Fact Check: ਪੈਸਿਆਂ ਦਾ ਪ੍ਰਦਰਸ਼ਨ ਕਰਦੀ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ
Published : Jul 2, 2021, 6:53 pm IST
Updated : Jul 5, 2021, 1:22 pm IST
SHARE ARTICLE
Fact Check: No women showing off money is not akali leaders wife
Fact Check: No women showing off money is not akali leaders wife

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਔਰਤ ਨੂੰ ਕਾਫੀ ਪੈਸਿਆਂ ਅਤੇ ਹੱਥ ਵਿਚ ਪਿਸਤੌਲ ਨਾਲ ਕਾਰ 'ਚ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਸਾਬਕਾ ਅਕਾਲੀ ਦਲ ਦੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Rajinder Jhass ਨੇ ਜਿੱਤੇਗਾ ਪੰਜਾਬ/Jitega Punjab- Navjot Singh Sidhu ਨਾਂਅ ਦੇ ਗਰੁੱਪ 'ਚ ਇਹ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "#ਕੱਚੇ ਕੋਠਿਆਂ ਤੋਂ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਪੰਜਾਬ ਲੁੱਟ ਬਣੇ ਰਾਜੇ ,,, #ਸਾਬਕਾ_ਅਕਾਲੀ_ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਪਤਨੀ ਪੈਸੇ ਦਾ ਪਰਦਰਸ਼ਨ ਕਰਦੀ ਹੋਈ। ਹੋਰ ਪਾਓੂ ਵੋਟਾ ੲਿਨਾ ਨੂੰ ਲੂਟਕੇ ਖਾ ਗੲੇ ਪੰਜਾਬ ਨੂੰ ????ੲਿਸ ਵਾਰ ਸਿੱਧੂ ਲਿਅਾਓੂ ਪੰਜਾਬ ਬਚਾਓੂ???? ❤ਸਾਰਾ ਪੰਜਾਬ ਨਵਜੋਤ ਸਿੰਘ ਸਿਧੂ ਨਾਲ❤"

ਇਸ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜ਼ਰੀਏ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਦਾਅਵੇ ਨੂੰ ਲੈ ਕੇ ਜਨਵਰੀ 2019 ਨੂੰ ਪ੍ਰਕਾਸ਼ਿਤ PTC News ਦੀ ਇੱਕ ਖਬਰ ਮਿਲੀ। ਇਸ ਖਬਰ ਅਨੁਸਾਰ ਵਾਇਰਲ ਦਾਅਵੇ ਨੂੰ ਲੈ ਕੇ Gulzar Singh ਦੇ ਪੁੱਤਰ ਨੇ ਅੰਮ੍ਰਿਤਸਰ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਖ਼ਬਰ ਅਨੁਸਾਰ ਵਾਇਰਲ ਵੀਡੀਓ ਵਿਚ ਅਕਾਲੀ ਲੀਡਰ ਗੁਲਜ਼ਾਰ ਰਣੀਕੇ ਦੀ ਪਤਨੀ ਨਹੀਂ ਹੈ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ ਸੀ, "Fake video in name of Gulzar Singh Ranike’s wife, son submits written complaint to Amritsar police"

PTC

ਇਸ ਖਬਰ ਤੋਂ ਸਾਫ ਹੋਇਆ ਕਿ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ ਅਤੇ ਇਹ ਵੀਡੀਓ ਪਹਿਲੀ ਵਾਰ ਨਹੀਂ ਵਾਇਰਲ ਹੋਇਆ ਹੈ। ਇਹ ਖਬਰ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ Global Punjab Tv ਦੀ ਇੱਕ ਵੀਡੀਓ ਰਿਪੋਰਟ ਮਿਲੀ। ਇਹ ਵੀਡੀਓ ਰਿਪੋਰਟ 15 ਜਨਵਰੀ 2019 ਨੂੰ Youtube 'ਤੇ ਸ਼ੇਅਰ ਕੀਤੀ ਗਈ ਸੀ ਅਤੇ ਇਸ ਵਿਚ ਗੁਲਜ਼ਾਰ ਸਿੰਘ ਰਣੀਕੇ ਦੇ ਪੁੱਤਰ ਲਾਲੀ ਰਣੀਕੇ ਨਾਲ ਗੱਲਬਾਤ ਵਾਇਰਲ ਦਾਅਵੇ ਨੂੰ ਲੈ ਕੇ ਪੇਸ਼ ਕੀਤੀ ਗਈ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਗਿਆ, "ਪੈਸਿਆਂ ਤੇ ਸੋਨੇ ਨਾਲ ਲੱਦੀ ਔਰਤ Gulzar Singh Ranike ਦੀ ਘਰਵਾਲੀ ਹੈ ਜਾਂ ਨਹੀਂ ? ਜਾਣੋਂ video ਦਾ ਸੱਚ"

Globi

ਲਾਲੀ ਰਣੀਕੇ ਨੇ ਵੀ ਸਾਫ ਕੀਤਾ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਔਰਤ ਉਨ੍ਹਾਂ ਦੀ ਮਾਤਾ ਜੀ ਨਹੀਂ ਹੈ ਅਤੇ ਵਾਇਰਲ ਦਾਅਵਾ ਫਰਜ਼ੀ ਹੈ। ਇਹ ਵੀਡੀਓ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਗੁਲਜ਼ਾਰ ਸਿੰਘ ਰਣੀਕੇ ਦੇ ਸੋਸ਼ਲ ਮੀਡੀਆ ਪੇਜ 'ਤੇ ਵਿਜ਼ਿਟ ਕਰ ਉਨ੍ਹਾਂ ਦੀ ਪਤਨੀ ਦੀ ਤਸਵੀਰਾਂ ਵੇਖੀਆਂ। ਤਸਵੀਰਾਂ ਵੇਖਣ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਵਿਚ ਗੁਲਜਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ ਵੀਡੀਓ ਵਿਚ ਦਿੱਸ ਰਹੀ ਔਰਤ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵੀਡੀਓ ਵਿਚ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ। 

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ।

Claim- Women showing off money is Akali Leader Gulzar Singh Ranike Wife
Claimed By- FB User- Rajinder Jhass
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement