Fact Check: ਛੱਤੀਸਗੜ੍ਹ ਦੇ IAS ਅਧਿਕਾਰੀ ਦੀ ਇਹ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ 6 ਸਾਲ ਪੁਰਾਣੀ
Published : May 2, 2022, 5:35 pm IST
Updated : May 2, 2022, 5:35 pm IST
SHARE ARTICLE
Fact Check Old image IAS Jagdish Sonkar share as recent
Fact Check Old image IAS Jagdish Sonkar share as recent

ਇਹ ਮਾਮਲਾ ਹਾਲੀਆ ਨਹੀਂ ਬਲਕਿ 6 ਸਾਲ ਪੁਰਾਣਾ ਹੈ। ਹੁਣ ਪੁਰਾਣੇ ਮਾਮਲੇ ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਕਟਿੰਗ 'ਚ ਇੱਕ ਤਸਵੀਰ ਹੈ ਅਤੇ ਤਸਵੀਰ ਵਿਚ ਇੱਕ ਵਿਅਕਤੀ ਨੂੰ ਹਸਪਤਾਲ ਰੂਪੀ ਥਾਂ 'ਤੇ ਮਰੀਜ਼ ਦੇ ਬੈਡ ਉੱਤੇ ਲੱਤ ਰਖੇ ਖੜੇ ਵੇਖਿਆ ਜਾ ਸਕਦਾ ਹੈ। ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਹਾਲੀਆ ਹੈ ਅਤੇ ਤਸਵੀਰ ਛੱਤੀਸਗੜ੍ਹ 'ਚ IAS ਅਧਿਕਾਰੀ ਦੀ ਹੈ। ਕੁਝ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 6 ਸਾਲ ਪੁਰਾਣਾ ਹੈ। ਹੁਣ ਪੁਰਾਣੇ ਮਾਮਲੇ ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ "क्षत्रिय संस्कृति संस्कार व राजपूती रीति परंपरा" ਨੇ 19 ਅਪ੍ਰੈਲ 2022 ਨੂੰ ਵਾਇਰਲ ਅਖਬਾਰ ਦੀ ਕਟਿੰਗ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "AS अफसर सोनकर .... का मरीजो से बात करने का अंदाज मानवता को शर्मशार करता है। आरक्षण देश को यही दे सकता है"

ਇਸੇ ਤਰ੍ਹਾਂ ਇੱਕ ਯੂਜ਼ਰ ਨੇ ਕਟਿੰਗ ਸ਼ੇਅਰ ਕਰਦਿਆਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਕਾਰਵਾਈ ਦੀ ਮੰਗ ਕੀਤੀ।

ਪੜਤਾਲ

ਪੜਤਾਲ ਦੀ ਸ਼ੁਰੁਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਇਹ ਮਾਮਲਾ ਹਾਲੀਆ ਨਹੀਂ ਬਲਕਿ 2016 ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ 10 ਮਈ 2016 ਨੂੰ ਪ੍ਰਕਾਸ਼ਿਤ Deccan Chronicle ਦੀ ਖਬਰ ਮਿਲਦੀ ਹੈ ਜਿਸਦੇ ਵਿਚ ਇਸ ਵਾਇਰਲ ਤਸਵੀਰ ਦਾ ਇਸਤੇਮਾਲ ਕਰਦਿਆਂ ਸਿਰਲੇਖ ਦਿੱਤਾ ਗਿਆ ਸੀ, "Chhattisgarh IAS officer puts up his leg on patient’s bed, photo goes viral"

Deccan ChronicleDeccan Chronicle

ਖਬਰ ਅਨੁਸਾਰ, "ਛੱਤੀਸਗੜ੍ਹ ਦੇ ਡਾਕਟਰ ਤੋਂ IAS ਅਧਿਕਾਰੀ ਬਣੇ ਜਗਦੀਸ਼ ਸੋਨਕਰ ਨੇ ਫੇਸਬੁੱਕ 'ਤੇ ਮੁਆਫੀ ਮੰਗੀ ਜਦੋਂ ਉਸਦੀ ਫੋਟੋ ਜਿਸਦੇ ਵਿਚ ਉਸਨੂੰ ਹਸਪਤਾਲ ਦੇ ਬੈੱਡ ਦੀ ਸਟੀਲ ਰੇਲ 'ਤੇ ਪੈਰ ਰੱਖ ਕੇ ਖੜਾ ਵੇਖਿਆ ਜਾ ਸਕਦਾ ਸੀ ਉਹ ਵਾਇਰਲ ਹੋ ਗਈ। ਸੋਨਕਰ ਨੂੰ ਸੋਸ਼ਲ ਮੀਡੀਆ 'ਤੇ ਉਸਦੇ ਮੁਅੱਤਲੀ ਦੀ ਮੰਗ ਸਣੇ ਰੋਸ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, IAS Association ਦੇ ਕੁਝ ਮੈਂਬਰ ਸੋਨਕਰ ਦੇ ਸਮਰਥਨ ਲਈ ਅੱਗੇ ਸੀ ਆਏ।"

ਇਸ ਖਬਰ ਤੋਂ ਇਹ ਤਾਂ ਸਾਫ ਹੋਇਆ ਕਿ ਮਾਮਲਾ ਹਾਲੀਆ ਨਹੀਂ ਹੈ।

ਸਾਨੂੰ ਆਪਣੀ ਸਰਚ ਦੌਰਾਨ The Quint ਦੀ ਖਬਰ ਮਿਲਦੀ ਹੈ ਜਿਸਦੇ ਵਿਚ ਇਸ ਵਾਇਰਲ ਤਸਵੀਰ ਦਾ ਇਸਤੇਮਾਲ ਸੀ ਅਤੇ ਦੱਸਿਆ ਗਿਆ ਕਿ ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਛੱਤੀਸਗੜ੍ਹ ਦੇ ਤੱਤਕਾਲੀਨ ਮੁੱਖ ਮੰਤਰੀ ਰਮਨ ਸਿੰਘ ਨੇ ਆਪਣੇ ਮੁੱਖ ਸਚਿਵ ਨੂੰ ਆਦੇਸ਼ ਦਿੱਤੇ ਸਨ ਕਿ IAS ਜਗਦੀਸ਼ ਸੋਨਕਰ ਨੂੰ ਸ਼ਿਸ਼ਟਾਚਾਰ ਸਿਖਾਇਆ ਜਾਵੇ।

The QuintThe Quint

ਮਤਲਬ ਸਾਫ ਸੀ ਕਿ ਜਿਸ ਸਮੇਂ ਇਹ ਤਸਵੀਰ ਵਾਇਰਲ ਹੋਈ ਸੀ ਉਸ ਸਮੇਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਹੀਂ ਸਗੋਂ ਰਮਨ ਸਿੰਘ ਸਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 6 ਸਾਲ ਪੁਰਾਣਾ ਹੈ। ਹੁਣ ਪੁਰਾਣੇ ਮਾਮਲੇ ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

Claim-  Recent Image of IAS Officer Puts Foot on Hospital Bed
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM
Advertisement