ਤੱਥ ਜਾਂਚ: ਖਾਣੇ ਨੂੰ ਗੰਦਾ ਕਰਦੀ ਮਹਿਲਾ ਦਾ ਮੁਸਲਿਮ ਭਾਈਚਾਰੇ ਨਾਲ ਨਹੀਂ ਹੈ ਕੋਈ ਸਬੰਧ
Published : Mar 3, 2021, 7:59 pm IST
Updated : Mar 3, 2021, 8:04 pm IST
SHARE ARTICLE
Fake Photo
Fake Photo

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2011 ਦਾ ਹੈ। ਕੰਮ ਕਰਨ ਵਾਲੀ ਮਹਿਲਾ ਦਾ ਨਾਮ ਆਸ਼ਾ ਕੌਸ਼ਲ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਔਰਤ ਨੂੰ ਖਾਣੇ ਵਿਚ ਪੇਸ਼ਾਬ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿਖ ਰਹੀ ਔਰਤ ਇੱਕ ਵਿਸ਼ੇਸ਼ ਧਰਮ ਨਾਲ ਸਬੰਧ ਰੱਖਦੀ ਹੈ ਅਤੇ ਉਸਨੇ ਆਪਣੇ ਹਿੰਦੂ ਮਾਲਕ ਦੇ ਖਾਣੇ ਵਿਚ ਗੰਦ ਮਿਲਾ ਇਹ ਹਰਕਤ ਕੀਤੀ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2011 ਦਾ ਹੈ। ਕੰਮ ਕਰਨ ਵਾਲੀ ਮਹਿਲਾ ਦਾ ਨਾਮ ਹਸੀਨਾ ਨਹੀਂ ਬਲਕਿ ਆਸ਼ਾ ਕੌਸ਼ਲ ਸੀ ਅਤੇ ਵੀਡੀਓ ਇਕ ਵਿਸ਼ੇਸ਼ ਭਾਈਚਾਰੇ ਨੂੰ ਬਦਨਾਮ ਕਰਨ ਲਈ  ਸ਼ੇਅਰ ਕੀਤਾ ਜਾ ਰਿਹਾ ਹੈ। 

ਵਾਇਰਲ ਵੀਡੀਓ 
ਫੇਸਬੁੱਕ ਯੂਜ਼ਰ Pata Pardi ਨੇ 2 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ''सत्य घटना ।भोपाल में मुकेश सूरी जी ने 'हसीना' नामक मुस्लिम नौकरानी को काम पर रखा और नौकरानी ने अपने इस्लामी मज़हब के अनुसार आचरण करना शुरू कर दिया!! अपने थूक और पेशाब से बना कर खिलाती थी खाना!''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਸਾਨੂੰ ਵੀਡੀਓ ਵਿਚ ਇਕ ਪਾਸੇ 17-10-2011 ਲਿਖਿਆ ਨਜ਼ਰ ਆਇਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਵੀਡੀਓ ਪੁਰਾਣਾ ਹੈ। 

speaker

ਅੱਗੇ ਵਧਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ 18 ਅਕਤੂਬਰ 2011 ਨੂੰ ਅਪਲੋਡ ਕੀਤੀ ਰਿਪੋਰਟ ਮਿਲੀ। ਰਿਪੋਰਟ ਵਿਚ ਦੱਸਿਆ ਗਿਆ ਸੀ, ''ਭੋਪਾਲ ਵਿਚ ਇਕ ਆਰਕੀਟੈਕਟ ਦੀ ਨੌਕਰਾਨੀ ਖਾਣੇ ਵਿਚ ਪੇਸ਼ਾਬ ਮਿਲਾ ਕੇ ਪੂਰੇ ਪਰਿਵਾਰ ਨੂੰ ਖਾਣਾ ਖਵਾ ਰਹੀ ਸੀ। ਨੌਕਰਾਨੀ ਦੀ ਵੀਡੀਓ ਕੈਮਰੇ ਵਿਚ ਵੀ ਕੈਦ ਹੋ ਗਈ। ਨੌਕਰਾਨੀ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਦੇ ਮਾਲਕ ਉਸ ਦੀ ਨਾਤਿਨ 'ਤੇ ਗਲਤ ਨਜ਼ਰ ਰੱਖਦੇ ਸਨ ਜਿਸ ਕਰ ਕੇ ਉਸ ਨੇ ਅਜਿਹਾ ਕੀਤਾ। ਇਸ ਮਹਿਲਾ ਦਾ ਨਾਮ ਆਸ਼ਾ ਕੌਸ਼ਲ ਦੱਸਿਆ ਗਿਆ ਹੈ ਅਤੇ ਇਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਉਹ ਜਮਾਨਤ 'ਤੇ ਰਿਹਾ ਵੀ ਹੋ ਗਈ ਸੀ। ਸੁਰੇਂਦਰ ਗਾਰਡਨ ਵਿਚ ਰਹਿਣ ਵਾਲੇ ਮੁਕੇਸ਼ ਸੂਰੀ ਇੰਟੀਰੀਅਰ ਸਜਾਵਟ ਏਜੰਸੀ ਦਾ ਸੰਚਾਲਨ ਕਰਦੇ ਹਨ। ਉਹ ਅਕਸਰ ਕੰਮ ਦੇ ਸੰਬੰਧ ਵਿਚ ਬਾਹਰ ਰਹਿੰਦੇ ਸਨ। ਚਾਰ ਦਿਨ ਪਹਿਲਾਂ ਉਹਨਾਂ ਦੀ ਪਤਨੀ ਨੇ ਦੱਸਿਆ ਸੀ ਕਿ ਕੁਝ ਦਿਨਾਂ ਤੋਂ ਕਰਿਆਨੇ ਦਾ ਸਮਾਨ ਜਲਦੀ ਖ਼ਤਮ ਹੋ ਰਿਹਾ ਹੈ। ਉਹਨਾਂ ਨੂੰ ਨੌਕਰਾਨੀ 'ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਉਹਨਾਂ ਨੇ ਰਸੋਈ ਸਮੇਤ ਪੂਰੇ ਘਰ ਵਿਚ ਸੀਸੀਟੀਵੀ ਕੈਮਰੇ ਲਗਵਾਏ। ਫਿਰ ਇਕ ਦਿਨ ਜਦੋਂ ਨੌਕਰਾਨੀ ਰਸੋਈ ਵਿਚ ਖਾਣਾ ਬਣਾ ਰਹੀ ਸੀ ਤਾਂ ਸੂਰੀ ਨੇ ਰਸੋਈ ਦੇ ਕੈਮਰੇ ਦੀ ਫੋਟੇਜ਼ ਚੈੱਕ ਕੀਤੀ ਅਤੇ ਦੇਖ ਕੇ ਹੈਰਾਨ ਰਹਿ ਗਿਆ। ਪੂਰਾ ਪਰਿਵਾਰ ਇਸ ਸਭ ਤੋਂ ਪਰੇਸ਼ਾਨ ਹੋ ਗਿਆ। ਉਹਨਾਂ ਨੇ ਰਿਕਾਰਡਿੰਗ ਦੇਖੀ ਤਾਂ ਘਰੇਲੂ ਸਮਾਨ ਵੀ ਨੌਕਰਾਨੀ ਕੱਪੜਿਆਂ ਵਿਚ ਛੁਪਾ ਕੇ ਲੈ ਕੇ ਜਾਂਦੀ ਨਜ਼ਰ ਆਈ। 
ਰਿਪੋਰਟ ਪੜ੍ਹਨ 'ਤੇ ਇਹ ਸਾਫ਼ ਹੋਇਆ ਕਿ ਮਹਿਲਾ ਦਾ ਨਾਮ ਆਸ਼ਾ ਕੌਸ਼ਲ ਸੀ ਅਤੇ ਇਹ ਮਾਮਲਾ ਕਾਫ਼ੀ ਪੁਰਾਣਾ ਹੈ। 
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

File photo

ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵੀ ਇੱਥੇ ਪੜ੍ਹੀ ਜਾ ਸਕਦੀ ਹੈ। ਇਸ ਰਿਪਰੋਟ ਵਿਚ ਵੀ ਮਹਿਲਾ ਦਾ ਨਾਮ ਆਸ਼ਾ ਕੌਸ਼ਲ ਦੱਸਿਆ ਗਿਆ ਸੀ ਅਤੇ ਇਹ ਰਿਪੋਰਟ ਵੀ 2011 ਵਿਚ ਅਪਲੋਡ ਕੀਤੀ ਗਈ ਸੀ। 

speaker
 

ਇਸ ਦੇ ਨਾਲ ਹੀ ਸਾਨੂੰ ਸਰਚ ਦੌਰਾਨ jansandeshnews ਨਾਮ ਦੇ ਸਥਾਨਕ ਚੈਨਲ ਦਾ ਇਕ ਵੀਡੀਓ ਮਿਲਿਆ। ਨਿਊਜ਼ ਚੈਨਲ ਨੇ ਉਸੇ ਦਿਨ ਇਸ ਮਾਮਲੇ ਨੂੰ ਕਵਰ ਕੀਤਾ ਸੀ। ਇਹ ਵੀਡੀਓ ਵੀ 17 ਅਕਤੂਬਰ 2011 ਨੂੰ ਪਬਲਿਸ਼ ਕੀਤਾ ਗਿਆ ਸੀ। ਵੀਡੀਓ ਵਿਚ ਘਰ ਦੇ ਮਾਲਕ ਮੁਕੇਸ਼ ਸੂਰੀ ਦੀ ਬਾਈਟ ਵੀ ਮੌਜੂਦ ਸੀ। ਜੋ ਆਪਣੇ ਨਾਲ ਵਾਪਰੀ ਸਾਰੀ ਘਟਨਾ ਨੂੰ ਦੱਸ ਰਹੇ ਹਨ। 
ਪੂਰੀ ਵੀਡੀਓ ਨੂੰ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੰਮ ਕਰਨ ਵਾਲੀ ਮਹਿਲਾ ਦਾ ਨਾਮ ਹਸੀਨਾ ਨਹੀਂ ਆਸ਼ਾ ਕੌਸ਼ਲ ਸੀ ਅਤੇ ਇਹ 10 ਸਾਲ ਪੁਰਾਣੀ ਵੀਡੀਓ ਹੈ। ਉਸੇ ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 

Claim: ਵੀਡੀਓ ਵਿਚ ਦਿਖ ਰਹੀ ਔਰਤ ਇੱਕ ਵਿਸ਼ੇਸ਼ ਧਰਮ ਨਾਲ ਸਬੰਧ ਰੱਖਦੀ ਹੈ ਅਤੇ ਉਸਨੇ ਆਪਣੇ ਹਿੰਦੂ ਮਾਲਕ ਦੇ ਖਾਣੇ ਵਿਚ ਗੰਦ ਮਿਲਾ ਗਲਤ ਹਰਕਤ ਕੀਤੀ।
Claimed By: ਫੇਸਬੁੱਕ ਯੂਜ਼ਰ Pata Pardi
Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement