
ਫੇਸਬੁੱਕ ਪੇਜ ਦਲਿਤ ਟਾਇਮਸ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਤਸਵੀਰ ਭਾਰਤੀ ਸੰਸਦ ਦੀ ਹੈ।
ਪਿਛਲੇ ਦਿਨਾਂ ਭਾਰਤੀ ਸੰਸਦ 'ਚ ਡਾ. ਭੀਮ ਰਾਵ ਅੰਬੇਡਕਰ ਦਾ ਨਾਂਅ ਸਦਨ ਦੀ ਕਾਰਵਾਈਆਂ 'ਚ ਗੂੰਜਿਆ। ਸਰਦ ਰੁੱਤ ਸੈਸ਼ਨ ਦੌਰਾਨ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ 'ਤੇ ਤਨਜ਼ ਵੀ ਕਸੇ ਸਨ। ਹੁਣ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਸੀਟਾਂ ਉੱਤੇ ਡਾਕਟਰ ਭੀਮ ਰਾਵ ਅੰਬੇਡਕਰ ਦੀਆਂ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਭਾਰਤ ਸੰਸਦ ਦੀ ਹੈ ਜਿਥੇ ਡਾ. ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।
ਫੇਸਬੁੱਕ ਪੇਜ ਦਲਿਤ ਟਾਇਮਸ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਤਸਵੀਰ ਭਾਰਤੀ ਸੰਸਦ ਦੀ ਹੈ।
https://www.facebook.com/timesdalit/posts/pfbid02G7gPDqHSUcxKfF8SMif3VSkXwi5jyp4YKpdWMH2AHeVoKjERxX3dfxjyyk1qLEHCl
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਭਾਰਤੀ ਸੰਸਦ ਦੀ ਨਹੀਂ ਬਲਕਿ ਕਰਨਾਟਕ ਵਿਧਾਨਸਭਾ ਦੀ ਹੈ। ਹੁਣ ਕਰਨਾਟਕ ਵਿਧਾਨਸਭਾ ਦੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਲੈਂਸ ਟੂਲ ਦੇ ਜ਼ਰੀਏ ਸਰਚ ਕੀਤਾ।
"ਵਾਇਰਲ ਤਸਵੀਰ ਕਰਨਾਟਕ ਵਿਧਾਨਸਭਾ ਦੀ ਹੈ"
ਸਾਨੂੰ ਇਹ ਤਸਵੀਰ 19 ਦਸੰਬਰ 2024 ਨੂੰ ਨਿਊਜ਼ ਤੱਕ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਮਿਲੀ। ਰਿਪੋਰਟ 'ਚ ਇਸ ਨੂੰ ਕਰਨਾਟਕ ਵਿਧਾਨ ਸਭਾ ਦਾ ਦੱਸਿਆ ਗਿਆ।
https://www.newstak.in/news/story/this-is-how-karnataka-assembly-became-ambedkar-ambedkar-ambedkar-ambedkar-picture-goes-viral-3151558-2024-12-19
ਮੀਡੀਆ ਰਿਪੋਰਟਾਂ ਅਨੁਸਾਰ 19 ਦਸੰਬਰ 2024 ਨੂੰ ਬੇਲਗਾਵੀ ਦੇ ਸੁਵਰਨਾ ਸੌਧਾ ਵਿਖੇ ਚੱਲ ਰਹੇ ਸਰਦ ਰੁੱਤ ਸੈਸ਼ਨ 'ਚ ਕਾਂਗਰਸ ਨੇ ਅਮਿਤ ਸ਼ਾਹ ਦੇ ਬਿਆਨ ਦੇ ਵਿਰੋਧ 'ਚ ਸਭਾ ਦੀਆਂ ਸੀਟਾਂ ‘ਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਰੱਖ ਦਿੱਤੀਆਂ ਸਨ।
ਇਸ ਮਾਮਲੇ ਨੂੰ ਲੈ ਕੇ ਨਿਊਜ਼ ਤੱਕ ਅਤੇ ਹਿੰਦੁਸਤਾਨ ਟਾਇਮਸ ਦੀ ਰਿਪੋਰਟ ਨੂੰ ਇਥੇ ਅਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
https://www.hindustantimes.com/cities/bengaluru-news/bengaluru-news-ambedkar-photos-on-benches-chants-in-the-air-karnataka-assembly-erupts-over-amit-shah-s-remarks-101734597863403.html
ਇਸ ਤਸਵੀਰ ਨੂੰ ਕਾਂਗਰਸ ਦੇ ਅਧਿਕਾਰਤ ਐਕਸ ਅਕਾਉਂਟ ਦੁਆਰਾ ਵੀ ਸਾਂਝਾ ਕੀਤਾ ਗਿਆ ਹੈ।
अमित शाह जी, आपके लिए ये तस्वीर
— Congress (@INCIndia) December 19, 2024
कर्नाटक की विधानसभा में- अंबेडकर.. अंबेडकर.. अंबेडकर.. अंबेडकर
जय भीम ✊ pic.twitter.com/bm8viSpOnB
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਭਾਰਤੀ ਸੰਸਦ ਦੀ ਨਹੀਂ ਬਲਕਿ ਕਰਨਾਟਕ ਵਿਧਾਨਸਭਾ ਦੀ ਹੈ। ਹੁਣ ਕਰਨਾਟਕ ਵਿਧਾਨਸਭਾ ਦੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result- Misleading
Our Sources
News Report Of Hindustan Times
Mews Report Of News Tak
Tweet Of Indian National Congress