
ਮੀਡੀਆ ਅਦਾਰੇ ਦੇ ਨਾਂਅ ਤੋਂ ਫਰਜ਼ੀ ਗ੍ਰਾਫਿਕ ਬਣਾ ਕੇ ਗਲਤ ਬਿਆਨ ਵਾਇਰਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਬਿਆਨ ਮੀਡਿਆ ਅਦਾਰੇ ਪ੍ਰੋ ਪੰਜਾਬ ਟੀਵੀ ਦੇ ਹਵਾਲਿਓਂ ਵਾਇਰਲ ਹੋ ਰਿਹਾ ਹੈ। ਬਿਆਨ ਮੁਤਾਬਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨੂੰਹ ਹਿੰਸਾ 'ਤੇ ਬਿਆਨ ਦਿੱਤਾ ਕਿ ਜੇਕਰ ਸ਼ਾਂਤੀ ਭੰਗ ਕਰਨ ਵਾਲੀ 'ਤੇ NSA ਨਾ ਲਾਈ ਗਈ ਤਾਂ ਉਹ ਆਤਮਦਾਹ ਕਰ ਲੈਣਗੇ।
ਫੇਸਬੁੱਕ ਯੂਜ਼ਰ 'Prabhjot Singh Chauhan' ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, 'ਇਹ ਖ਼ਬਰ ਓਹਨਾ ਦੇ ਮੂੰਹ ਤੇ ਕਰਾਰੀ ਚਪੇੜ ਹੈ ਜਿਹੜੇ ਕਹਿੰਦੇ ਸੀ ਕਿ ਢੱਡਰੀਆਂ ਵਾਲਾ ਸਟੇਟ ਦਾ ਸੰਦ ਏ ਤੇ ਸਿਰਫ਼ ਸਿੱਖਾਂ ਖਿਲ਼ਾਫ ਹੀ ਬੋਲਦਾ'
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਮੀਡੀਆ ਅਦਾਰੇ ਦੇ ਨਾਂਅ ਤੋਂ ਫਰਜ਼ੀ ਗ੍ਰਾਫਿਕ ਬਣਾ ਕੇ ਗਲਤ ਬਿਆਨ ਵਾਇਰਲ ਵਾਇਰਲ ਕੀਤਾ ਜਾ ਰਿਹਾ ਹੈ। ਦੱਸ ਦਈਏ ਸਾਨੂੰ ਆਪਣੀ ਖੋਜ ਦੌਰਾਨ ਵਾਇਰਲ ਬਿਆਨ ਵਰਗੀ ਕੋਈ ਖਬਰ ਵੀ ਨਹੀਂ ਮਿਲੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਬਿਆਨ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਸਰਚ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਦਿੱਤਾ ਗਏ ਅਜਿਹੇ ਬਿਆਨ ਨਾਲ ਜੁੜ ਕੋਈ ਖਬਰਾਂ ਨਹੀਂ ਮਿਲੀ। ਜੇਕਰ ਰਣਜੀਤ ਸਿੰਘ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਦਿੱਤਾ ਗਿਆ ਹੁੰਦਾ ਤਾਂ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਵਾਇਰਲ ਬਿਆਨ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ ਹੈ।
ਹੁਣ ਅਸੀਂ ਇਸ ਗ੍ਰਾਫਿਕ ਨੂੰ ਮੀਡੀਆ ਅਦਾਰੇ ਪ੍ਰੋ ਪੰਜਾਬ ਟੀਵੀ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ ਮੀਡੀਆ ਅਦਾਰੇ ਦੇ ਫੇਸਬੁੱਕ ਪੇਜ 'ਤੇ ਇਹ ਗ੍ਰਾਫਿਕ ਨਹੀਂ ਮਿਲਿਆ।
ਹੁਣ ਅਸੀਂ ਆਪਣੀ ਪੜਤਾਲ ਨੂੰ ਵਧਾਉਂਦਿਆਂ Pro Punjab TV ਦੇ ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲ ਕੀਤੀ। ਗਗਨ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਮੀਡੀਆ ਅਦਾਰੇ ਦੇ ਨਾਂਅ ਤੋਂ ਫਰਜ਼ੀ ਗ੍ਰਾਫਿਕ ਬਣਾ ਕੇ ਗਲਤ ਬਿਆਨ ਵਾਇਰਲ ਵਾਇਰਲ ਕੀਤਾ ਜਾ ਰਿਹਾ ਹੈ। ਦੱਸ ਦਈਏ ਸਾਨੂੰ ਆਪਣੀ ਖੋਜ ਦੌਰਾਨ ਵਾਇਰਲ ਬਿਆਨ ਵਰਗੀ ਕੋਈ ਖਬਰ ਵੀ ਨਹੀਂ ਮਿਲੀ।