
ਮਿਨੀਐਪੋਲਿਸ ਵਿਚ ਇਕ ਪੁਲਿਸ ਅਧਿਕਾਰੀ ਵੱਲੋਂ ਅਫਰੀਕੀ-ਅਮਰੀਕੀ ਜਾਰਜ ਫਾਲਈਡ ਦੀ ਮੌਤ ਨੇ ਪੂਰੇ ਅਮਰੀਕਾ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ।
ਨਵੀਂ ਦਿੱਲੀ: ਮਿਨੀਐਪੋਲਿਸ ਵਿਚ ਇਕ ਪੁਲਿਸ ਅਧਿਕਾਰੀ ਵੱਲੋਂ ਅਫਰੀਕੀ-ਅਮਰੀਕੀ ਜਾਰਜ ਫਾਲਈਡ ਦੀ ਮੌਤ ਨੇ ਪੂਰੇ ਅਮਰੀਕਾ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਇੰਟਰਨੈੱਟ 'ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਦੀਆਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Protest
ਇਸ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਕਥਿਤ ਤੌਰ 'ਤੇ ਵ੍ਹਾਈਟ ਹਾਊਸ ਦੇ ਸਾਹਮਣੇ ਹੰਗਾਮਾ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਲੋਕ ਖਿੜਕੀਆਂ ਆਦਿ ਨੂੰ ਨੁਕਸਾਨ ਪਹੁੰਚਾ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਦੀ ਇਮਾਰਤ ਵਿਚ ਭੰਨਤੋੜ ਕੀਤੀ ਹੈ।
Tweet
ਇਸ ਦੇ ਨਾਲ ਹੀ ਕੈਪਸ਼ਨ ਵਿਚ ਲਿਖਿਆ ਹੋਇਆ ਹੈ ਕਿ, 'ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਵਿਚ ਦਾਖਲ ਹੋਏ'। ਜਦੋਂ ਇਸ ਵੀਡੀਓ ਸਬੰਧੀ ਜਾਂਚ ਕੀਤੀ ਗਈ ਤਾਂ ਪਾਇਆ ਕਿ ਇਸ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਸ ਵੀਡੀਓ ਵਿਚ ਦਿਖਾਈ ਜਾ ਰਹੀ ਇਮਾਰਤ ਦਾ ਮਿਲਾਨ ਵ੍ਹਾਈਟ ਹਾਊਸ ਦੀ ਇਮਾਰਤ ਨਾਲ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਹ ਇਮਾਰਤ ਵ੍ਹਾਈਟ ਹਾਊਸ ਨਹੀਂ ਬਲਕਿ ਔਹੀਓ ਸਟੇਟ ਹਾਊਸ ਹੈ।
Protest
ਇਸ ਦੇ ਨਾਲ ਹੀ ਕਈ ਅਜਿਹੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਔਹੀਓ ਸਟੇਟ ਹਾਊਸ ਦੀ ਹੈ। ਇਕ ਅਮਰੀਕੀ ਨਿਊਜ਼ ਵੈੱਬਸਾਈਟ 'ਤੇ ਵੀ ਇਹ ਵੀਡੀਓ 29 ਮਈ ਨੂੰ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਦਿਖਾਇਆ ਜਾ ਰਿਹਾ ਪ੍ਰਦਰਸ਼ਨ ਔਹੀਓ ਸਟੇਟ ਹਾਊਸ ਕੋਲੰਬਸ ਵਿਖੇ ਹੋ ਰਿਹਾ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਔਹੀਓ ਹਾਊਸ ਦੀ ਹੈ ਨਾ ਕਿ ਵ੍ਹਾਈਟ ਹਾਊਸ ਦੀ।
Protest
ਕੌਣ ਸੀ ਜਾਰਜ ਫਾਲਈਡ
ਇਕ ਰਿਪੋਰਟ ਦੇ ਮੁਤਾਬਿਕ 46 ਸਾਲਾ ਕਾਲਾ ਨਾਗਰਿਕ ਜਾਰਜ ਫਾਲਈਡ ਅਫਰੀਕੀ ਅਮਰੀਕੀ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਉਹ ਕੰਮ ਦੇ ਸਿਲਸਲੇ ਵਿਚ ਮਿਨੀਐਪੋਲਿਸ ਵਿਚ ਚਲਾ ਗਿਆ ਸੀ। ਜਾਰਜ ਇੱਥੇ ਇਕ ਰੈਸਟੋਂਰੈਂਟ ਵਿਚ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਕਿਰਾਏ ਦੇ ਭੂਗਤਾਨ ਕਰਕੇ ਪੰਜ ਸਾਲ ਉਸੇ ਹੀ ਹੋਲਟ ਦੇ ਮਾਲਕ ਦੇ ਘਰ ਰਿਹਾ। ਜਾਰਜ ਦੀ ਇਕ ਛੇ ਸਾਲ ਦੀ ਬੇਟੀ ਵੀ ਹੈ ਜਿਹੜੀ ਕਿ ਆਪਣੀ ਮਾਂ ਨਾਲ ਰਹਿੰਦੀ ਹੈ ਅਤੇ ਜਾਰਜ ਨੂੰ ਬਿਗ ਫਾਲਈਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।
George Floyd
ਜਾਰਜ ਨੂੰ ਮਿਨੀਐਪੋਲਿਸ ਦੀ ਇਕ ਦੁਕਾਨ ਦੇ ਬਾਹਰ ਪੁਲਿਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਸ ਦੀ ਹਿਰਾਸਤ ਵਾਲੇ ਦਿਨ ਉਸ ਦਾ ਜੋ ਵੀਡੀਓ ਵਾਇਰਲ ਹੋਇਆ ਹੈ ਉਸ ਵਿਚ ਦਿਖ ਰਿਹਾ ਹੈ ਕਿ ਉਸ ਨੂੰ ਇਕ ਚਿੱਟੇ ਪੁਲਿਸ ਮੁਲਾਜ਼ਮ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ 'ਤੇ ਅੱਤਿਆਚਾਰ ਕੀਤੇ ਗਏ ਸੀ। ਜਾਰਜ ਦੀ ਹੱਤਿਆ ਨੂੰ ਲੈ ਕੇ ਅਮਰੀਕਾ ਵਿਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ।