
ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ। ਹੁਣ ਸੋਸ਼ਲ ਮੀਡੀਆ 'ਤੇ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਭ ਨੂੰ ਮੁਫਤ ਮਾਸਕ ਪਹਿਨਾਉਣ ਲਈ ਪ੍ਰਧਾਨ ਮੰਤਰੀ ਮਾਸਕ ਯੋਜਨਾ ਚਾਲੂ ਹੋਈ ਹੈ।
Photo
ਅਪਲਾਈ ਕਰਨ ਲਈ ਇਕ ਲਿੰਕ ਵੀ ਦਿੱਤਾ ਜਾਣ ਲੱਗਿਆ ਹੈ। ਭਾਰਤ ਸਰਕਾਰ ਦੇ ਪੱਤਰ ਜਾਣਕਾਰੀ ਦਫਤਰ (PIB) ਦੀ ਫੈਕਟ ਚੈੱਕ ਟੀਮ ਨੇ ਇਸ ਸੂਚਨਾ ਨੂੰ ਫੇਕ ਨਿਊਜ਼ ਦੱਸਿਆ ਹੈ।
Photo
ਦਾਅਵਾ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਫਤ ਮਾਸਕ ਯੋਜਨਾ ਸ਼ੁਰੂ ਕੀਤੀ ਹੈ। ਇਸ ਮੈਸੇਜ ਦੇ ਨਾਲ ਇਕ ਲਿੰਕ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ 'ਤੇ ਕਲਿੱਕ ਕਰ ਕੇ ਪੀਐਮ ਮੋਦੀ ਵੱਲੋਂ ਵੰਡੇ ਜਾਣ ਵਾਲੇ ਮੁਫਤ ਮਾਸਕ ਨੂੰ ਆਡਰ ਕਰਨ ਦੀ ਗੱਲ ਕਹੀ ਜਾ ਰਹੀ ਹੈ।
Photo
ਸੱਚਾਈ
ਪੀਆਈਬੀ ਦੀ ਫੈਕਟ ਚੈੱਕ ਟੀਮ ਨੇ ਵਾਇਰਲ ਹੋ ਰਹੇ ਇਸ ਫੇਕ ਮੈਸੇਜ ਦਾ ਸੱਚ ਦੱਸਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੀਐਮ ਮਾਸਕ ਯੋਜਨਾ ਨਾਂਅ ਦੀ ਕੋਈ ਵੀ ਸਕੀਮ ਨਹੀਂ ਚੱਲ ਰਹੀ ਹੈ। ਇਕ ਲਿੰਕ ਫੇਕ ਹੈ। ਇਸ ਤਰ੍ਹਾਂ ਦੀ ਫੇਕ ਜਾਣਕਾਰੀ ਨੂੰ ਸ਼ੇਅਰ ਨਾ ਕਰੋ।