ਕੁੱਤੇ 'ਤੇ ਜੰਗਲੀ ਜਾਨਵਰ ਦੇ ਹਮਲੇ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ, Fact Check ਰਿਪੋਰਟ
Published : Sep 3, 2024, 5:32 pm IST
Updated : Sep 3, 2024, 5:32 pm IST
SHARE ARTICLE
Viral Video Of Leopard Attacking Dog Is From Rajasthan Not Punjab
Viral Video Of Leopard Attacking Dog Is From Rajasthan Not Punjab

ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਹੁਣ ਰਾਜਸਥਾਨ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਜਾਨਵਰ ਨੂੰ ਘਰ ਵਿਚ ਬੈਠੇ ਕੁੱਤੇ 'ਤੇ ਹਮਲਾ ਕਰਦਾ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੀਤੇ ਨੂੰ ਪਿੰਡ ਵਿਚ ਵੇਖਿਆ ਗਿਆ ਹੈ ਅਤੇ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਫੇਸਬੁੱਕ ਪੇਜ Alert News patiala ਨੇ 28 ਅਗਸਤ 2024 ਨੂੰ ਇਹ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਪਿਛਲੇ ਤਿੰਨ ਚਾਰ ਦਿਨਾਂ ਤੋਂ ਪਟਿਆਲਾ ਦੇ ਬਾਰਨ ਅਤੇ ਲੰਘ ਪਿੰਡ ਚ ਚਿੱਤੇ ਦਾ ਖੌਫ ਚਿੱਤੇ ਨੂੰ ਫ਼ੜਨ ਲਈ ਜੰਗਲਾਤ ਮਹਿਕਮੇ ਦੀਆਂ ਜੁੱਟੀਆਂ ਟੀਮਾਂ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਹੁਣ ਰਾਜਸਥਾਨ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਪੰਜਾਬ ਦਾ ਨਹੀਂ ਰਾਜਸਥਾਨ ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਦੈਨਿਕ ਭਾਸਕਰ ਦੀ ਖਬਰ ਮਿਲੀ। ਭਾਸਕਰ ਦੀ ਖਬਰ ਵਿਚ ਵਾਇਰਲ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਮਾਮਲੇ ਨੂੰ ਰਾਜਸਥਾਨ ਦਾ ਦੱਸਿਆ ਗਿਆ ਸੀ। ਖਬਰ ਲਿਖਦਿਆਂ ਸਿਰਲੇਖ ਦਿੱਤਾ ਗਿਆ, "नाथद्वारा के आबादी क्षेत्र में लेपर्ड का मूवमेंट:घर में घुसकर पालतू कुत्ते का किया शिकार, वन विभाग से पिंजरा लगाने की मांग"

Bhaskar NewsBhaskar News

ਖਬਰ ਅਨੁਸਾਰ ਮਾਮਲਾ ਰਾਜਸਥਾਨ ਦੇ ਰਾਜਸਮੰਦ ਅਧੀਨ ਪੈਂਦੇ ਨਾਥਦੁਆਰਾ ਦਾ ਹੈ ਜਿਥੇ ਲੈਪਰਡ ਆਉਣ ਕਰਕੇ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਜੂਦ ਜਾਣਕਾਰੀ ਅਨੁਸਾਰ ਲੈਪਰਡ ਨੇ ਰਾਤ 11 ਵਜੇ ਇੱਕ ਘਰ ਵਿਚ ਵੜ ਕੇ ਕੁੱਤੇ 'ਤੇ ਹਮਲਾ ਕੀਤਾ। 

ਇਸ ਮਾਮਲੇ ਨੂੰ ਲੈ ਕੇ ETV ਦੀ ਸਾਨੂੰ ਇੱਕ ਖਬਰ ਮਿਲੀ ਜਿਸਦੇ ਵਿਚ ਵਨ ਅਧਿਕਾਰੀ ਦੇਵੇਂਦਰ ਪੁਰੋਹਿਤ ਦੇ ਹਵਾਲੀਓ ਦੱਸਿਆ ਗਿਆ ਕਿ ਇਹ ਨਰ ਪੈਂਥਰ 2 ਸਾਲਾਂ ਦਾ ਹੈ ਅਤੇ ਇਸਨੂੰ ਫੜ੍ਹ ਲਿਆ ਗਿਆ ਹੈ।

ਮਤਲਬ ਸਾਫ ਸੀ ਕਿ ਮਾਮਲਾ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦੇ ਰਾਜਸਮੰਦ ਜਿਲ੍ਹੇ ਅਧੀਨ ਪੈਂਦੇ ਨਾਥਦੁਆਰਾ ਦਾ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਹੁਣ ਰਾਜਸਥਾਨ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

Result: Misleading

Our Sources:

News Article By Dainik Bhaskar published On 3 August 2024

News Article By ETV Bharat published On 5 August 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement