Fact Check: ਗੁਟਕਾ ਖਾ ਰਹੇ ਲਾੜੇ ਦਾ ਇਹ ਵੀਡੀਓ ਹਾਸ ਮਨੋਰੰਜਨ, ਵੀਡੀਓ ਅਸਲ ਵਿਆਹ ਦਾ ਨਹੀਂ
Published : Sep 3, 2021, 8:12 pm IST
Updated : Sep 3, 2021, 8:12 pm IST
SHARE ARTICLE
Fact Check video based comedy viral with misleading claims
Fact Check video based comedy viral with misleading claims

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਿਰਫ ਹਾਸ ਮਨੋਰੰਜਨ ਲਈ ਇੱਕ ਮੈਥਲੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਆਹ ਵਰਗੇ ਦਿੱਸ ਰਹੇ ਸਮਾਰੋਹ ਵਿਚ ਲਾੜੀ ਆਪਣੇ ਲਾੜੇ ਨੂੰ ਗੁਟਕਾ ਥੁੱਕ ਕੇ ਆਉਣ ਬਾਰੇ ਕਹਿ ਰਹੀ ਹੈ ਅਤੇ ਗੁੱਸਾ ਕਰ ਰਹੀ ਹੈ। ਇਸ ਵੀਡੀਓ ਨੂੰ ਲੋਕ ਅਸਲ ਵਿਆਹ ਦਾ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਿਰਫ ਹਾਸ ਮਨੋਰੰਜਨ ਲਈ ਇੱਕ ਮੈਥਲੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ। ਇਹ ਵੀਡੀਓ ਅਸਲ ਵਿਆਹ ਸਮਾਰੋਹ ਦਾ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Punjabi Ghaint Video" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਗੁਟਕਾ ਖਾ ਰਿਹਾ ਸੀ ਫੇਰਿਆਂ ਤੇ…ਕੁੜੀ ਕਹਿੰਦੀ ਨੇ ਕਿਹਾ ਥੁੱਕ ਕੇ ਆ ਇਹਨੂੰ"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਇਹ ਵਾਇਰਲ ਹੋ ਰਿਹਾ ਵੀਡੀਓ Youtube 'ਤੇ 'ਚੰਦਨ ਮਿਸ਼ਰਾ' ਨਾਂਅ ਦੇ ਅਧਿਕਾਰਿਕ ਚੈਨਲ ਦੁਆਰਾ 4 ਐਪ੍ਰਲ 2020 ਨੂੰ ਅਪਲੋਡ ਕੀਤਾ ਮਿਲਿਆ। ਵੀਡੀਓ ਵਿੱਚ ਸਾਫ ਤੌਰ ਤੇ ਦੱਸਿਆ ਗਿਆ ਹੈ ਕਿ ਇਹ ਇੱਕ ਹਾਸ ਕਲਾ ਦਰਸਾਉਂਦਾ ਵੀਡੀਓ ਹੈ ਕੋਈ ਅਸਲ ਵਿਆਹ ਦਾ ਸਮਾਰੋਹ ਨਹੀਂ। ਇਹ ਪੂਰਾ ਵੀਡੀਓ ਕਰੀਬ 11 ਮਿੰਟ ਦਾ ਹੈ ਅਤੇ ਵਾਇਰਲ ਵੀਡੀਓ ਦੇ ਭਾਗ ਨੂੰ 7 ਮਿੰਟ ਅਤੇ 20 ਸਕਿੰਟ 'ਤੇ ਦੇਖਿਆ ਜਾ ਸਕਦਾ ਹੈ।

Youtube VideoYoutube Video

ਅਸੀਂ ਪਾਇਆ ਕਿ ਚੰਦਨ ਮਿਸ਼ਰਾ ਨੇ ਆਪਣੇ ਯੂਟਿਊਬ ਚੈਨਲ 'ਤੇ ਕਈ ਹੋਰ ਕਾਮੇਡੀ ਸਕਿੱਟਾਂ ਨੂੰ ਵੀ ਅਪਲੋਡ ਕੀਤਾ ਹੈ। ਇਨ੍ਹਾਂ ਵੀਡੀਓ ਵਿਚ ਵਾਇਰਲ ਹੋ ਰਹੇ ਵੀਡੀਓ 'ਚ ਦਿਖਾਈ ਦੇ ਰਹੇ ਲਾੜੇ ਨੂੰ ਹੀ ਦੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਹਾਸ ਕਲਾ ਮਨੋਰੰਜਨ ਦੇ ਵੀਡੀਓ ਨੂੰ ਲੋਕ ਅਸਲ ਵਿਆਹ ਸਮਾਰੋਹ ਦਾ ਦੱਸਕੇ ਵਾਇਰਲ ਕਰ ਰਹੇ ਹਨ।

ਵੀਡੀਓ ਵਿਚ ਦਿੱਸ ਰਹੇ ਲਾੜੇ ਦਾ ਆਪਣਾ ਫੇਸਬੁੱਕ ਪੇਜ ਹੈ ਜਿਸਦਾ ਨਾਂਅ ਹੈ Ramlal Maithili Comedy. ਇਸ ਪੇਜ 'ਤੇ ਇਸਦੀਆਂ ਹੋਰ ਵੀਡੀਓ ਵੀ ਵੇਖੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਸਿਰਫ ਹਾਸ ਮਨੋਰੰਜਨ ਲਈ ਇੱਕ ਮੈਥਲੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ। ਇਹ ਵੀਡੀਓ ਅਸਲ ਵਿਆਹ ਸਮਾਰੋਹ ਦਾ ਨਹੀਂ ਹੈ।

Claim- Bride got angry on groom for eating tobacco
Claimed By- Several Media Houses including FB Pages
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Director Prem Singh Sidhu Interview

28 Sep 2023 11:19 AM

ਵੇਖੋ Chandigarh ਦੇ ਮਾਹੌਲ ਨੂੰ ਲੈ ਕੇ ਕੀ ਬੋਲੀ Standup comedian Swati Sachdeva ?

28 Sep 2023 11:18 AM

Spokesman Debate: Punjab Police ਦੇ ਮੂੰਹ ਨੂੰ ਲਹੂ ਲੱਗਿਆ

28 Sep 2023 11:17 AM

Kullad Pizza ਵਾਲੇ Couple ਦੀ Viral Video ਮਾਮਲਾ, ACP ਨੇ Video ਬਾਰੇ ਦੱਸੀ ਸਾਰੀ ਸੱਚਾਈ!

28 Sep 2023 11:15 AM

ਨਾਇਬ ਤਹਿਸੀਲਦਾਰ ਬਣੀ ਜਲਾਲਾਬਾਦ ਦੀ ਧੀ, ਘਰ 'ਚ ਬਣਿਆ ਵਿਆਹ ਵਰਗਾ ਮਾਹੌਲ, ਪਰਿਵਾਰ ਕਹਿੰਦਾ 'ਸਾਨੂੰ ਮਾਣ ਸਾਡੇ

27 Sep 2023 2:07 PM