Fact Check: ਦੋ ਵੱਖਰੇ ਵੀਡੀਓਜ਼ ਨੂੰ ਜੋੜ ਹਿੰਦੂ-ਮੁਸਲਿਮ ਸਮੁਦਾਏ ਵਿਚਕਾਰ ਫੈਲਾਇਆ ਜਾ ਰਿਹਾ ਜ਼ਹਿਰ
Published : Nov 3, 2021, 12:01 pm IST
Updated : Nov 3, 2021, 12:01 pm IST
SHARE ARTICLE
Fact Check Collage of two videos shared with communal spin
Fact Check Collage of two videos shared with communal spin

ਵਾਇਰਲ ਹੋ ਰਹੇ ਵੀਡੀਓ ਦਾ ਪਹਿਲਾ ਭਾਗ ਮੁਜ਼ੱਫਰਨਗਰ ਦੀ ਘਟਨਾ ਨਾਲ ਸਬੰਧਿਤ ਹੈ ਅਤੇ ਦੂਜਾ ਭਾਗ ਸਾਊਥ ਅਮਰੀਕਾ ਦੇ ਵੈਨੇਜ਼ੁਏਲਾ ਦੀ ਇੱਕ ਪੁਰਾਣੀ ਘਟਨਾ ਨਾਲ ਸਬੰਧਿਤ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ 2 ਭਾਗ ਵੇਖੇ ਜਾ ਸਕਦੇ ਹਨ। ਪਹਿਲੇ ਭਾਗ ਵਿਚ ਮੁਸਲਿਮ ਸਮੁਦਾਏ ਦੇ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਕੁੱਟਦਾ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਭਾਗ ਵਿਚ ਇੱਕ ਵਿਅਕਤੀ ਦਾ ਗਲਾ ਵੱਡਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ ਉੱਪਰ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਵੇਖਣ 'ਤੇ ਭ੍ਰਮ ਪੈ ਰਿਹਾ ਹੈ ਕਿ ਇਨ੍ਹਾਂ ਦੋਵੇਂ ਵੀਡੀਓਜ਼ ਦਾ ਸਬੰਧ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਪਹਿਲਾ ਭਾਗ ਮੁਜ਼ੱਫਰਨਗਰ ਦੀ ਘਟਨਾ ਨਾਲ ਸਬੰਧਿਤ ਹੈ ਅਤੇ ਦੂਜਾ ਭਾਗ ਸਾਊਥ ਅਮਰੀਕਾ ਦੇ ਵੈਨੇਜ਼ੁਏਲਾ ਦੀ ਇੱਕ ਪੁਰਾਣੀ ਘਟਨਾ ਨਾਲ ਸਬੰਧਿਤ ਹੈ। ਹੁਣ ਇਸ ਵੀਡੀਓਜ਼ ਦੇ ਕੋਲਾਜ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਇਹ ਵੀਡੀਓ WhatsApp ਪਲੈਟਫਾਰਮ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਾਨੂੰ ਵੀ ਇਹ ਵੀਡੀਓ ਜਾਂਚ ਕਰਨ ਲਈ WhatsApp 'ਤੇ ਮਿਲਿਆ ਹੈ।

WhatsAppWhatsApp

ਪੜਤਾਲ

ਇਨ੍ਹਾਂ ਦੋਵੇਂ ਵੀਡੀਓਜ਼ ਦੀ ਪੜਤਾਲ ਅਸੀਂ ਇੱਕ-ਇੱਕ ਕਰਕੇ ਕਰਨੀ ਸ਼ੁਰੂ ਕੀਤੀ।

ਪਹਿਲਾ ਵੀਡੀਓ

ਇਸ ਵੀਡੀਓ ਵਿਚ ਮੁਸਲਿਮ ਸਮੁਦਾਏ ਦੇ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਕੁੱਟਦਾ ਵੇਖਿਆ ਜਾ ਸਕਦਾ ਹੈ ਅਤੇ ਇਸ ਵੀਡੀਓ ਉੱਤੇ Sudarshan News ਦਾ ਲੋਗੋ ਵੀ ਵੇਖਿਆ ਜਾ ਸਕਦਾ ਹੈ।

ਇਹ ਵੀਡੀਓ ਉੱਤਰ ਪ੍ਰਦੇਸ਼ ਦਾ ਹੈ

ਦੱਸ ਦਈਏ ਕਿ ਇਹ ਵੀਡੀਓ ਇਸ ਸਾਲ ਮਈ 2021 ਵਿਚ ਬੰਗਾਲ ਦੇ ਨਾਂਅ ਤੋਂ ਵਾਇਰਲ ਹੋਇਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਬੰਗਾਲ ਵਿਚ ਹਿੰਦੂਆਂ 'ਤੇ ਅੱਤਿਆਚਾਰ ਹੋ ਰਿਹਾ ਹੈ।

 File Photo

ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਹੈ ਜਿਥੇ ਇੱਕ ਲਾਈਨਮੈਨ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਵੀਡੀਓ ਨੂੰ ਲੈ ਕੇ ਯੂਪੀ ਪੁਲਿਸ ਨੇ ਵੀ ਟਵੀਟ ਕਰ ਮਾਮਲੇ ਦੇ ਕਾਰਵਾਈ ਦੀ ਜਾਣਕਾਰੀ ਦੱਸੀ ਸੀ।

ਇਸ ਵੀਡੀਓ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ ਵੀ ਪੜਤਾਲ ਕੀਤੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

Viral Post

ਦੂਜਾ ਵੀਡੀਓ 

ਦੂਜੇ ਵੀਡੀਓ ਵਿਚ ਇੱਕ ਨੌਜਵਾਨ ਦਾ ਬੇਹਰਿਹਮੀ ਨਾਲ ਗਲਾ ਵੱਡ ਕੇ ਕਤਲ ਕੀਤਾ ਜਾਂਦਾ ਹੈ।

ਇਸ ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਇਸ ਵੀਡੀਓ ਦੇ ਸਕ੍ਰੀਨਸ਼ੋਟ 6 ਫਰਵਰੀ 2018 ਦੀ ਖਬਰ ਵਿਚ ਪ੍ਰਕਾਸ਼ਿਤ ਮਿਲੇ। news.com.au ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Cartel cruelty laid bare in brutal video of boy’s execution"

News AUNews AU

ਇਸ ਖਬਰ ਅਨੁਸਾਰ ਮਾਮਲਾ ਸਾਊਥ ਅਮਰੀਕਾ ਦੇ ਵੈਨੇਜ਼ੁਏਲਾ ਦੇਸ਼ ਦਾ ਹੈ ਜਿਥੇ ਇੱਕ ਨੌਜਵਾਨ ਦਾ ਬੇਹਰਿਹਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਇਸ ਮਾਮਲੇ ਨੂੰ ਡਰੱਗ ਟ੍ਰੈਫਿਕਿੰਗ ਦਾ ਦੱਸਿਆ ਜਾ ਰਿਹਾ ਹੈ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ ਦੋ ਵੱਖਰੇ ਵੀਡੀਓਜ਼ ਨੂੰ ਜੋੜ ਹਿੰਦੂ-ਮੁਸਲਿਮ ਸਮੁਦਾਏ ਵਿਚਕਾਰ ਜ਼ਹਿਰ ਫੈਲਾਇਆ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਪਹਿਲਾ ਭਾਗ ਮੁਜ਼ੱਫਰਨਗਰ ਦੀ ਘਟਨਾ ਨਾਲ ਸਬੰਧਿਤ ਹੈ ਅਤੇ ਦੂਜਾ ਭਾਗ ਸਾਊਥ ਅਮਰੀਕਾ ਦੇ ਵੈਨੇਜ਼ੁਏਲਾ ਦੀ ਇੱਕ ਪੁਰਾਣੀ ਘਟਨਾ ਨਾਲ ਸਬੰਧਿਤ ਹੈ। ਹੁਣ ਇਸ ਵੀਡੀਓਜ਼ ਦੇ ਕੋਲਾਜ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim-  Video of people beating a person and killing brutaly
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement