ਫਲਸਤੀਨੀ ਬੱਚੇ ਦੀ ਇਹ ਦੇਹ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਹੈ, ਰਾਈਟ ਵਿੰਗ ਐਕਟੀਵਿਸਟ ਨੇ ਫੈਲਾਇਆ ਝੂਠ
Published : Dec 2, 2023, 11:14 am IST
Updated : Mar 1, 2024, 1:53 pm IST
SHARE ARTICLE
Fact Check Right Wing Activist Mr Sinha Shared Fake News Claiming A Real Body As A Plastic Toy
Fact Check Right Wing Activist Mr Sinha Shared Fake News Claiming A Real Body As A Plastic Toy

ਵਾਇਰਲ ਵੀਡੀਓ ਵਿਚ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਬਲਕਿ ਅਸਲ ਦੇਹ ਹੈ। ਇਹ ਦੇਹ ਇੱਕ 5 ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਸੀ ਜਿਸਨੂੰ ਉਸਦੀ ਮਾਂ ਅੰਤਿਮ ਵਿਦਾਈ ਦੇ ਰਹੀ ਸੀ।

RSFC (Team Mohali)- ਆਪਣੇ ਆਪ ਨੂੰ ਹਿੰਦੂ ਰਾਈਟਸ ਐਕਟੀਵਿਸਟ ਦੱਸਣ ਵਾਲੇ Mr Sinha ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਇੱਕ ਮਾਂ ਆਪਣੇ ਬੱਚੇ ਦੀ ਦੇਹ ਨੂੰ ਗੋਦੀ 'ਚ ਲੈ ਰੋਂਦੀ ਵੇਖੀ ਜਾ ਸਕਦੀ ਸੀ। ਸਿਨਹਾ ਨੇ ਵੀਡੀਓ ਸਾਂਝਾ ਕਰਦਿਆਂ ਫ਼ਲਸਤੀਨੀਆਂ ਨੂੰ ਨਿਸ਼ਾਨਾ ਬਣਾ ਦਾਅਵਾ ਕੀਤਾ ਕਿ ਇਹ ਕੋਈ ਅਸਲ ਮ੍ਰਿਤਕ ਦੇਹ ਨਹੀਂ ਬਲਕਿ ਇੱਕ ਪਲਾਸਟਿਕ ਦੀ ਦੇਹ ਹੈ ਜਿਸਨੂੰ ਇਹ ਔਰਤ ਫੜ੍ਹ ਕੇ ਰੋਣ ਦਾ ਨਾਟਕ ਕਰ ਰਹੀ ਹੈ।

X ਅਕਾਊਂਟ "Mr Sinha" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "That's a plastic/toy baby. Heights of propaganda ????"

Mr SinhaMr Sinha

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਬਲਕਿ ਅਸਲ ਦੇਹ ਹੈ। ਇਹ ਦੇਹ ਇੱਕ 5 ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਸੀ ਜਿਸਨੂੰ ਉਸਦੀ ਮਾਂ ਅੰਤਿਮ ਵਿਦਾਈ ਦੇ ਰਹੀ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ "Omar_aldirawi" ਨਾਂਅ ਦਾ ਵਾਟਰਮਾਰਕ ਨਜ਼ਰ ਆ ਰਿਹਾ ਹੈ ਅਤੇ ਵੀਡੀਓ ਵਿਚ ਸ਼ਬਦਾਂ ਨੂੰ ਧੁੰਧਲਾ ਵੀ ਕੀਤਾ ਹੋਇਆ ਹੈ।

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ Omar_aldirawi ਕੀਵਰਡ ਨੂੰ ਬ੍ਰਾਉਜ਼ਰ 'ਤੇ ਸਰਚ ਕੀਤਾ ਅਤੇ ਸਾਨੂੰ ਇਹ ਅਸਲ ਵੀਡੀਓ ਮਿਲ ਗਿਆ।

"ਵੀਡੀਓ ਵਿਚ ਅਸਲ ਦੇਹ ਹੈ"

