ਕੀ ਸੋਨੂੰ ਸੂਦ ਨੇ ਕੀਤੀ ਤੇਜਸਵੀ ਯਾਦਵ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ? ਜਾਣੋ ਵਾਇਰਲ ਪੋਸਟ ਦਾ ਸੱਚ 
Published : Nov 3, 2020, 1:48 pm IST
Updated : Nov 3, 2020, 1:48 pm IST
SHARE ARTICLE
Fact Check: Sonu Sood campaigned for Tejashwi Yadav during the Bihar election? Know the truth of photo getting viral on social media.
Fact Check: Sonu Sood campaigned for Tejashwi Yadav during the Bihar election? Know the truth of photo getting viral on social media.

ਬਿਹਾਰ ਦੇ ਵੋਟਰਾਂ ਨੂੰ ਦਿਮਾਗ ਲਗਾ ਕੇ ਵੋਟ ਪਾਉਣ ਦੀ ਕੀਤੀ ਸੀ ਅਪੀਲ

ਨਵੀਂ ਦਿੱਲੀ - ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਦੂਜੇ ਪੜਾਅ ਲਈ ਅੱਜ ਵੋਟਿੰਗ ਹੋ ਰਹੀ ਹੈ। ਦੂਜੇ ਪੜਾਅ ਵਿਚ 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਚੋਣਾਂ ਤੋਂ ਪਹਿਲਾਂ ਵੱਡੇ ਨੇਤਾਵਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਪਸੀਨਾ ਬਹਾਇਆ। ਉਸੇ ਸਮੇਂ ਬਹੁਤ ਸਾਰੇ ਸਟਾਰ ਪ੍ਰਚਾਰਕ ਨੇਤਾਵਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਵੀ ਕਰ ਰਹੇ ਸਨ।

sonu soodsonu sood

ਉਨ੍ਹਾਂ ਵਿਚੋਂ ਬਾਲੀਵੁੱਡ ਅਦਾਕਰ ਸੋਨੂੰ ਸੂਦ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹਨਾਂ ਦੇ ਹੱਥ ਵਿਚ ਇਕ ਪੋਸਟਰ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਪੋਸਟਰ ਉੱਤੇ ਲਿਖਿਆ ਹੋਇਆ ਹੈ ਕਿ ਮਤਦਾਨ ਕਰੋ ਪਰਵਾਸ ਮੁਕਤ ਬਿਹਾਰ ਲਈ, ਤੇਜਸਵੀ ਭਵ ਬਿਹਾਰ। ਇਸ ਤਸਵੀਰ ਨੂੰ ਵੇਖਦਿਆਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨੂੰ ਸੂਦ ਬਿਹਾਰ ਚੋਣਾਂ ਵਿਚ ਤੇਜਸ਼ਵੀ ਦੇ ਸਟਾਰ ਪ੍ਰਚਾਰਕ ਬਣੇ ਹੋਏ ਹਨ ਤੇ ਉਹਨਾਂ ਦੇ ਹੱਕ ਵਿਚ ਵੋਟਾਂ ਮੰਗ ਰਹੇ ਹਨ। 

Fact Check: Sonu Sood campaigned for Tejashwi Yadav during the Bihar election? Know the truth of photo getting viral on social media.Fact Check: Sonu Sood campaigned for Tejashwi Yadav during the Bihar election? Know the truth of photo getting viral on social media.

ਵਾਇਰਲ ਪੋਸਟ ਕੀ ਹੈ? 
ਇਨ੍ਹੀਂ ਦਿਨੀਂ ਸੋਨੂੰ ਸੂਦ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ' ਚ ਉਹ ਇਕ ਹੋਰ ਆਦਮੀ ਨਾਲ ਰਾਸ਼ਟਰੀ ਜਨਤਾ ਦਲ (ਆਰਜੇਡੀ) ਦਾ ਪੋਸਟਰ ਫੜੇ ਹੋਏ ਦਿਖਾਈ ਦੇ ਰਹੇ ਹਨ। ਬੈਨਰ ਉੱਤੇ ਲਿਖਿਆ ਹੋਇਆ ਹੈ, 'ਪ੍ਰਵਾਸ ਮੁਕਤ ਬਿਹਾਰ ਨੂੰ ਵੋਟ ਦਿਓ, ਤੇਜਸਵੀ ਭਵ: ਬਿਹਾਰ'। ਇਸ ਤਸਵੀਰ ਨੂੰ ਕਈਆਂ ਨੇ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਸੋਨੂੰ ਸੂਦ ਤੇਜਸਵੀ ਯਾਦਵ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

Sonu Sood Sonu Sood

ਫੈਕਟ ਚੈੱਕ - ਰਿਵਰਸ ਇਮੇਜ਼ ਸਰਟ ਦੀ ਮਦਦ ਨਾਲ ਇਹ ਪਤਾ ਲਗਾਇਆ ਗਿਆ ਹੈ ਕਿ ਸੋਨੂੰ ਸੂਦ ਦੀ ਇਸ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਦਰਅਸਲ ਇਸ ਤਸਵੀਰ ਦੀ ਜਗ੍ਹਾ 'ਤੇ ਜੋ ਪੋਸਟਰ ਐਡਿਟ ਕਰ ਕੇ ਲਗਾਇਆ ਗਿਆ ਹੈ ਉਸ ਦੇ ਨੀਚੇ ਸੋਨੂੰ ਸੂਦ ਦੀ ਇਕ ਪੇਂਟਿੰਗ ਸੀ ਜਿਸ ਨੂੰ ਜਮਦੇਸ਼ਪੁਰ ਦੇ ਇਕ ਕਲਾਕਾਰ ਅਰਜੁਨ ਦਾਸ ਨੇ ਬਣਾਇਆ ਸੀ। ਲੌਕਡਾਊਨ ਦੌਰਾਨ ਅਰਜੁਨ ਨੇ ਇਸ ਪੇਂਟਿੰਗ ਬਾਰੇ ਇਕ ਟਵੀਟ ਵੀ ਕੀਤਾ ਸੀ

Fact Check: Sonu Sood campaigned for Tejashwi Yadav during the Bihar election? Know the truth of photo getting viral on social media.Fact Check: Sonu Sood campaigned for Tejashwi Yadav during the Bihar election? Know the truth of photo getting viral on social media.

ਜਿਸ ਤੋਂ ਬਾਅਦ ਸੋਨੂੰ ਸੂਦ ਨੇ ਉਸ ਨੂੰ ਦਿੱਲੀ ਬੁਲਾਇਆ ਸੀ। ਇਹ ਤਸਵੀਰ ਵੀ ਉਸ ਸਮੇਂ ਹੀ ਲਈ ਗਈ ਸੀ। ਜੋ ਤਸਵੀਰ ਸੋਨੂੰ ਸੂਦ ਦੂ ਹੁਣ ਵਾਇਰਲ ਹੋ ਰਹੀ ਹੈ ਉਸ ਦੀ ਜਗ੍ਹਾ ਸੋਨੂੰ ਸੂਦ ਨੇ ਇਕ ਪੇਂਟਿੰਗ ਫੜੀ ਹੋਈ ਸੀ ਤੇ ਹੁਣ ਉਸ ਨੂੰ ਬਿਹਾਰ ਚੋਣਾਂ ਦੌਰਾਨ ਐਡਿਟ ਕਰ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ -  ਵਾਇਰਲ ਹੋ ਰਹੀ ਪੋਸਟ ਪੂਰੀ ਤਰ੍ਹਾਂ ਨਾਲ ਗਲਤ ਹੈ ਸੋਨੂੰ ਸੂਦ ਨੇ ਕਦੇ ਵੀ ਤੇਜਸਵੀ ਯਾਦਵ ਦੇ ਹੱਕ ਵਿਚ ਪ੍ਰਚਾਰ ਨਹੀਂ ਕੀਤਾ ਬਲਕਿ 28 ਅਕਤੂਬਰ ਨੂੰ ਉਹਨਾਂ ਨੇ ਬਿਹਾਰ ਦੇ ਵੋਟਰਾਂ ਨੂੰ ਦਿਮਾਗ ਲਗਾ ਕੇ ਵੋਟ ਪਾਉਣ ਦੀ ਅਪੀਲ ਜਰੂਰ ਕੀਤੀ ਸੀ। ਇਸ ਟਵੀਟ ਵਿਚ ਸੋਨੂੰ ਸੂਦ ਨੇ ਤੇਜਸਵੀ ਯਾਦਵ ਦੇ ਹੱਕ ਵਿਚ ਵੋਟ ਪਾੁਣ ਦੀ ਅਪੀਲ ਨਹੀਂ ਕੀਤੀ ਸੀ। 
ਸੱਚ/ ਝੂਠ - ਸੋਨੂੰ ਸੂਦ ਦੀ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement