Fact Check: ਪੰਜਾਬ ਦੇ ਨਾਭੇ ਦਾ ਨਹੀਂ, ਰਾਜਸਥਾਨ ਦਾ ਹੈ ਸਿਸਟਮ ਦੀ ਬਦਹਾਲੀ ਦਾ ਇਹ ਨਜ਼ਾਰਾ
Published : Aug 2, 2021, 11:43 am IST
Updated : Aug 2, 2021, 11:59 am IST
SHARE ARTICLE
Fact Check Video from Rajasthan shared in the name of Punjab
Fact Check Video from Rajasthan shared in the name of Punjab

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ।

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਤੇਜ਼ ਬਹਾਵ 'ਚ ਬਾਇਕਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਨਾਭਾ ਜਿਲ੍ਹੇ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਿਸਟਮ ਦੀ ਬਦਹਾਲੀ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਵੀਡੀਓ ਵਿਚ ਦਿੱਸ ਰਹੀ ਇੱਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਵੀਡੀਓ 2 ਸਾਲ ਪੁਰਾਣਾ ਰਾਜਸਥਾਨ ਦਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Jagjiwan Singh" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਧਰਮਸੋਤ ਐੱਮ ਐੱਲੇ ਏ ਦਾ ਵਿਕਾਸ ਦੇਖੋ ਨਾਭਾ ਚ ਸੀਵਰੇਜ ਬੰਦ ਕਰਨ ਸੜਕਾਂ ਨੇ ਧਾਰਨ ਕੀਤਾ ਸੀਵਰੇਜ ਦਾ ਰਸਤਾ ਕਾਗਰਸ ਸਰਕਾਰ ਦਾ ਚਾਰ ਸਾਲ ਦਾ ਵਿਕਾਸ"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਦੀ ਸ਼ੁਰੂਆਤ 'ਚ ਸਾਨੂੰ "ਅਵਿਨਾਸ਼ ਕਲੈਕਸ਼ਨ" ਦੁਕਾਨ ਦਾ ਬੋਰਡ ਨਜ਼ਰ ਆਇਆ। 

Avinash Collection

ਅੱਗੇ ਵਧਦੇ ਹੋਏ ਅਸੀਂ ਵੀਡੀਓ ਵਿਚ ਦਿੱਸ ਰਹੀ ਦੁਕਾਨ ਬਾਰੇ ਗੂਗਲ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਗੂਗਲ 'ਤੇ ਇਸ ਦੁਕਾਨ ਨਾਲ ਹੂਬਹੂ ਮੇਲ ਖਾਂਦੀ ਦੁਕਾਨ ਦੀ ਤਸਵੀਰ ਮਿਲੀ। ਇਸ ਦੁਕਾਨ ਦਾ ਨਾਂਅ ਅਵਿਨਾਸ਼ ਕਲੈਕਸ਼ਨ ਸੀ ਅਤੇ ਗੂਗਲ 'ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਦੁਕਾਨ ਪੰਜਾਬ ਦੇ ਨਾਭਾ ਵਿਚ ਨਹੀਂ ਸਗੋਂ ਰਾਜਸਥਾਨ ਸਥਿਤ ਟੋਡਾਰਾਏ ਸਿੰਘ ਇਲਾਕੇ ਵਿਚ ਹੈ।

Avinash Collection 2

ਗੂਗਲ 'ਤੇ ਮੌਜੂਦ ਇਸ ਦੁਕਾਨ ਦੀ ਤਸਵੀਰ ਅਤੇ ਵਾਇਰਲ ਵੀਡੀਓ ਵਿਚ ਦਿੱਸ ਰਹੀ ਦੁਕਾਨ ਵਿਚਕਾਰ ਦੀਆਂ ਸਮਾਨਤਾਵਾਂ ਹੇਠਾਂ ਵੇਖੀਆਂ ਜਾ ਸਕਦੀਆਂ ਹਨ।

 collage
ਅੱਗੇ ਵਧਦੇ ਹੋਏ ਅਸੀਂ ਰਾਜਸਥਾਨ ਸਥਿਤ ਅਵਿਨਾਸ਼ ਕਲੈਕਸ਼ਨ ਦੇ ਮਾਲਕ ਅਵਿਨਾਸ਼ ਜੈਨ ਨਾਲ ਫੋਨ 'ਤੇ ਗੱਲ ਕੀਤੀ। ਅਵਿਨਾਸ਼ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਇਸ ਵੀਡੀਓ ਵਿਚ ਬਾਈਕ ਨੂੰ ਫੜ੍ਹਦੇ ਸਮੇਂ ਡਿੱਗਦੇ ਦਿੱਸ ਰਹੇ ਵਿਅਕਤੀ ਮੇਰੇ ਦੋਸਤ ਮਨਜੀਤ ਸਿੰਘ ਹਨ। ਇਹ ਵੀਡੀਓ ਸਾਡੀ ਦੁਕਾਨ ਦੇ ਬਾਹਰ ਦਾ ਹੀ ਹੈ। ਇਹ ਵੀਡੀਓ 2 ਸਾਲ ਪੁਰਾਣਾ ਹੈ।"

ਮਤਲਬ ਸਾਫ ਸੀ ਕਿ ਰਾਜਸਥਾਨ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਵੀਡੀਓ ਵਿਚ ਦਿੱਸ ਰਹੀ ਇੱਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਵੀਡੀਓ 2 ਸਾਲ ਪੁਰਾਣਾ ਰਾਜਸਥਾਨ ਦਾ ਹੈ।

Claim- Video of water flow is from Punjab's Nabha
Claimed By- FB User Jagjiwan Singh
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement