਾ ਗਿਆ ਬਦਲਾ

By : JAGDISH

Published : Feb 5, 2026, 3:38 pm IST
Updated : Feb 5, 2026, 3:38 pm IST
SHARE ARTICLE
Change in the uniform of the servants of Sachkhand Sri Harmandir Sahib
Change in the uniform of the servants of Sachkhand Sri Harmandir Sahib

ਹੁਣ ਦੋ ਰੰਗਾਂ ਦੀ ਵਰਦੀ ਪਹਿਨਣਗੇ ਸੇਵਾਦਾਰ, ਮੋਢਿਆਂ 'ਤੇ ਖੰਡੇ ਦੀ ਕੀਤੀ ਗਈ ਕਢਾਈ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ, ਰਵਾਇਤ ਅਤੇ ਸੇਵਾ ਪ੍ਰਣਾਲੀ ਨੂੰ ਹੋਰ ਸੁਚੱਜਾ ਅਤੇ ਦਰਸ਼ਨਿਕ ਬਣਾਉਣ ਦੇ ਉਦੇਸ਼ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਦੀ ਵਰਦੀ ਵਿਚ ਅਹਿਮ ਅਤੇ ਜ਼ਰੂਰੀ ਬਦਲਾਅ ਕੀਤੇ ਗਏ ਹਨ । ਇਸ ਨਵੇਂ ਫੈਸਲੇ ਤਹਿਤ ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਤਾਇਨਾਤ ਸੇਵਾਦਾਰ ਦੋ ਵੱਖ-ਵੱਖ ਰੰਗਾਂ-ਪੀਲ਼ੀ ਅਤੇ ਗੂੜ੍ਹੇ ਨੀਲੇ ਰੰਗ ਦੀ ਵਰਦੀ ਵਿਚ ਨਜ਼ਰ ਆਉਣਗੇ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੇਵਾਦਾਰ ਹਫ਼ਤੇ ਵਿਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ।

ਨਵੀਂ ਪ੍ਰਬੰਧਾਂ ਅਨੁਸਾਰ ਜਦੋਂ ਸੇਵਾਦਾਰ ਪੀਲ਼ੀ ਵਰਦੀ ਪਹਿਨਣਗੇ ਤਾਂ ਉਨ੍ਹਾਂ ਦੀ ਦਸਤਾਰ ਨੀਲੇ ਰੰਗ ਦੀ ਹੋਵੇਗੀ ਅਤੇ ਜਦੋਂ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲ਼ੇ ਰੰਗ ਦੀ ਪਹਿਨੀ ਜਾਵੇਗੀ। ਇਸ ਰੰਗੀਨ ਸੰਯੋਗ ਨਾਲ ਸੇਵਾਦਾਰਾਂ ਦੀ ਪਛਾਣ ਸਾਫ਼ ਹੋਣ ਦੇ ਨਾਲ-ਨਾਲ ਦਰਸ਼ਨਿਕ ਸੁੰਦਰਤਾ ਵਿਚ ਵੀ ਵਾਧਾ ਹੋਵੇਗਾ। ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡਿਆਂ ਦੀ ਕਢਾਈ ਕੀਤੀ ਗਈ ਹੈ, ਜੋ ਸਿੱਖੀ ਦੀ ਸ਼ਾਨ ਅਤੇ ਪਛਾਣ ਨੂੰ ਦਰਸਾਉਂਦੀ ਹੈ।

ਇਸ ਤੋਂ ਇਲਾਵਾ ਛਾਤੀ ਉੱਤੇ ਸਾਫ਼ ਅੱਖਰਾਂ ਵਿਚ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ, ਜੋ ਮਰਿਆਦਾ ਅਤੇ ਪਵਿੱਤਰਤਾ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਸੇਵਾਦਾਰਾਂ ਨੂੰ ਕਮਰਕੱਸੇ ਵਜੋਂ ਕੱਪੜੇ ਦੀਆਂ ਵਿਸ਼ੇਸ਼ ਬੈਲਟਾਂ ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ। ਨਵੀਂ ਵਰਦੀ ਸੇਵਾਦਾਰਾਂ ਨੂੰ ਪਹਿਲਾਂ ਨਾਲੋਂ ਹੋਰ ਅਨੁਸ਼ਾਸਿਤ, ਪ੍ਰਭਾਵਸ਼ਾਲੀ ਅਤੇ ਦਰਸ਼ਨਿਕ ਰੂਪ ਵਿਚ ਪੇਸ਼ ਕਰੇਗੀ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement