ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਹਨ, Fact Check ਰਿਪੋਰਟ 
Published : Oct 3, 2023, 5:05 pm IST
Updated : Oct 3, 2023, 5:05 pm IST
SHARE ARTICLE
Shubh has gained followers on Instagram after controversy
Shubh has gained followers on Instagram after controversy

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਹਨ।

RSFC (Team Mohali)- ਭਾਰਤ ਦੇ ਮਹਾਰਾਸ਼ਟਰ 'ਚ ਹੋਣ ਵਾਲੇ ਗਾਇਕ ਸ਼ੁਭ ਦੇ ਸ਼ੋਅ ਦੇ ਰੱਦ ਹੋਣ ਤੋਂ ਬਾਅਦ ਸੰਪਰਦਾਇਕ ਵਿਸ਼ੇਸ਼ ਸੋਚ ਦੇ ਕਈ ਲੋਕਾਂ ਨੇ ਸ਼ੁਭ ਦਾ ਮਜ਼ਾਕ ਉਡਾਇਆ। ਲੋਕਾਂ ਨੇ ਸ਼ੁਭ ਨੂੰ ਲੈ ਕੇ ਕਈ ਪੋਸਟ ਵੀ ਵਾਇਰਲ ਕੀਤੇ। ਅਜਿਹਾ ਹੀ ਇੱਕ ਪੋਸਟ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਹਾਰਾਸ਼ਟਰ 'ਚ ਹੋਣ ਵਾਲੇ ਗਾਇਕ ਸ਼ੁਭ ਦੇ ਸ਼ੋਅ ਦੇ ਰੱਦ ਹੋਣ ਤੋਂ ਬਾਅਦ ਗਾਇਕ ਸ਼ੁਭ ਦੇ ਇੰਸਟਾਗ੍ਰਾਮ ਫਾਲੋਅਰਸ ਘੱਟ ਗਏ ਹਨ। ਦਾਅਵੇ ਅਨੁਸਾਰ ਪਹਿਲਾਂ ਸ਼ੁਭ ਦੇ 4 ਮਿਲੀਅਨ ਤੋਂ ਵੱਧ ਫਾਲੋਅਰਸ ਸਨ ਜੋ ਹੁਣ ਘੱਟ ਕੇ 1.1 ਮਿਲੀਅਨ ਰਹਿ ਗਏ ਹਨ।

ਭਾਜਪਾ ਆਗੂ Varun Jamwaal ਨੇ ਵਾਇਰਲ ਪੋਸਟ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਸ਼ੁਭ ਦੇ 4 ਮਿਲੀਅਨ ਤੋਂ ਵੱਧ ਫਾਲੋਅਰਸ ਸਨ ਜੋ ਹੁਣ ਘੱਟ ਕੇ 1 ਮਿਲੀਅਨ ਰਹਿ ਗਏ ਹਨ। ਯੂਜ਼ਰ ਨੇ ਲਿਖਿਆ, "well done #Bharat, we all have shown that if we unite no one can downplay us."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਹਨ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਸ਼ੁਭ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਜ਼ਿਟ ਕੀਤਾ। ਦੱਸ ਦਈਏ ਅੱਜ 3 ਅਕਤੂਬਰ 2023 (ਸਮੇਂ 4:23PM) ਤੱਕ ਸ਼ੁਭ ਦੇ 1.6 ਫਾਲੋਅਰਸ ਹੋ ਗਏ ਸਨ। ਅਕਾਊਂਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

Shubh InstaShubh Insta

ਹੁਣ ਅਸੀਂ ਅੱਗੇ ਵਧਦੇ ਹੋਏ InsTrack ਐਪ ਰਾਹੀਂ ਸ਼ੁਭ ਦੇ ਇੰਸਟਾਗ੍ਰਾਮ ਅਕਾਊਂਟ ਦੀ ਜਾਂਚ ਕੀਤੀ। ਦੱਸ ਦਈਏ ਕਿ ਇਹ ਐਪ ਇੰਸਟਾਗ੍ਰਾਮ ਅਕਾਊਂਟਸ ਦਾ ਵਿਸ਼ਲੇਸ਼ਣ ਕਰਦਾ ਹੈ। 

ਇਥੇ ਜੇਕਰ ਸ਼ੁਭ ਦੇ ਪਿਛਲੇ ਇੱਕ ਮਹੀਨੇ ਦੇ ਫਾਲੋਅਰਸ ਗਿਣਤੀ ਦੀ ਜਾਂਚ ਕੀਤੀ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ 3 ਸਿਤੰਬਰ 2023 ਤਕ ਸ਼ੁਭ ਦੇ 1 ਮਿਲੀਅਨ ਫਾਲੋਅਰਸ ਸਨ ਤੇ ਅੱਜ 3 ਅਕਤੂਬਰ 2023 ਤਕ ਇਹ ਗਿਣਤੀ 1.7 ਮਿਲੀਅਨ ਫਾਲੋਅਰਸ ਹੋ ਗਈ ਹੈ। ਹੇਠਾਂ ਤੁਸੀਂ ਫਾਲੋਅਰਸ ਦੇ ਵੱਧਣ ਤੇ ਘਟਣ ਦੀ ਪਰਕ੍ਰਿਆ ਵੇਖ ਸਕਦੇ ਹੋ।

11

22

33

ਅਖੀਰਲੀ ਪੁਸ਼ਟੀ ਲਈ ਅਸੀਂ Social Blade ਨਾਂਅ ਦੇ ਐਪ ਰਾਹੀਂ ਵੀ ਸ਼ੁਭ ਦੇ ਇੰਸਟਾਗ੍ਰਾਮ ਅਕਾਊਂਟ ਦਾ ਵਿਸ਼ਲੇਸ਼ਣ ਕੀਤਾ। ਦੱਸ ਦਈਏ ਕਿ ਇਹ ਐਪ ਵੀ InsTrack ਵਾਂਗ ਇੰਸਟਾਗ੍ਰਾਮ ਅਕਾਊਂਟਸ ਦਾ ਵਿਸ਼ਲੇਸ਼ਣ ਕਰਦਾ ਹੈ। 

ਇਥੇ ਵੀ ਸਾਨੂੰ ਸਮਾਨ ਅਪਡੇਟ ਵੇਖਣ ਨੂੰ ਮਿਲੀ ਜਿਸਨੇ ਸਾਫ ਕੀਤਾ ਕਿ ਸ਼ੁਭ ਦੇ ਇੰਸਟਾਗ੍ਰਾਮ ਫਾਲੋਅਰਸ ਵਧੇ ਹਨ ਸਗੋਂ ਘਟੇ ਨਹੀਂ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਹਨ। ਹੁਣ ਫਰਜ਼ੀ ਦਾਅਵਾ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement