
ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਬੰਗਾਲ ਦੀ ਹੈ ਜਿਥੇ ਭਾਜਪਾ ਉਮੀਦਵਾਰ ਦੀ ਗੱਡੀ ਵਿਚੋਂ EVM ਫੜੇ ਗਏ ਹਨ।
Rozana Spokesman (Mohali):ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਬਲੈਰੋ ਗੱਡੀ ਅੰਦਰ EVM ਦੇਖੇ ਜਾ ਸਕਦੇ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਬੰਗਾਲ ਦੀ ਹੈ ਜਿਥੇ ਭਾਜਪਾ ਉਮੀਦਵਾਰ ਦੀ ਗੱਡੀ ਵਿਚੋਂ EVM ਫੜੇ ਗਏ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਦਾ ਬੰਗਾਲ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ। ਇਹ ਘਟਨਾ ਅਸਮ ਦੇ ਭਾਜਪਾ ਉਮੀਦਵਾਰ ਨਾਲ ਸਬੰਧ ਰੱਖਦੀ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Bhagwant Mann Fan Club" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਜਿਆਦਾ ਨਹੀ..ਬੱਸ EVM ਫੜੀ ਗਈ ਸਾਡੇ ਬੰਗਾਲ ਦੇ ਇੱਕ ਉਮੀਦਵਾਰ ਦੀ ਗੱਡੀ ਚੋ.."
ਵਾਇਰਲ ਪੋਸਟ ਦਾ ਆਰਕਾਇਵਡ (https://archive.ph/n3YPZ) ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਅਸੀਂ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਅਤੇ ਹਰ ਖਬਰ ਵਿਚ ਮਾਮਲੇ ਨੂੰ ਅਸਮ ਵਿਚ ਭਾਜਪਾ ਦੇ ਉਮੀਦਵਾਰ ਨਾਲ ਜੁੜਿਆ ਦੱਸਿਆ ਗਿਆ।
2 ਮਾਰਚ ਨੂੰ ਪ੍ਰਕਾਸ਼ਿਤ Zee news ਨੇ ਮਾਮਲੇ ਬਾਰੇ ਖਬਰ ਲਿਖਦਿਆਂ ਸਿਰਲੇਖ ਲਿਖਿਆ, "Assam Election 2021: BJP विधायक की कार के अंदर मिली EVM, EC ने बताई घटना के पीछे की सच्चाई; 4 अफसर सस्पेंड"
assam
ਖਬਰ ਅਨੁਸਾਰ, ਅਸਮ ਵਿਚ ਭਾਜਪਾ ਵਿਧਾਇਕ ਦੀ ਗੱਡੀ ਵਿਚ EVM ਮਿਲਣ ਦੇ ਮਾਮਲੇ ਨੂੰ ਲੈ ਕੇ ਚੋਣ ਆਯੋਗ ਨੂੰ ਹੁਣ ਤਕ ਮਿਲੀ ਰਿਪੋਰਟ ਅਨੁਸਾਰ, ਪੋਲਿੰਗ ਪਾਰਟੀ ਦੀ ਗੱਡੀ ਖਰਾਬ ਹੋ ਗਈ ਸੀ, ਜਿਸਦੇ ਬਾਅਦ ਉਨ੍ਹਾਂ ਨੇ ਭਾਜਪਾ ਵਿਧਾਇਕ ਦੀ ਗੱਡੀ ਤੋਂ ਲਿਫਟ ਲਈ ਸੀ। EC ਨੇ ਸਫਾਈ ਦਿੰਦੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਿਸ ਗੱਡੀ ਵਿਚ ਉਹ ਲਿਫਟ ਲੈ ਰਹੇ ਹਨ ਉਹ ਭਾਜਪਾ ਲੀਡਰ ਦੀ ਹੈ।
ਦੱਸ ਦਈਏ ਕਿ ਖਬਰ ਅਨੁਸਾਰ EVM ਮਸ਼ੀਨਾਂ ਦੀ ਸੀਲ ਨਹੀਂ ਟੁੱਟੀ ਸੀ।
ਇਸ ਮਾਮਲੇ ਨੂੰ ਲੈ ਕੇ ANI ਦਾ ਟਵੀਟ ਜਿਸਦੇ ਵਿਚ EC ਨੇ ਆਪਣੀ ਸਫਾਈ ਦਿੱਤੀ ਹੈ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਮਾਮਲੇ ਨੂੰ ਲੈ ਕੇ India Today ਅਤੇ Scroll.in ਦੀ ਖ਼ਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਦਾ ਬੰਗਾਲ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ। ਇਹ ਘਟਨਾ ਅਸਮ ਦੇ ਭਾਜਪਾ ਉਮੀਦਵਾਰ ਨਾਲ ਸਬੰਧ ਰੱਖਦੀ ਹੈ।
Claim- ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਬੰਗਾਲ ਦੀ ਹੈ ਜਿਥੇ ਭਾਜਪਾ ਉਮੀਦਵਾਰ ਦੀ ਗੱਡੀ ਵਿਚੋਂ EVM ਫੜੇ ਗਏ ਹਨ।
Claimed By- ਫੇਸਬੁੱਕ ਪੇਜ਼ Bhagwant Mann Fan Club
Fact Check- Misleading