
ਪੁਲਿਸ ਮੁਲਾਜ਼ਮ ਨੂੰ ਰੋਕ ਕੇ ਖੜੇ ਮੁੰਡੇ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੁੰਦਾ ਆ ਰਿਹਾ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਨੌਜਵਾਨ ਮੁੰਡੇ ਨੂੰ ਮੋਟਰਸਾਈਕਲ 'ਤੇ ਜਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਘੇਰਦਿਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਯੂਜ਼ਰਸ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।
ਫੇਸਬੁੱਕ ਪੇਜ "Jagda deep ਜਗਦਾ ਦੀਪ" ਨੇ 2 ਨਵੰਬਰ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਦੇਖੋ ਮੁੰਡਿਆਂ ਨੇ ਰਲ ਕੇ ਘੇ2ਰ ਲਏ ਪੁਲਿਸ ਵਾਲੇ #PunjabiNews #news #Newspunjabi"
ਪੁਲਿਸ ਮੁਲਾਜ਼ਮ ਨੂੰ ਰੋਕ ਕੇ ਖੜੇ ਮੁੰਡੇ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੁੰਦਾ ਆ ਰਿਹਾ ਹੈ। ਮੀਡੀਆ ਅਦਾਰੇ PTC News ਮੁਤਾਬਕ ਵੀਡੀਓ ਵਿਚ ਦਿੱਸ ਰਿਹਾ ਮੁੰਡਾ ਲੁਧਿਆਣਾ ਤੋਂ ਆਗੂ ਸਿਮਰਨਜੀਤ ਸਿੰਘ ਬੈਂਸ ਦਾ ਬੇਟਾ ਅਜੇਪ੍ਰੀਤ ਸਿੰਘ ਬੈਂਸ ਹੈ ਜਿਸਨੇ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ ਕੀਤੀ ਸੀ।
ਸਪੋਕਸਮੈਨ ਦੀ ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਰਾਹੀਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਹ ਵਾਇਰਲ ਹੋ ਰਿਹਾ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ ਜਿਸਤੋਂ ਸਾਫ ਹੋਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਫੇਸਬੁੱਕ ਯੂਜ਼ਰ "Deepa Mallhi" ਨੇ 10 ਸਿਤੰਬਰ 2021 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਪੁਲਿਸ ਨੇ ਕੱਟਿਆ ਸੀ ਨੋਜਵਾਨ ਦਾ ਚਲਾਨ, ਅਗਲੇ ਦਿਨ ਨੋਜਵਾਨ ਨੇ ਘੇਰਿਆ ਚਲਾਨ ਕੱਟਣ ਵਾਲੇ ਮੁਲਾਜ਼ਮ ਬਿਨਾਂ ਹੈਲਮੇਟ ਤੋਂ, ਦੇਖੋ ਸ਼ੇਅਰ ਜਰੂਰ ਕਰੋ"
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਵਾਇਰਲ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਦਾ ਇੱਕ ਹੋਰ ਵੀਡੀਓ 2017 ਦੇ ਪੋਸਟ ਵਿਚ ਸਾਂਝਾ ਮਿਲਿਆ।
ਦੱਸ ਦਈਏ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਮੁੰਡਾ ਲੁਧਿਆਣਾ ਤੋਂ ਆਗੂ ਸਿਮਰਨਜੀਤ ਸਿੰਘ ਬੈਂਸ ਦਾ ਬੇਟਾ ਅਜੇਪ੍ਰੀਤ ਸਿੰਘ ਬੈਂਸ ਹੈ ਜਿਸਨੇ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ ਕੀਤੀ ਸੀ।
PTC News Crime Beat ਨੇ 17 ਮਾਰਚ 2017 ਨੂੰ ਮਾਮਲੇ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਦੇ ਪੁੱਤਰ ਅਜੇਪ੍ਰੀਤ ਸਿੰਘ ਬੈਂਸ ਵੱਲੋਂ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਦੇ ਨਾਲ ਦੁਰਵਿਵਹਾਰ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ, ਮਾਡਲ ਟਾਊਨ ਵਿਚ ਕੁੜੀਆਂ ਦੇ ਕਾਲਜ ਰੋਡ ਤੇ ਆਪਣੀ ਗੱਡੀ ਤੇ ਗੇੜੀਆਂ ਮਾਰਦੇ ਸਮੇ ਟ੍ਰੈਫਿਕ ਪੁਲਿਸ ਨੇ ਕੀਤਾ ਚਲਾਨ"
ਇਸ ਵੀਡੀਓ ਵਿਚ ਵਾਇਰਲ ਵੀਡੀਓ 'ਚ ਦਿੱਸ ਰਹੇ ਮੁੰਡੇ ਨੂੰ ਵੇਖਿਆ ਜਾ ਸਕਦਾ ਹੈ ਜਿਸਤੋਂ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ।
"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੁੰਦਾ ਆ ਰਿਹਾ ਹੈ ਤੇ ਮੀਡੀਆ ਅਦਾਰੇ PTC News ਮੁਤਾਬਕ ਵੀਡੀਓ ਵਿਚ ਦਿੱਸ ਰਿਹਾ ਮੁੰਡਾ ਲੁਧਿਆਣਾ ਤੋਂ ਆਗੂ ਸਿਮਰਨਜੀਤ ਸਿੰਘ ਬੈਂਸ ਦਾ ਬੇਟਾ ਅਜੇਪ੍ਰੀਤ ਸਿੰਘ ਬੈਂਸ ਹੈ ਜਿਸਨੇ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ ਕੀਤੀ ਸੀ।
ਨਤੀਜਾ- ਪੁਲਿਸ ਮੁਲਾਜ਼ਮ ਨੂੰ ਰੋਕ ਕੇ ਖੜੇ ਮੁੰਡੇ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੁੰਦਾ ਆ ਰਿਹਾ ਹੈ। ਮੀਡੀਆ ਅਦਾਰੇ PTC News ਮੁਤਾਬਕ ਵੀਡੀਓ ਵਿਚ ਦਿੱਸ ਰਿਹਾ ਮੁੰਡਾ ਲੁਧਿਆਣਾ ਤੋਂ ਆਗੂ ਸਿਮਰਨਜੀਤ ਸਿੰਘ ਬੈਂਸ ਦਾ ਬੇਟਾ ਅਜੇਪ੍ਰੀਤ ਸਿੰਘ ਬੈਂਸ ਹੈ ਜਿਸਨੇ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ ਕੀਤੀ ਸੀ।