ਸਾਨੂੰ ਆਪਣੀ ਜਾਂਚ ਦੌਰਾਨ ਪਤਾ ਲੱਗਿਆ ਕਿ Omar_aldirawi ਫ਼ਲਸਤੀਨੀ ਫੋਟੋ ਜਰਨਲਿਸਟ ਹੈ ਤੇ ਉਸਨੇ ਇਹ ਅਸਲ ਵੀਡੀਓ 1 ਦਿਸੰਬਰ 2023 ਨੂੰ ਸਾਂਝਾ ਕੀਤਾ ਸੀ ਅਤੇ ਕੈਪਸ਼ਨ ਲਿਖਿਆ ਸੀ, "A mother bid farewell to her martyr child, who was no more than 5 months old and was one of the targets of the occupation. This morning after it violated the truce"

OmarOmar

ਕੈਪਸ਼ਨ ਅਨੁਸਾਰ ਇਹ ਦੇਹ ਇੱਕ 5 ਮਹੀਨੇ ਦੇ ਬੱਚੇ ਦੀ ਹੈ ਜਿਸਨੂੰ ਉਸਦੀ ਮਾਂ ਅੰਤਿਮ ਵਿਦਾਈ ਦੇ ਰਹੀ ਹੈ। ਇਹ ਫ਼ਲਸਤੀਨੀ ਬੱਚਾ ਇਜ਼ਰਾਇਲ-ਹਮਾਸ ਵਿਚਕਾਰ ਚਲ ਰਹੀ ਜੰਗ ਦਾ ਸ਼ਿਕਾਰ ਹੋਇਆ ਸੀ।

ਸਾਨੂੰ ਇਸ ਬੱਚੇ ਦੀਆਂ ਤਸਵੀਰਾਂ ਸਟਾਕ ਇਮੇਜ ਵੈਬਸਾਈਟ Getty Images 'ਤੇ ਅਪਲੋਡ ਮਿਲੀਆਂ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਤਸਵੀਰ 1 ਦਿਸੰਬਰ ਦੀ ਹੈ ਤੇ ਇਸ 5 ਮਹੀਨੇ ਦੇ ਬੱਚੇ ਦਾ ਨਾਂਅ ਮੁਹੰਮਦ ਹਾਨੀ ਅਲ-ਜ਼ਾਹਰ ਹੈ ਜਿਸਨੂੰ ਉਸਦੀ ਮਾਂ ਅਸਮਹਾਨ ਅਤੀਆ ਅਲ-ਜ਼ਾਹਰ ਅਤੇ ਦਾਦਾ ਅਤੀਆ ਅਬੂ ਅਮਰਾ ਦੁਆਰਾ ਅਲ-ਅਕਸਾ ਸ਼ਹੀਦ ਹਸਪਤਾਲ ਲਿਆਂਦਾ ਗਿਆ ਸੀ। ਇਸ ਤਸਵੀਰ ਨੂੰ ਫੋਟੋ ਪੱਤਰਕਾਰ ਅਲੀ ਜਾਦੱਲਾਹ/ਅਨਾਡੋਲੂ ਦੇ ਹਵਾਲਿਓ ਸਾਂਝਾ ਕੀਤਾ ਗਿਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਬਲਕਿ ਅਸਲ ਦੇਹ ਹੈ। ਇਹ ਦੇਹ ਇੱਕ 5 ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਸੀ ਜਿਸਨੂੰ ਉਸਦੀ ਮਾਂ ਅੰਤਿਮ ਵਿਦਾਈ ਦੇ ਰਹੀ ਸੀ।

(ਨੋਟ- ਇਸ ਮਾਮਲੇ ਦੀ ਸੰਵੇਦਨਸ਼ਿਲਤਾ ਨੂੰ ਧਿਆਨ 'ਚ ਰੱਖਦਿਆਂ ਅਸੀਂ ਬੱਚੇ ਦੀ ਕੋਈ ਤਸਵੀਰ ਇਸ ਖਬਰ ਵਿਚ ਸਾਂਝੀ ਨਹੀਂ ਕੀਤੀ ਹੈ। ਇਸ ਬੱਚੇ ਦੀ ਮੌਤ ਨੂੰ ਲੈ ਕੇ ਜਾਣਕਾਰੀ ਖਬਰ ਵਿਚ ਸਾਂਝੇ ਅੰਗਰੇਜ਼ੀ ਕੀਵਰਡ ਨੂੰ ਬ੍ਰਾਉਜ਼ਰ 'ਤੇ ਸਰਚ ਕਰਕੇ ਪੜ੍ਹੀ ਜਾ ਸਕਦੀ ਹੈ।)

Our Sources:

Original Post By "Omar_aldirawi"

Images Uploaded On Stock Website Getty Images

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement