ਜੈਪੁਰ ਕਾਂਗਰਸ ਦਫ਼ਤਰ ਦੇ ਉਦਘਾਟਨ ਮੌਕੇ ਕਲਮਾਂ ਪੜ੍ਹਨ ਦਾ ਦਾਅਵਾ ਗੁੰਮਰਾਹਕੁਨ ਹੈ, Fact Check ਰਿਪੋਰਟ
Published : Aug 2, 2024, 5:56 pm IST
Updated : Aug 2, 2024, 5:57 pm IST
SHARE ARTICLE
Fact Check Video Tributes To Indira Gandhi Death Anniversary Viral With False Communal Spin
Fact Check Video Tributes To Indira Gandhi Death Anniversary Viral With False Communal Spin

ਵਾਇਰਲ ਵੀਡੀਓ ਪੁਰਾਣਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਕੀਤੇ ਇੱਕ ਯਾਦਗਾਰੀ ਸਮਾਗਮ ਦਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ Live ਸਟਰੀਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਕਾਂਗਰਸ ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਕਲਮਾਂ ਪੜ੍ਹੀ ਗਈ ਤੇ ਹਿੰਦੂ ਆਰਤੀ-ਪਾਠ ਨੂੰ ਨਜ਼ਰਅੰਦਾਜ਼ ਕੀਤਾ ਗਿਆ। 

X ਯੂਜ਼ਰ Arvind Mohan Singh ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "जयपुर में @INCIndia का नया पार्टी कार्यालय खुला…उद्घाटन के मुहूर्त पर सुंदरकांड या गणेश पूजा नही हुई… कलमा पढ़ा गया…कॉंग्रेस पार्टी के मक्कार हिन्दू कार्यकर्ताओं चुल्लू भर पानी में डुब मरो…"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਕੀਤੇ ਇੱਕ ਯਾਦਗਾਰੀ ਸਮਾਗਮ ਦਾ ਹੈ। ਇਸ ਸਮਾਗਮ ਵਿਚ ਸਾਰੇ ਧਰਮਾਂ ਦੇ ਪਾਠ ਕੀਤੇ ਗਏ ਸਨ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਵੀਡੀਓ ਦੇ ਅੰਤ ਵਿਚ ਵੀਡੀਓ ਨੂੰ Live ਕਰਨ ਵਾਲੇ ਯੂਜ਼ਰ ਦਾ ਨਾਮ Heena Khan ਨਜ਼ਰ ਆ ਰਿਹਾ ਹੈ। 

ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਯੂਜ਼ਰ ਹੀਨਾ ਖਾਨ ਦਾ ਅਸਲ ਅਕਾਊਂਟ ਲੱਭਣਾ ਸ਼ੁਰੂ ਕੀਤਾ। ਸਾਨੂੰ ਹੀਨਾ ਦਾ ਅਸਲ ਫੇਸਬੁੱਕ ਅਕਾਊਂਟ ਮਿਲ ਗਿਆ। ਦੱਸ ਦਈਏ ਕਿ ਇਸ ਅਕਾਉਂ ਨੂੰ ਖੰਗਾਲਣ 'ਤੇ ਸਾਨੂੰ ਵਾਇਰਲ ਕਲਿਪ ਤਾਂ ਨਹੀਂ ਮਿਲਿਆ ਪਰ ਸਮਾਨ ਕੱਪੜੇ ਪਾਏ ਸਮਾਨ ਪ੍ਰੋਗਰਾਮ ਦੀਆਂ ਤਸਵੀਰਾਂ ਜ਼ਰੂਰ ਮਿਲੀਆਂ। 

ਦੱਸ ਦਈਏ ਹੀਨਾ ਖਾਨ ਜੈਪੁਰ ਤੋਂ ਕਾਂਗਰਸ ਦੀ ਆਗੂ ਹੈ ਅਤੇ ਇਸ ਪ੍ਰੋਗਰਾਮ ਦੀਆਂ ਤਸਵੀਰਾਂ ਹੀਨਾ ਨੇ 31 ਅਕਤੂਬਰ 2023 ਨੂੰ ਸਾਂਝੀ ਕੀਤੀਆਂ ਸਨ ਅਤੇ ਕੈਪਸ਼ਨ ਲਿਖਿਆ ਸੀ, "पूर्व प्रधानमंत्री श्रीमती इंदिरा गांधी जी की पुण्यतिथि पर कोटि-कोटि नमन।"

ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰਦਿਆਂ ਇੱਕ ਸਮਾਗਮ ਸੀ। ਹੁਣ ਅਸੀਂ ਪੁਖਤਾ ਜਾਣਕਾਰੀ ਲਈ ਹੀਨਾ ਖਾਨ ਨੂੰ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਹੀਨਾ ਨੇ ਕਿਹਾ, "ਇਹ ਸਮਾਗਮ ਇੰਦਰਾ ਗਾਂਧੀ ਨੂੰ ਯਾਦ ਕਰਦਿਆਂ ਸਮਾਗਮ ਸੀ। ਇਸ ਸਮਾਗਮ ਵਿਚ ਸਾਰੇ ਧਰਮਾਂ ਦੀ ਸਭਾ ਹੁੰਦੀ ਹੈ ਅਤੇ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਸਾਰੇ ਆਪਣੇ-ਆਪਣੇ ਤਰੀਕੇ ਨਾਲ ਸਮਾਗਮ ਵਿਚ ਪਾਠ ਕਰਦੇ ਹਨ। ਇਹ PSC ਦਫ਼ਤਰ ਦਾ ਵੀਡੀਓ ਹੈ ਅਤੇ ਨਮਾਜ਼ ਪੜ੍ਹਨ ਵਾਲੀ ਗੱਲ ਪੂਰੀ ਤਰ੍ਹਾਂ ਫਰਜ਼ੀ ਹੈ ਤੇ ਵਾਇਰਲ ਦਾਅਵੇ ਵਰਗਾ ਕੁਝ ਵੀ ਨਹੀਂ ਹੈ।"

ਹੀਨਾ ਨੇ ਸਾਡੇ ਨਾਲ ਗੱਲ ਕਰਦਿਆਂ ਮਾਮਲੇ ਨੂੰ ਲੈ ਕੇ ਕਈ ਖਬਰਾਂ ਸਾਂਝੀ ਕੀਤੀਆਂ। 

ਦੈਨਿਕ ਭਾਸਕਰ ਦੀ ਮੀਡੀਆ ਰਿਪੋਰਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ ਅਤੇ ਮਾਮਲੇ ਨੂੰ ਲੈ ਕੇ DD News ਦੀ ਵੀਡੀਓ ਰਿਪੋਰਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਕੀਤੇ ਇੱਕ ਯਾਦਗਾਰੀ ਸਮਾਗਮ ਦਾ ਹੈ। ਇਸ ਸਮਾਗਮ ਵਿਚ ਸਾਰੇ ਧਰਮਾਂ ਦੇ ਪਾਠ ਕੀਤੇ ਗਏ ਸਨ।

Result: Misleading

Our Sources:

Meta Post Of Heena Khan Shared On 31 October 2023

Physical Verification Quote Over Chat With Heena Khan

Media Report Of Dainik Bhaskar November 2023

Youtube Video Report Of Rajasthan DD News Shared On 31 October 2023

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement